- ਮਾਨਸਾ, 22 ਫਰਵਰੀ (ਸਫਲਸੋਚ) ਪੰਜਾਬ ਸਰਕਾਰ ਦੇ ਉਦਮ ਸਦਕਾ ਉਦੋਂ ਸਰਕਾਰੀ ਸਕੂਲਾਂ ਦੇ ਨੰਨ•ੇ ਵਿਦਿਆਰਥੀਆਂ ਦੀ ਲੁਕੀ ਪ੍ਰਤਿਭਾ ਸਾਹਮਣੇ ਆਈ ਜਦੋਂ ਪ੍ਰਵੇਸ਼ ਪ੍ਰਾਜੈਕਟ ਦੇ ਬੈਨਰ ਹੇਠ ਮਾਨਸਾ ਜ਼ਿਲ•ੇ ਦੇ ਸਿੱਖਿਆ ਵਿਭਾਗ ਅਧੀਨ ਆਉਂਦੇ ਹਰ ਸਕੂਲ ਵਿਚ ਸਲਾਨਾ ਸਮਾਰੋਹ ਮਨਾਇਆ ਗਿਆ। ਇਨ•ਾਂ ਬਾਲ ਮੇਲਿਆਂ ਵਿਚ ਭਾਸ਼ਣ, ਕਵਿਤਾ, ਬਾਲ-ਗੀਤ, ਕਵੀਸ਼ਰੀ, ਕੋਰੀਓਗ੍ਰਾਫੀ, ਸਕਿੱਟ, ਲਘੂ ਨਾਟਕ, ਐਕਸ਼ਨ ਗੀਤ, ਗਿੱਧਾ, ਭੰਗੜਾ, ਪੁਸ਼ਾਕ ਪ੍ਰਦਰਸ਼ਨੀ ਅਤੇ ਹੋਰ ਮੁਕਾਬਲਿਆਂ ਵਿਚ ਵਧੀਆ ਪ੍ਰਦਰਸ਼ਨ ਕਰਦਿਆਂ ਵਿਦਿਆਰਥੀਆਂ ਨੇ ਸਾਬਿਤ ਕਰ ਦਿੱਤਾ ਕਿ ਉਹ ਕਿਸੇ ਤੋਂ ਘੱਟ ਨਹੀਂ ਹਨ। ਦਿਲਚਸਪ ਗੱਲ ਇਹ ਰਹੀ ਕਿ ਸਮਾਰੋਹ ਵਿਚ ਪਿੰਡ ਵਾਸੀ ਵੀ ਭਾਰੀ ਗਿਣਤੀ ਵਿਚ ਉਮੜ ਪਏ ਅਤੇ ਉਤਸ਼ਾਹ ਨਾਲ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕਰਦੇ ਦੇਖੇ ਗਏ। ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਢੁੱਕਵਾਂ ਪਲੇਟਫਾਰਮ ਮੁਹੱਈਆ ਕਰਵਾਉਣ ਅਤੇ ਉਨ•ਾਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਉਣ ਲਈ ਇਹ ਸਮਾਰੋਹ ਕਰਵਾਏ ਜਾ ਰਹੇ ਹਨ। ਉਨ•ਾਂ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਪਹਿਲੀ ਵਾਰ ਬੱਚੇ, ਮਾਪੇ, ਅਧਿਆਪਕ, ਅਧਿਕਾਰੀ ਅਤੇ ਜਨਤਕ ਨੁਮਾਇੰਦੇ ਇੱਕੋ ਮੰਚ ’ਤੇ ਜੁੜ ਕੇ ਬੈਠੇ ਜੋ ਭਵਿੱਖ ਵਿਚ ਸਕੂਲ ਵਿਕਾਸ ਦੇ ਜਾਮਨ ਬਣਨਗੇ। ਉਨ•ਾਂ ਕਿਹਾ ਕਿ ਇਹ ਸਮਾਰੋਹ ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ, ਪ੍ਰਾਈਵੇਟ ਸੈਕਟਰ ਦਾ ਮੁਕਾਬਲਾ ਕਰਨ, ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਅਧਿਆਪਕਾਂ ਦੀ ਬਾਲ ਮਨੋਵਿਗਿਆਨ ਪ੍ਰਤੀ ਸਮਝ ਨੂੰ ਵਿਕਸਿਤ ਕਰਨ ਦੀ ਦ੍ਰਿਸ਼ਟੀ ਤੋਂ ਪੰਜਾਬ ਦੀ ਪ੍ਰਾਇਮਰੀ ਸਿੱਖਿਆ ਦੇ ਇਤਿਹਾਸ ਦਾ ਸੁਨਹਿਰਾ ਅਧਿਆਇ ਬਣਨਗੇ।