ਜੋਧਾਂ 25 ਫਰਵਰੀ (ਦਲਜੀਤ ਰੰਧਾਵਾ)-ਭਗਤ ਰਵਿਦਾਸ ਜੀ ਦੇ 636ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਕਸਬਾ ਜੋਧਾਂ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ ਛਇਆ ਅਤੇ ਪੰਜ ਪਿਆਰਿਆ ਦੀ ਵਿਸੇਸ ਅਗਵਾਈ ਹੇਠ ਮਹਾਨ ਨਗਰ ਕੀਰਤਨ ਸਜੇ ਗਏ । ਇਸ ਮੌਕੇ ਵਿਸੇਸ ਤੌਰ ਤੇ ਹਾਜਰ ਲਗਵਾਉਦਿਆਂ ਸੀਨੀਅਰ ਕਾਂਗਰਸੀ ਆਗੂ ਸ: ਜਗਪਾਲ ਸਿੰਘ ਖੰਗੂੜਾ ਵਲੋਂ ਕੇਂਦਰੀ ਮੰਤਰੀ ਸ੍ਰੀ ਮੁਨੀਸ਼ ਤਿਵਾੜੀ ਦੇ ਕੋਟੇ ਵਿਚੋਂ ਜੋਧਾਂ ਦੀ ਭਗਤ ਰਵਿਦਾਸ ਧਰਮਸ਼ਾਲਾ ਲਈ 2 ਲੱਖ਼ ਦਾ ਚੈੱਕ ਦਿਤਾ ਗਿਆ। ਇਸ ਮੌਕੇ ਸ: ਖੰਗੂੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਤ ਰਵਿਦਾਸ ਜੀ ਦੀਆਂ ਸਿਖਿਆਵਾਂ ਤੋਂ ਸੇਧ ਲੈ ਕੇ ਆਪਣਾ ਜ਼ੀਵਨ ਬਤੀਤ ਕਰਦੇ ਹੋਏ ਆਪਸੀ ਭਾਈਚਾਰਕ ਸਾਂਝ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ•ਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਵਿਕਾਸ ਕਰਨ ਵਿਚ ਯਕੀਨ ਰਖ਼ਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਪਾਲ ਸ਼ੈਪੀ ਭਨੋਹੜ ਪੀ:ਏ ਖੰਗੂੜਾ, ਦੀਪਕ ਖੰਡੂਰ ਪ੍ਰਧਾਨ ਯੂਥ ਕਾਂਗਰਸ ਲੁਧਿਆਣਾ, ਦਲਜੀਤ ਸਿੰਘ ਹੈਪੀ ਬਾਜਵਾ ਜ: ਸਕੱਤਰ ਹਲਕਾ ਦਾਖਾ, ਸੁਰਜ਼ੀਤ ਸਿੰਘ ਜੀਪੀ, ਧੰਨਜ਼ੀਤ ਸਿੰਘ ਜੋਧਾਂ , ਭੁਪਿੰਦਰ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਵਿੱਕੀ ਜੋਧਾਂ, ਰਾਜਿੰਦਰ ਸਿੰਘ ਰਾਜੂ ਜੋਧਾਂ ਅਤੇ ਬਹਾਦਰ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਅਤੇ ਵਰਕਰ ਹਾਜ਼ਰ ਸਨ।


Post a Comment