ਮਾਨਸਾ, 23 ਫਰਵਰੀ (ਸਫਲਸੋਚ) : ਜ਼ਿਲ•ਾ ਵਾਸੀਆਂ ਨੂੰ ਸਾਫ-ਸੁਥਰਾ ਤੇ ਵਧੀਆ ਪ੍ਰਸ਼ਾਸ਼ਨ ਮੁਹੱਈਆ ਕਰਵਾਉਣ ਅਤੇ ਉਨ•ਾਂ ਦੀ ਖੱਜਲ-ਖ਼ੁਆਰੀ ਨੂੰ ਘਟਾਉਣ ਲਈ ਪੱਬਾਂ ਭਾਰ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ ਨੇ ਕਿਹਾ ਕਿ ਆਮ ਲੋਕਾਂ ਦੀ ਪ੍ਰੇਸ਼ਾਨੀ ਨੂੰ ਹੋਰ ਘਟਾਉਣ ਲਈ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੀ ਬੈਕਸਾਈਡ ’ਤੇ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ 5 ਹਜ਼ਾਰ ਸਕੇਅਰ ਫੁੱਟ ਜਗ•ਾ ’ਤੇ ਨਵੇਂ ਸੁਵਿਧਾ ਕੇਂਦਰ ਦੀ ਇਮਾਰਤ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗੀ। ਉਨ•ਾਂ ਕਿਹਾ ਕਿ ਇਹ ਸੁਵਿਧਾ ਕੇਂਦਰ ਮੌਜੂਦਾ ਕੇਂਦਰ ਤੋਂ ਕਰੀਬ 3-4 ਗੁਣਾ ਜ਼ਿਆਦਾ ਵੱਡਾ ਹੋਵੇਗਾ, ਜਿਸ ਦੀ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਨਤਾ ਨੂੰ ਸਮਰਪਿਤ ਇਨ•ਾਂ ਸੁਵਿਧਾ ਕੇਂਦਰਾਂ ਨੂੰ ਹੋਂਦ ਵਿਚ ਲਿਆਂਦਾ ਹੈ ਤਾਂ ਜੋ ਆਮ ਜਨਤਾ ਨੂੰ ਕਿਸੇ ਵੀ ਸੁਵਿਧਾ ਲਈ ਦਫ਼ਤਰਾਂ ’ਚ ਚੱਕਰ ਨਾ ਕੱਟਣੇ ਪੈਣ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ’ਤੇ ਮਾਨਸਾ ਜ਼ਿਲ•ੇ ਦੇ ਸਵਿਧਾ ਕੇਂਦਰਾਂ ਵਿਚ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਅਤੇ ਸਰਕਾਰ ਨੇ ਨਵੇਂ ਕੇਂਦਰ ਦੀ ਅਲੱਗ ਇਮਾਰਤ ਲਈ ਜੋ ਉਪਰਾਲਾ ਕੀਤਾ ਹੈ, ਇਸ ਨਾਲ ਜਨਤਾ ਨੂੰ ਕਾਫ਼ੀ ਫਾਇਦਾ ਪਹੁੰਚੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਵੇਂ ਬਣ ਰਹੇ ਸੁਵਿਧਾ ਕੇਂਦਰ ਵਿੱਚ 20 ਤੋਂ ਵੱਧ ਖਿੜਕੀਆਂ ਹੋਣਗੀਆਂ, ਜਿਸ ਨਾਲ ਜਨਤਾ ਨੂੰ ਜ਼ਿਆਦਾ ਦੇਰ ਤੱਕ ਆਪਣੀ ਵਾਰੀ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਉਨ•ਾਂ ਕਿਹਾ ਕਿ ਮੌਜੂਦਾ ਸੁਵਿਧਾ ਕੇਂਦਰ ਵਿੱਚ 