ਉਧਰ ਪ੍ਰੋਗਰਾਮਾਂ ਦਾ ਨਿਰੀਖਣ ਕਰਨ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕਰਨ ਲਈ ਰਾਜ ਵਲੋਂ ਆਏ ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ ਸ਼੍ਰੀ ਸੁਰਿੰਦਰ ਪਾਲ ਸਿੰਘ ਨੇ ਖੀਵਾ ਕਲਾਂ, ਭੀਖੀ, ਕੋਟੜਾ, ਖਿਆਲਾ ਕਲਾਂ, ਮਾਨਸਾ ਕੈਂਚੀਆਂ ਅਤੇ ਚਹਿਲਾਂਵਾਲੀ ਸਕੂਲਾਂ ਵਿਚ ਹੱਥ ਲਿਖਤ ਬਾਲ ਮੈਗਜ਼ੀਨ ਜਾਰੀ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ਵਿਚ ਸੁਨਹਿਰੀ ਦਿਨ ਹੈ। ਉਨ•ਾਂ ਕਿਹਾ ਕਿ ਜ਼ਿਲ•ੇ ਵਿਚ ਏਨੇ ਅੱਛੇ ਪ੍ਰੋਗਰਾਮ ਹੋਣਾ ਪ੍ਰਵੇਸ਼ ਟੀਮ, ਸਕੂਲ ਮੁਖੀਆਂ ਅਤੇ ਸਮੂਹ ਅਧਿਆਪਕਾਂ ਦੀ ਆਪਣੇ ਆਪ ਵਿਚ ਬਹੁਤ ਵੱਡੀ ਪ੍ਰਾਪਤੀ ਹੈ। ਜ਼ਿਲ•ਾ ਸਿੱਖਿਆ ਅਫਸਰ (ਅ) ਸ਼੍ਰੀ ਰਜਿੰਦਰਪਾਲ ਮਿੱਤਲ ਨੇ ਕਿਹਾ ਕਿ ਮਾਨਸਾ ਵਿਚ ਇਸ ਸਮਾਰੋਹ ਦੀ ਇਕ ਵੱਡੀ ਸਰਗਰਮੀ ਤਹਿਤ 162 ਸਕੂਲਾਂ ਨੇ ਬੱਚਿਆਂ ਅਤੇ ਅਧਿਆਪਕਾਂ ਦੀਆਂ ਰਚਨਾਵਾਂ ’ਤੇ ਆਧਾਰਿਤ ਹੱਥ ਲਿਖਤ ਬਾਲ ਮੈਗਜ਼ੀਨ ਜਾਰੀ ਕੀਤੇ, ਜਿਸ ਰਾਹੀਂ ਬੱਚਿਆਂ ਦੇ ਸਾਹਿਤਕ ਅਤੇ ਕਲਾਤਮਕ ਸਿਰਜਣਾ ਦੇ ਅਨੇਕ ਰੰਗ ਉ¤ਭਰ ਕੇ ਸਾਹਮਣੇ ਆਏ। ਸ਼੍ਰੀ ਮਿੱਤਲ ਨੇ ਕਿਹਾ ਕਿ ਪ੍ਰਵੇਸ਼ ਪ੍ਰਾਜੈਕਟ ਤਹਿਤ ਬੱਚਿਆਂ ਦੀ ਛੁਪੀ ਪ੍ਰਤਿਭਾ ਨੂੰ ਬਾਹਰ ਕੱਢਣ ਦਾ ਇਹ ਇਕ ਜ਼ਬਰਦਸਤ ਉਪਰਾਲਾ ਹੈ। ਉਨ•ਾਂ ਕਿਹਾ ਕਿ ਜਿਹੜੇ ਸਕੂਲਾਂ ਨੇ ਅਜੇ ਤੱਕ ਆਪਣੇ ਬਾਲ ਮੈਗਜ਼ੀਨ ਜਾਰੀ ਨਹੀਂ ਕੀਤੇ, ਉਹ 2 ਮਾਰਚ ਦੀ ਬਾਲ ਸਭਾ ਵਿਚ ਆਪੋ-ਆਪਣੇ ਸਕੂਲ ਮੈਗਜ਼ੀਨ ਹਰ ਹਾਲਤ ਵਿਚ ਜਾਰੀ ਕਰਨ। ਜ਼ਿਲ•ਾ ਸਿੱਖਿਆ ਅਫ਼ਸਰ (ਸ) ਸ਼੍ਰੀ ਹਰਬੰਸ ਸਿੰਘ ਸੰਧੂ ਨੇ ਸਕੂਲ ਅਧਿਆਪਕਾਂ ਨੂੰ ਇਸ ਵਿਲੱਖਣ ਕਾਰਜ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰ•ਾਂ ਦੇ ਪ੍ਰੋਗਰਾਮਾਂ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਜ਼ਿਲ•ੇ ਦੇ ਸਕੂਲਾਂ ਵਿਚ ਕਰਵਾਏ ਗਏ ਸਲਾਨਾ ਸਮਾਰੋਹ ਦੀ ਨਿਗਰਾਨੀ ਵਿਚ ਜ਼ਿਲ•ਾ ਪ੍ਰਵੇਸ਼ ਕੋਆਰਡੀਨੇਟਰ ਡਾ. ਕੁਲਦੀਪ ਸਿੰਘ ਅਤੇ ਸਹਾਇਕ ਕੋਆਰਡੀਨੇਟਰ ਅਵਤਾਰ ਖਹਿਰਾ ਨੇ ਮਹੱਤਵਪੂਰਨ ਭੁਮਿਕਾ ਨਿਭਾਈ।

Post a Comment