ਸ਼ਾਹਕੋਟ, 3 ਫਰਵਰੀ/ਸਚਦੇਵਾ/ ਢੰਡੋਵਾਲ ਵੈਲਫੇਅਰ ਔਰਗੇਨਾਈਜ਼ੇਸ਼ਨ (ਐ¤ਨ. ਆਰ. ਆਈ) ਰਜਿ: ਢੰਡੋਵਾਲ (ਸ਼ਾਹਕੋਟ) ਵ¤ਲੋਂ ਸਲਾਨਾਂ ਕਬੱਡੀ ਟੂਰਨਾਮੈਂਟ ਕਰਵਾਉਣ ਸਬੰਧੀ ਅਹੁਦੇਦਾਰਾ ਦੀ ਇੱਕ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ ਢੰਡੋਵਾਲ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ‘ਚ ਟੂਰਨਾਮੈਂਟ ਕਰਵਾਉਣ ਸਬੰਧੀ ਵਿਚਾਰ ਵਟਾਦਰਾਂ ਕਰਨ ਉਪਰੰਤ ਕਲੱਬ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਸ ਸਾਲ ਵੀ ਪ੍ਰਵਾਸੀ ਭਾਰਤੀਆਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ‘ਢੰਡੋਵਾਲ ਕਬ¤ਡੀ ਕ¤ਪ’ 13 ਫਰਵਰੀ ਨੂੰ ਪਿੰਡ ਢੰਡੋਵਾਲ ਦੇ ਖੇਡ ਸਟੇਡੀਅਮ ’ਚ ਬੜੀ ਹੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ । ਇਸ ਮੌਕੇ ਟੂਰਨਾਮੈਂਟ ਦਾ ਉਦਘਾਟਨ ਉੱਘੇ ਸਮਾਜ ਸੇਵਕ ਬਾਬਾ ਪਰਮਜੀਤ ਸਿੰਘ ਬਦੇਸ਼ਾ ਢੰਡੋਵਾਲ ਕਰਨਗੇ, ਜਦ ਕਿ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪੰਜਾਬ ਦੀਆਂ ਮਹਾਨ ਅਤੇ ਨਾਮਵਰ ਸ਼ਖਸ਼ੀਅਤਾਂ ਵੱਲੋਂ ਕੀਤੀ ਜਾਵੇਗੀ । ਉਨ•ਾਂ ਦੱਸਿਆ ਕਿ 13 ਫਰਵਰੀ ਨੂੰ ਢੰਡੋਵਾਲ ਦੇ ਖੇਡ ਸਟੇਡੀਅਮ ’ਚ ਕਲ¤ਬ ਪ¤ਧਰ ਦੇ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ ਸ਼ਹੀਦ ਬਚਨ ਸਿੰਘ ਕਬ¤ਡੀ ਕਲ¤ਬ ਦਿੜਬਾ, ਮਾਲਵਾ ਕਬ¤ਡੀ ਕਲ¤ਬ ਸਮਰਾਲਾ, ਦਸਮੇਸ਼ ਕਲ¤ਬ ਨਕੋਦਰ, ਬਿਜਲੀ ਬੋਰਡ ਕਬ¤ਡੀ ਕਲ¤ਬ, ਬੀ. ਸੀ. ਕਲ¤ਬ ਸਮਰਾਲਾ, ਨਾਰਵੇ ਕਲ¤ਬ, ਗੁਰੂ ਨਾਨਕ ਕਲ¤ਬ ਨਕੋਦਰ, ਡੀ. ਏ. ਵੀ. ਕਲ¤ਬ ਜਲੰਧਰ ਦੀਆਂ ਟੀਮਾਂ ਵਿਚਕਾਰ ਫਸਵੇਂ ਮੈਚ ਹੋਣਗੇ । ਉਨ•ਾਂ ਦੱਸਿਆ ਕਿ ਇਨਾਂ ਕਲ¤ਬਾਂ ਦੇ ਮੁਕਾਬਲਿਆਂ ’ਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 1 ਲ¤ਖ ਅਤੇ ਦੂਸਰੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 71 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਲ¤ਬਾਂ ਦੇ ਮੈਚਾਂ ’ਚ ਵਧੀਆਂ ਧਾਵੀ ਤੇ ਜਾਫੀ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ । ਉਨ•ਾਂ ਦੱਸਿਆ ਕਿ ਕਲੱਬ ਵੱਲੋਂ 8 ਫਰਵਰੀ ਨੂੰ ਪਿੰਡ ਢੰਡੋਵਾਲ ਵਿਖੇ ਬਾਬਾ ਸੁਖਚੇਤ ਸਿੰਘ ਦੀ ਜਗ•ਾਂ ’ਤੇ ਅ¤ਖਾਂ ਦਾ ਮੁਫ਼ਤ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੇਵਾ ਸਿੰਘ ਚ¤ਠਾ, ਗੁਰਮੇਜ ਸਿੰਘ ਚ¤ਠਾ, ਬਲਹਾਰ ਸਿੰਘ ਚ¤ਠਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦਿਆਲ ਸਿੰਘ ਚ¤ਠਾ, ਸਾਧੂ ਰਾਮ ਸ਼ਰਮਾ ਆਦਿ ਹਾਜ਼ਰ ਸਨ ।
ਪਿੰਡ ਢੰਡੋਵਾਲ ਦੇ ਸਲਾਨਾ ‘ਢੰਡੋਵਾਲ ਕਬ¤ਡੀ ਕ¤ਪ’ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਚ¤ਠਾ, ਸਾਧੂ ਰਾਮ ਸ਼ਰਮਾਂ, ਬਲਹਾਰ ਸਿੰਘ ਚ¤ਠਾ, ਗੁਰਮੇਜ ਸਿੰਘ ਚ¤ਠਾ ਅਤੇ ਹੋਰ ।


Post a Comment