ਜੋਧਾਂ, 25 ਫਰਵਰੀ (ਦਲਜੀਤ ਰੰਧਾਵਾ) : ਪਿਛਲੇ ਦਿਨੀ ਸਾਰੰਗੀ ਮਾਸਟਰ ਸਵ: ਢਾਡੀ ਸਵਰਨਜੀਤ ਸਿੰਘ ਬੱਲੋਵਾਲ ਆਪਣੇ ਪ੍ਰਵਿਾਰ ਦੇ ਪਾਲਣ ਪੋਸਣ ਲਈ ਕਿਰਾਏ ਤੇ ਲਈ ਆਟੇ ਚੱਕੀ ਤੇ ਕੰਮ ਕਰਦੇ ਸਮੇਂ ਚੱਕੀ ਦੀ ਲਪੇਟ ਵਿੱਚ ਆ ਜਾਣ ਕਾਰਨ ਦਰਦਨਾਕ ਮੌਤ ਦਾ ਸਿਕਾਰ ਹੋ ਗਏ ਸਨ। ਜਿਸਦੇ ਵਿਆਹ ਨੂੰ ਅਜੇ ਥੋੜਾ ਹੀ ਸਮਾਂ ਹੋਇਆ ਸੀ ਵਰਨਣਯੋਗ ਹੈ ਕਿ ਉਸਦੀ ਪਤਨੀ ਗਰਭਅਵਸਤਾ ਵਿੱਚ ਹੈ । ਸਵ: ਢਾਡੀ ਬੱਲੋਵਾਲ ਦੇ ਪ੍ਰਵਿਾਰ ਦੀ ਮੱਦਦ ਲਈ ਜਿੱਥੇ ਅਨੇਕਾਂ ਹੀ ਧਾਰਮਿਕ ਜੱਥੇਬੰਦੀਆਂ ਆਪਣਾ ਦਸਵੰਧ ਇਕੱਠਾ ਕਰ ਰਹੀਆਂ ਹਨ ਉਥੇ ਗੁਰਦੁਆਰਾ ਸਿੰਘ ਸਭਾ ਕਰੇਸੀਬਨ ਮੈਲਬੋਰਨ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਨੇ ਵੀ ਲੋੜਵੰਦ ਪ੍ਰਵਿਾਰ ਦੀ ਮੱਦਦ ਲਈ 2 ਲੱਖ 30 ਹਜਾਰ ਰੁਪਏ ਦੀ ਰਾਸੀ ਭੇਜੀ ਹੈ । ਇਸ ਸਮੇਂ ਭੇਜੀ ਗਈ ਰਾਸੀ ਸਵ: ਢਾਡੀ ਸਵਰਨਜੀਤ ਸਿੰਘ ਦੀ ਧਰਮਪਤਨੀ ਅਤੇ ਭਰਾ ਗੁਰ੍ਰਪੀਤ ਸਿੰਘ ਨੂੰ ਸੌਂਪ ਦਿੱਤੀ ਗਈ । ਇਸ ਮੌਕੇ ਢਾਡੀ ਮਨਦੀਪ ਸਿੰਘ ਪੋਹੀੜ•,ਇੱਕਬਾਲ ਸਿੰਘ, ਦਮਨਦੀਪ ਸਿੰਘ ਨੇ ਆਸਟ੍ਰੇਲੀਆ ਦੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।


Post a Comment