ਖੰਨਾ 3 ਫਰਵਰੀ /ਥਿੰਦ ਦਿਆਲਪੁਰੀਆ/ ਪਿਛਲੇ 9 ਸਾਲਾਂ ਤੋਂ ਖੰਨਾ ਦੀ ਮਾਨਯੋਗ ਅਦਾਲਤ ਵਿ¤ਚ ਇਥੋਂ ਦੇ 2 ਅਧਿਆਪਕਾਂ ਅਜੀਤ ਸਿੰਘ ਖੰਨਾ ਅਤੇ ਮਨਦੀਪ ਸਿੰਘ ਵਿਰੁਧ ਧਾਰਾ 353, 341 , 323, 506 ,34ਆਈ.ਪੀ.ਸੀ ਤਹਿਤ ਚ¤ਲ ਰਹੇ ਮੁਕਦਮੇ ਸੰਬੰਧੀ ਅ¤ਜ ਮਾਨਯੋਗ ਜ¤ਜ ਸਾਹਿਬਾ ਮਿਸ ਮਾਨੀ ਅਰੌੜਾ ਨੇ ਦੋਹਾਂ ਅਧਿਆਪਕਾਂ ਨੂੰ 6, 6 ਮਹੀਨੇ ਦੀ ਸਜਾ ਦੇ ਹੁਕਮ ਸੁਣਾਏ ਹਨ। ਦੋਸ਼ੀਆਂ ਖਿਲਾਫ 21 ਫਰਵਰੀ 2004 ਨੂੰ ਉਕਤ ਮੁਕ¤ਦਮਾ ਦਰਜ ਹੋਇਆ ਸੀ। ਉਕਤ ਅਧਿਆਪਕਾਂ ਤੇ ਦੋਸ਼ ਲਗੇ ਸਨ ਕਿ ਉਹਨਾਂ ਨੇ 20 ਫਰਵਰੀ 2004 ਨੂੰ ਅਧਿਆਪਕ ਆਗੂ ਜੋਗਿੰਦਰ ਆਜਾਦ ਤੇ ਖੰਨੇ ਦੇ ਗਰਲਜ ਸਕੂਲ ਵਿ¤ਚ ਹਮਲਾ ਕੀਤਾ ਸੀ ਜਿਸ ਵਿ¤ਚ ਉਹ ਗੰਭੀਰ ਰੁਪ ਵਿ¤ਚ ਜਖਮੀ ਹੋ ਗਏ ਸਨ । ਸ਼੍ਰੀ ਆਜਾਦ ਵਲੋਂ ਐਡਵੋਕੇਟ ਸ਼੍ਰੀ ਗੁਰਸੇਵਕ ਸਿੰਘ ਮਠਾਰੂ ਨੇ ਕੇਸ ਦੀ ਪੈਰਵਾਈ ਕੀਤੀ। ਜਿਕਰਯੋਗ ਹੈ ਕਿ ਉਕਤ ਘਟਨਾ ਸੰਬੰਧੀ ਸਿ¤ਖਿਆ ਵਿਭਾਗ ਵਲੋਂ ਪੜਤਾਲ ਹੋਣ ਤੇ ਅਜੀਤ ਸਿੰਘ ਦੀਆਂ 2 ਸਲਾਨਾਂ ਤਰਕੀਆਂ ਪ¤ਕੇ ਰੂੁਪ ਵਿ¤ਚ ਬੰਦ ਹਨ ਅਤੇ ਕਰਮਚਾਰੀ ਇਕ ਹੋਰ ਮਾਮਲੇ ਸੰਬੰਧੀ ਦੋਸ਼ੀ ਪਾਏ ਜਾਣ ਕਾਰਨ ਪਿਛਲੇ ਦਿਨੀ ਚਾਰਜਸ਼ੀਟ ਕੀਤਾ ਗਿਆ ਹੈ ਅਤੇ ਉਸ ਦੀ ਪ੍ਰਬੰਧਕੀ ਆਧਾਰ ਤੇ ਕਂਿਡਆਲਾ ਕਲਾ ਵਿ¤ਖੇ ਬਦਲੀ ਦੇ ਆਦੇਸ਼ ਵੀ ਜਾਰੀ ਕੀਤੇ ਗਏ ਸਨ। ਪਰ ਇਸ ਨੇ ਉਥੇ ਹਾਜਰੀ ਨਹੀ ਦਿ¤ਤੀ। ਇਥੇ ਹੀ ਬਸ ਨਹੀਂ ਉਕਤ ਅਜੀਤ ਸਿੰਘ ਦੀ ਪ੍ਰਮੋਸ਼ਨ ਦੇ ਹੁਕਮ ਵੀ ਰੋਕ ਲਏ ਗਏ ਸਨ। ਮਨਦੀਪ ਸਿੰਘ ਜਿਲਾ ਪਰੀਸ਼ਦ ਅਧੀਨ ਈ.ਟੀ.ਟੀ ਅਧਿਆਪਕ ਨਿਯੁਕਤ ਹੋਇਆ ਸੀ । ਉਕਤ ਸਜਾ ਮਿਲਣ ਨਾਲ ਦੋਹਾਂ ਦੀ ਨੌਕਰੀ ਤੇ ਖਤਰੇ ਦੇ ਬਦਲ ਮੰਡਰਾਉਣ ਲਗੇ ਹਨ। ਸ਼੍ਰੀ ਚਰਨ ਸਿੰਘ ਨੁਰਪੂਰਾ ਜਿਲਾ ਪ੍ਰਧਾਨ ਅਤੇ ਦਲਜੀਤ ਸਿੰਘ ਜਿਲਾ ਸਕ¤ਤਰ ਡੀ.ਟੀ.ਐਫ ਸਮੇਤ ਲਗਭਗ 1 ਦਰਜਨ ਜਥੇਬੰਦੀਆਂ ਨੇ ਫੈਸਲੇ ਦੇ ਸਵਾਗਤ ਕੀਤਾ ਹੈ।

Post a Comment