ਮਾਨਸਾ, 23 ਫਰਵਰੀ ( ਸਫਲਸੋਚ) : ਨੌਜਵਾਨਾਂ ਨੂੰ ਫੌਜ ਦੇ ਕਾਬਿਲ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਪੰਜਾਬ ਵਿਚ 16 ਅਜਿਹੇ ਕੈਂਪ ਚਲਾਏ ਜਾ ਰਹੇ ਹਨ, ਜਿੱਥੇ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਸਰਕਾਰ ਵੱਲੋਂ ਸਿਖਲਾਈ ਦੌਰਾਨ ਮੁਫ਼ਤ ਰਿਹਾਇਸ਼ ਦੇ ਨਾਲ-ਨਾਲ ਮੁਫ਼ਤ ਖਾਣੇ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਹਰ ਨੌਜਵਾਨ ਵਿਚ ਜ਼ਿੰਦਗੀ ਵਿਚ ਕੁਝ ਕਰਨ ਦੀ ਚਾਹਤ ਹੋਣੀ ਚਾਹੀਦੀ ਹੈ ਤਾਂ ਜੋ ਰਹਿੰਦੀ ਦੁਨੀਆਂ ਤੱਕ ਉਸ ਨੂੰ ਯਾਦ ਕੀਤਾ ਜਾ ਸਕੇ। ਮਾਨਸਾ ਦੇ ਪਿੰਡ ਬੋੜਾਵਾਲ ਵਿਖੇ ਨੌਜਵਾਨਾਂ ਨੂੰ ਸਿਖਲਾਈ ਦੇਣ ਵਾਲੇ ਸੀ-ਪਾਈਟ ਦੇ ਕੈਂਪ ਕਮਾਡੈਂਟ ਮੇਜਰ ਪੁਰੀ ਨੇ ਕਿਹਾ ਕਿ ਇਥੇ ਫੌਜ ਵਿਚ ਭਰਤੀ ਹੋਣ ਦੇ ਇਛੁੱਕ ਨੌਜਵਾਨਾਂ ਦੀ ਭਰਤੀ ਰੈਲੀ 3 ਅਪ੍ਰੈਲ ਤੋਂ 9 ਅਪ੍ਰੈਲ ਤੱਕ ਲਗਾਈ ਜਾ ਰਹੀ ਹੈ, ਜਿਸਦਾ ਨੌਜਵਾਨਾਂ ਨੂੰ ਫਾਇਦਾ ਚੁੱਕਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਜਿਸ ਵੀ ਨੌਜਵਾਨ ਦੀ ਉਮਰ ਸਾਢੇ 17 ਤੋਂ 21 ਸਾਲ ਦੀ ਹੈ, ਉਹ ਦਸਵੀਂ ਦਾ ਸਰਟੀਫਿਕੇਟ ਨਾਲ ਲਿਆਕੇ ਕੈਂਪ ਵਿਚ ਸੰਪਰਕ ਕਰ ਸਕਦਾ ਹੈ। ਉਨ•ਾਂ ਕਿਹਾ ਕਿ ਉਮੀਦਵਾਰ ਦਸਵੀਂ ਕਲਾਸ ਦੇ ਇਕ ਵੀ ਵਿਸ਼ੇ ਵਿਚੋਂ ਫੇਲ• ਨਹੀਂ ਹੋਣਾ ਚਾਹੀਦਾ। ਉਨ•ਾਂ ਕਿਹਾ ਕਿ ਫੌਜ ’ਚ ਭਰਤੀ ਹੋਣ ਲਈ ਇਕ ਉਮਰ ਹੁੰਦੀ ਹੈ, ਇਸ ਲਈ ਇਸ ਉਮਰ ਵਿੱਚ ਫੌਜ ’ਚ ਭਰਤੀ ਹੋ ਕੇ ਨੌਜਵਾਨ ਦੇਸ਼ ਦੀ ਸੇਵਾ ਕਰ ਸਕਦੇ ਹਨ। ਉਨ•ਾਂ ਕਿਹਾ ਕਿ ਫੌਜ ਇਕ ਅਜਿਹੀ ਫੋਰਸ ਹੈ, ਜਿਸ ਨਾਲ ਅਨੁਸ਼ਾਸ਼ਿਤ ਜੀਵਨ ਬਤੀਤ ਕੀਤਾ ਜਾ ਸਕਦਾ ਹੈ।

Post a Comment