ਮਾਨਸਾ, 22 ਫਰਵਰੀ (ਸਫਲਸੋਚ) ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਖਾਲਸਾ ਹਾਈ ਸਕੂਲ ਦੀ ਵੋਟਰ ਸੂਚੀ ਬਾਰੇ ਨਵੇਂ ਸਿਰੇ ਤੋਂ ਇਤਰਾਜ ਮੰਗੇ ਜਾ ਰਹੇ ਹਨ, ਇਸ ਲਈ ਜੇਕਰ ਕੋਈ ਵੀ ਵਿਅਕਤੀ ਦਾਅਵਾ ਜਾਂ ਇਤਰਾਜ ਦੇਣਾ ਚਾਹੁੰਦਾ ਹੈ ਤਾਂ ਉਹ 11 ਮਾਰਚ 2013 ਤੱਕ ਕਿਸੇ ਵੀ ਕੰਮ ਵਾਲੇ ਦਿਨ ਡੀ.ਸੀ. ਦਫ਼ਤਰ ਵਿੱਚ ਦੇ ਸਕਦਾ ਹੈ। ਉਨ•ਾਂ ਕਿਹਾ ਕਿ ਪਹਿਲਾਂ ਵੱਖ-ਵੱਖ ਅਦਾਲਤਾਂ ਦੇ ਫੈਸਲੇ ਮੁਤਾਬਿਕ ਖ਼ਾਲਸਾ ਹਾਈ ਸਕੂਲ ਦੇ ਮੈਂਬਰਾਂ ਅਤੇ ਵੋਟਰਾਂ ਦੀ ਸ਼ਨਾਖ਼ਤ ਕਰਕੇ ਖ਼ਾਲਸਾ ਹਾਈ ਸਕੂਲ ਦੀ ਵੋਟਰ ਲਿਸਟ ਦੀ ਅੰਤਿਮ ਪ੍ਰਕਾਸ਼ਨਾ ਕਰਵਾ ਦਿੱਤੀ ਗਈ ਸੀ। ਉਨ•ਾਂ ਕਿਹਾ ਕਿ ਇਸ ਤੋਂ ਬਾਅਦ ਸਾਰੀਆਂ ਧਿਰਾਂ ਦੇ ਦਾਅਵੇ ਅਤੇ ਇਤਰਾਜ਼ ਸੁਣਨ ਤੋਂ ਬਾਅਦ ਕੁੱਲ 63 ਮੈਂਬਰ ਜਾਇਜ਼ ਪਾਏ ਗਏ। ਸ਼੍ਰੀ ਢਾਕਾ ਨੇ ਕਿਹਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਉਨ•ਾਂ ਦੇ ਫੈਸਲੇ 29 ਜਨਵਰੀ 2013 ਰਾਹੀਂ ਜਾਰੀ ਕੀਤੇ ਹੁਕਮ ਅਨੁਸਾਰ ਹੁਣ ਵੋਟਰ ਸੂਚੀ ਬਾਰੇ ਨਵੇਂ ਸਿਰੇ ਤੋਂ ਇਤਰਾਜ ਮੰਗੇ ਜਾ ਰਹੇ ਹਨ।

Post a Comment