12 ਹੀ ਖਿੜਕੀਆਂ ਹਨ। ਉਨ•ਾਂ ਕਿਹਾ ਕਿ ਲੋਕਾਂ ਦੀ ਖੱਜਲ-ਖ਼ੁਆਰੀ ਨੂੰ ਘਟਾਉਣ ਲਈ ਡਰਾਈਵਿੰਗ ਲਾਇਸੰਸ ਬਣਾਉਣ ਵੇਲੇ, ਜੋ ਮੈਡੀਕਲ ਫਿਟਨੈਸ ਸਰਟੀਫਿਕੇਟ ਦੀ ਜ਼ਰੂਰਤ ਹੁੰਦੀ ਹੈ, ਉਸ ਦੀ ਸਹੂਲਤ ਵੀ ਇਸ ਸੈਂਟਰ ਵਿੱਚ ਹੀ ਦੇਣ ਦਾ ਵਿਚਾਰ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਲੋਕਾਂ ਨੂੰ ¦ਮੀਆਂ ਕਤਾਰਾਂ ਤੋਂ ਨਿਜ਼ਾਤ ਦਿਵਾਉਣ ਲਈ ਇਸ ਕੇਂਦਰ ਵਿੱਚ ਇਕ ਵੱਡਾ ਇੰਤਜ਼ਾਰ ਹਾਲ ਵੀ ਬਣਾਇਆ ਜਾ ਰਿਹਾ ਹੈ। ਸ਼੍ਰੀ ਢਾਕਾ ਨੇ ਕਿਹਾ ਕਿ ਇਸ ਨਵੇਂ ਸੁਵਿਧਾ ਸੈਂਟਰ ਵਿੱਚ ਏ.ਸੀ. ਤੋਂ ਇਲਾਵਾ ਪੀਣ ਵਾਲੇ ਸਾਫ ਪਾਣੀ ਦਾ ਵੀ ਇੰਤਜ਼ਾਮ ਹੋਵੇਗਾ। ਉਨ•ਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਿਜਲੀ ਦੇ ਬਿੱਲ ਵੀ ਇਸ ਸੁਵਿਧਾ ਕੇਂਦਰ ਵਿੱਚ ਹੀ ਭਰਵਾਏ ਜਾ ਸਕਣਗੇ। ਸ਼੍ਰੀ ਢਾਕਾ ਨੇ ਕਿਹਾ ਕਿ ਇਸ ਸੁਵਿਧਾ ਕੇਂਦਰ ’ਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣਗੇ, ਜੋ ਜ਼ਿਲ•ਾ ਪ੍ਰਸ਼ਾਸ਼ਨ ਦੀ ਨਿਗਰਾਨੀ ਹੇਠ ਹੋਣਗੇ। ਉਨ•ਾਂ ਕਿਹਾ ਕਿ ਇਨ•ਾਂ ਕੈਮਰਿਆਂ ਨਾਲ ਜਿੱਥੇ ਸੁਵਿਧਾ ਕੇਂਦਰ ਵਿੱਚ ਹੋਣ ਵਾਲੇ ਕੰਮਾਂ ’ਤੇ ਪ੍ਰਸ਼ਾਸ਼ਨ ਦੀ ਨਜ਼ਰ ਰਹੇਗੀ, ਉਥੇ ਮੁਲਾਜ਼ਮਾਂ ਦੇ ਆਮ ਲੋਕਾਂ ਪ੍ਰਤੀ ਵਤੀਰੇ ’ਤੇ ਵੀ ਨਜ਼ਰ ਰੱਖੀ ਜਾ ਸਕੇਗੀ। ਉਨ•ਾਂ ਕਿਹਾ ਕਿ ਜ਼ਿਲ•ੇ ਦੇ ਬਾਕੀ ਸੁਵਿਧਾ ਕੇਂਦਰਾਂ ਵਿੱਚ ਡਰਾਇਵਿੰਗ ਲਾਈਸੰਸ, ਐਸ.ਸੀ, ਬੀ.ਸੀ., ਰੂਰਲ ਏਰੀਆ, ਜਨਮ-ਮੌਤ ਅਤੇ ਬੈਕਵਰਡ ਸਰਟੀਫਿਕੇਟਾਂ ਸਮੇਤ ਵੱਖ-ਵੱਖ ਤਰ•ਾਂ ਦੀਆਂ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ•ਾਂ ਕਿਹਾ ਕਿ ਮਾਨਸਾ, ਬੁਢਲਾਡਾ, ਸਰਦੂਲਗੜ•, ਭੀਖੀ, ਝੁਨੀਰ, ਬਰੇਟਾ ਸਮੇਤ ਜ਼ਿਲ•ੇ ਵਿਚ ਸਥਾਪਿਤ ਕੀਤੇ ਗਏ 6 ਸੁਵਿਧਾ ਕੇਂਦਰ ਜਨਤਾ ਨੂੰ ਲਗਾਤਾਰ ਸੇਵਾਵਾਂ ਦੇ ਰਹੇ ਹਨ।

Post a Comment