ਪ੍ਰਦੇਸ਼ਿਕ ਸੈਨਾ ‘ਚ ਮਿਲਰਗੰਜ਼ ਲੁਧਿਆਣਾ ਸਥਿਤ ਯੂਨਿਟ ਵਿਖੇ 12 ਮਾਰਚ ਤੋਂ 15 ਮਾਰਚ ਤੱਕ ਭਰਤੀ ਰੈਲੀ- ਐਲ.ਐਸ ਚੌਹਾਨ

Friday, February 22, 20130 comments


ਲੁਧਿਆਣਾ 22 ਫ਼ਰਵਰੀ: (ਸਤਪਾਲ ਸੋਨ9 )    ਲੈਫ਼ਟੀਨੈਂਟ ਕਰਨਲ ਐਲ.ਐਸ ਚੌਹਾਨ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਯੂ.ਟੀ ਚੰਡੀਗੜ• ਅਤੇ ਦਿੱਲੀ ਦੇ ਨੌਜਵਾਨਾਂ ਦੀ 103 ਇਨਫੈਟਰੀ ਬਟਾਲੀਅਨ (ਪ੍ਰਦੇਸ਼ਿਕ ਸੈਨਾ) ਸਿੱਖਲਾਈ ਵਿੱਚ ਸਿਪਾਹੀ (ਜਨਰਲ ਡਿਊਟੀ) ਅਤੇ ਸਿਪਾਹੀ (ਟ੍ਰੇਡਜ਼ਮੈਨ) ਦੀ ਭਰਤੀ ਰੈਲੀ ਜੀ.ਟੀ.ਰੋਡ ਮਿਲਰਗੰਜ਼ ਲੁਧਿਆਣਾ ਸਥਿਤ ਯੂਨਿਟ ਵਿਖੇ 12 ਮਾਰਚ ਤੋਂ 15 ਮਾਰਚ,2013 ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਲੈਫ਼ਟੀਨੈਂਟ ਕਰਨਲ ਐਲ.ਐਸ ਚੌਹਾਨ ਨੇ ਇਸ ਸਬੰਧੀ ਵਿਸਥਾਰ-ਪੂਰਵਿਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ, ਜੰਮੂ-ਕਸ਼ਮੀਰ ਤੇ ਯੂ.ਟੀ.ਚੰਡੀਗੜ• ਦੇ ਨੌਜਵਾਨਾਂ ਦੀ ਭਰਤੀ 12 ਮਾਰਚ ਨੂੰ ਅਤੇ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਦੇ ਉਮੀਦਵਾਰਾਂ ਦੀ ਭਰਤੀ 13 ਮਾਰਚ ਨੂੰ ਹੋਵੇਗੀ। ਉਹਨਾਂ ਦੱਸਿਆ ਕਿ 14 ਅਤੇ 15 ਮਾਰਚ ਨੂੰ ਚੁਣੇ ਗਏ ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਕੀਤੀ ਜਾਵੇਗੀ ਅਤੇ ਉਮੀਦਵਾਰਾਂ ਦਾ ਮੈਡੀਕਲ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਟ੍ਰੈਰੀਟੋਰੀਅਲ ਆਰਮੀ ਵਿੱਚ ਭਰਤੀ ਹੋਣ ਲਈ ਉਮੀਦਵਾਰ ਦੀ ਉਮਰ 18 ਤੋਂ 42 ਸਾਲ, ਭਾਰ ਘੱਟੋ-ਘੱਟ 50 ਕਿਲੋ ਗ੍ਰਾਮ, ਛਾਤੀ ਘੱਟੋ-ਘੱਟ 77-82 ਸੈਟੀਮੀਟਰ ਅਤੇ ਕੱਦ ਘੱਟੋ-ਘੱਟ 160 ਸੈਟੀਮੀਟਰ ਹੋਣਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਸਿਪਾਹੀ ਜਨਰਲ ਡਿਊਟੀ ਲਈ ਉਮੀਦਵਾਰ ਨੇ ਘੱਟੋ-ਘੱਟ 45 ਫੀਸਦੀ ਅੰਕਾਂ ਨਾਲ 10ਵੀਂ ਪਾਸ ਕੀਤੀ ਹੋਵੇ, ਪ੍ਰੰਤੂ ਹਿਮਾਚਲ ਪ੍ਰਦੇਸ਼ ਦੇ ਲਾਹੁਲ, ਸਪਿਤੀ ਤੇ ਕੀਨਾਪੁਰ ਜਿਲਿਆਂ ਦੇ 8ਵੀਂ ਪਾਸ ਉਮੀਦਵਾਰ ਇਸ ਭਰਤੀ ਲਈ ਯੋਗ ਹੋਣਗੇ। ਉਹਨਾਂ ਦੱਸਿਆ ਕਿ ਕਲਰਕ ਦੀ ਆਸਾਮੀ ਲਈ ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਸਮੇਤ ਆਰਟਸ, ਕਾਮਰਸ, ਵਿਗਿਆਨ ਵਿੱਚ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ 10+2 ਪ੍ਰੀਖਿਆ ਪਾਸ ਕੀਤੀ ਹੋਵੇ ਅਤੇ ਉਸਦੇ ਹਰ ਵਿਸ਼ੇ ਵਿੱਚੋਂ ਘੱਟੋ-ਘੱਟ 40 ਫ਼ੀਸਦੀ ਅੰਕ ਜ਼ਰੂਰ ਹੋਣ।ਉਹਨਾਂ ਦੱਸਿਆ ਕਿ ਟ੍ਰੇਡਜ਼ਮੈਨ ਦੀ ਆਸਾਮੀ ਲਈ ਕੇਵਲ 10ਵੀਂ ਪਾਸ ਉਮੀਦਵਾਰ ਯੋਗ ਹੋਣਗੇ। ਸ੍ਰੀ ਚੌਹਾਨ ਨੇ ਦੱਸਿਆ ਕਿ ਉਮੀਦਵਾਰ ਆਪਣੀ ਵਿਦਿਅਕ ਯੋਗਤਾ ਸਬੰਧੀ ਗਜਟਿਡ ਅਫਸਰ ਤੋਂ ਤਸਦੀਕ ਸ਼ੁਦਾ ਫੋਟੋ ਕਾਪੀਆਂ ਸਮੇਤ ਸਰਟੀਫੀਕੇਟ, ਜ਼ਿਲ•ਾ ਮੈਜਿਸਟਰੇਟ/ਸਬ ਡਵੀਜ਼ਨਲ ਮੈਜਿਸਟਰੇਟ/ਤਹਿਸੀਲਦਾਰ ਵੱਲੋਂ ਜ਼ਾਰੀ ਕੀਤਾ ਰਿਹਾਇਸ਼ੀ ਸਰਟੀਫੀਕੇਟ, ਪਿੰਡ ਦੇ ਸਰਪੰਚ ਵੱਲੋਂ ਜ਼ਾਰੀ ਕੀਤਾ ਚਾਲ-ਚੱਲਣ ਸਰਟੀਫੀਕੇਟ ਅਤੇ 6 ਰੰਗਦਾਰ ਪਾਸਪੋਰਟ ਸਾਈਜ਼ ਫੋਟੋਆਂ ਅਤੇ ਹੋਰ ਲੋੜੀਂਦੇ ਸਰਟੀਫੀਕੇਟ ਨਾਲ ਲੈ ਕੇ ਆਉਣ। 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger