ਸ਼ਾਹਕੋਟ, 24 ਫਰਵਰੀ (ਸਚਦੇਵਾ) ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਵਿਖੇ ਪ੍ਰਿੰਸੀਪਲ ਸੁਨੀਤਾ ਬਾਂਸਲ ਦੀ ਅਗਵਾਈ ’ਚ ਸਵਾਮੀ ਵਿਵੇਕਾਨੰਦ ਦਾ 150ਵਾਂ ਜਨਮ ਦਿਨ ਮਨਾਇਆ ਗਿਆ । ਇਸ ਮੌਕੇ ਸਕੂਲ ਵਿੱਚ ਕਰਵਾਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ (ਰਾਜ ਤੇ ਕੌਮੀ ਪੁਰਸਕਾਰ ਵਿਜੇਤਾ) ਉਚੇਚੇ ਤੌਰ ’ਤੇ ਸ਼ਾਮਲ ਹੋਏ, ਜਿੰਨਾਂ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਦੇ ਜੀਵਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਇਸ ਮੌਕੇ ਮਹਿਲਾ ਸ਼ਕਤੀ ਸੰਸਥਾ (ਰਜਿ.) ਸ਼ਾਹਕੋਟ ਦੇ ਪ੍ਰਧਾਨ ਮੈਡਮ ਮਨਜੀਤ ਕੌਰ ਅਤੇ ਪਤਾਂਜਲੀ ਯੋਗ ਸੰਮਤੀ ਜ਼ਿਲਾ ਜਲੰਧਰ (ਦਿਹਾਤੀ) ਦੇ ਪ੍ਰਧਾਨ ਬਖਸ਼ੀਸ਼ ਸਿੰਘ ਮਠਾੜੂ ਵੱਲੋਂ ਵਿਦਿਆਰਥੀਆਂ ਨੂੰ ਜੀਵਨ ਵਿੱਚ ਯੋਗ ਦੇ ਮਹੱਤਵ ਅਤੇ ਯੋਗ ਦੀਆਂ ਵਿਧੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ । ਇਸ ਮੌਕੇ ਕਰਵਾਏ ਗਏ ਸਵਾਮੀ ਵਿਵੇਕਾਨੰਦ ਦੇ ਜੀਵਨ ’ਤੇ ਅਧਾਰ ਲੇਖ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਮਹਿਮਾਨਾਂ ਤੇ ਸਕੂਲ ਵੱਲੋਂ ਸਨਮਾਨਤ ਕੀਤਾ ਗਿਆ । ਪ੍ਰੋਗਰਾਮ ਦੇ ਅਖੀਰ ’ਚ ਪ੍ਰਿੰਸੀਪਲ ਸੁਨੀਤਾ ਬਾਂਸਲ ਨੇ ਸਾਰਿਆਂ ਦਾ ਧੰਨਵਾਦ ਕੀਤਾ । ਇਸ ਮੌਕੇ ਮੈਡਮ ਪੂਜਾ ਨੇ ਸਟੇਜ ਸਕੱਤਰ ਦੀ ਭੂਮਿਕਾ ਬੜੇ ਵਧੀਆ ਢੰਗ ਨਾਲ ਨਿਭਾਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿਲਾ ਸ਼ਕਤੀ ਸੰਸਥਾ ਦੇ ਸਕੱਤਰ ਰੀਟਾ ਸੋਬਤੀ, ਕੈਸ਼ੀਅਰ ਸਰੋਜ ਗੁਪਤਾ, ਕੰਚਨ ਕਾਲੜਾ ਸ਼ਹਿਰ ਪ੍ਰਧਾਨ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ ।
ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਹਾੜੇ ਮੌਕੇ ਕਰਵਾਏ ਸਮਾਗਮ ‘ਚ ਲੇਖ ਮੁਾਬਲਿਆ ‘ਚੋ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਪ੍ਰਿੰਸੀਪਲ ਸੁਨੀਤਾ ਬਾਂਸਲ, ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ ਅਤੇ ਹੋਰ । ਨਾਲ ਵਿਦਿਆਰਥੀਆਂ ਨੂੰ ਯੋਗ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੰਦੇ ਬਖਸ਼ੀਸ਼ ਸਿੰਘ ਮਠਾੜੂ ।


Post a Comment