ਲੁਧਿਆਣਾ, 3 ਫਰਵਰੀ/ ਸਤਪਾਲ ਸੋਨ9 / ਐਕਸ਼ਨ ਅਗੇਂਸਟ ਕਰਪਸ਼ਨ ਦੀ ਜਿਲ•ਾ ਕਾਰਜਕਾਰਿਣੀ ਦੀ ਵਿਸ਼ੇਸ਼ ਮੀਟਿੰਗ ਸਥਾਨਕ ਸਰਕਟ ਹਾਊਸ ਵਿੱਚ ਸੰਗਠਨ ਦੀ ਜਿਲਾ ਇਕਾਈ ਦੇ ਪ੍ਰਧਾਨ ਚੰਦਰਕਾਂਤ ਚੱਡਾ ਦੀ ਪ੍ਰਧਾਨਗੀ ਹੇਠ ਐਤਵਾਰ ਨੂੰ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਸੂਬਾ ਇਕਾਈ ਦੇ ਪ੍ਰਧਾਨ ਹਰਪ੍ਰੀਤ ਅਰੋੜਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਸੰਗਠਨ ਨੂੰ ਜਮੀਨੀ ਪੱਧਰ ਤੇ ਮਜਬੂਤ ਕਰਨ ਲਈ ਜਿਲਾ, ਮੰਡਲ ਅਤੇ ਵਾਰਡ ਪੱਧਰ ਤੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦਾ ਐਲਾਨ ਕਰਦੇ ਹੋਏ ਸੂਬਾ ਇਕਾਈ ਪ੍ਰਧਾਨ ਹਰਪ੍ਰੀਤ ਅਰੋੜਾ, ਉਪ ਪ੍ਰਧਾਨ ਨਰਿੰਦਰ ਮਹਿਰਾ ਅਤੇ ਜਿਲਾ ਇਕਾਈ ਪ੍ਰਧਾਨ ਚੰਦਰਕਾਂਤ ਚੱਡਾ ਨੇ ਰੋਬਿਨ ਚੁਘ ਨੂੰ ਜਿਲਾ ਇਕਾਈ ਦਾ ਸੀਨੀਅਰ ਉਪਪ੍ਰਧਾਨ, ਗਗਨਦੀਪ ਸਿੰਘ ਢੀਂਗਰਾ ਨੂੰ ਜਿਲਾ ਇਕਾਈ ਦਾ ਸਕੱਤਰ,ਸੰਦੀਪ ਦੱਤ ਨੂੰ ਸਮਰਾਲਾ ਚੌਂਕ ਮੰਡਲ, ਅਮਨਦੀਪ ਸਿੰਘ ਕਾਕਾ ਨੂੰ ਸੁਭਾਨੀ ਬਿਲਡਿੰਗ ਮੰਡਲ, ਮਨਮੋਹਨ ਮਨੀ ਨੂੰ ਜਨਤਾ ਨਗਰ ਮੰਡਲ, ਕੁਨਾਲ ਸ਼ਰਮਾ ਨੂੰ ਜਨਤਾ ਨਗਰ ਮੰਡਲ-2 ਅਤੇ ਗਤਿਕ ਸ਼ਰਮਾ ਨੂੰ ਚੰਦਰ ਨਗਰ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ। ਵਾਰਡ ਪੱਧਰ ਤੇ ਸੰਗਠਨ ਦੇ ਵਿਸਤਾਰ ਦੀ ਜਾਣਕਾਰੀ ਦਿੰਦੇ ਹੋਏ ਉਨ•ਾਂ ਦੱਸਿਆ ਕਿ ਵਾਰਡ 30 ਵਿੱਚ ਸੰਗਠਨ ਦੇ ਪ੍ਰਧਾਨ ਦੀ ਜਿੰਮੇਵਾਰੀ ਦੀਪਾਂਕਰ ਸ਼ਰਮਾ, ਵਾਰਡ 31 ਵਿੱਚ ਕਮਲ ਵਾਲੀਆ, ਵਾਰਡ 36 ਵਿੱਚ ਸੌਰਭ ਕਪੂਰ, ਵਾਰਡ 37 ਵਿੱਚ ਪ੍ਰਦੀਪ ਢੀਂਗਰਾ, ਵਾਰਡ 43 ਵਿੱਚ ਗਗਨਦੀਪ ਸਿੰਘ ਮਿੰਕੂ, ਵਾਰਡ 68 ਵਿੱਚ ਸੋਨੂੰ ਦੁੱਬੇ, ਵਾਰਡ 69 ਵਿੱਚ ਗੌਰਵ ਸ਼ਰਮਾ, ਵਾਰਡ 70 ਵਿੱਚ ਹਰਦੀਪ ਸਿੰਘ ਅਤੇ ਵਾਰਡ 71 ਵਿੱਚ ਪ੍ਰਧਾਨ ਦੇ ਅਹੁ¤ਦੇ ਦੀ ਜਿੰਮੇਦਾਰੀ ਵਿਜੈ ਕੁਮਾਰ ਨੂੰ ਸੌਂਪਦੇ ਹੋਏ ਉਨ•ਾਂ ਨੂੰ ਨਿਯੁਕਤੀ ਪੱਤਰ ਦਿੱਤੇ ਅਤੇ ਨਿਸ਼ਕਾਮ ਭਾਵ ਨਾਲ ਸੰਗਠਨ, ਸਮਾਜ ਅਤੇ ਦੇਸ਼ ਦੀ ਸੇਵਾ ਕਰਨ ਦੀ ਸਹੁੰ ਚੁਕਾਈ। ਬਾਕੀ ਬਚੇ ਮੰਡਲਾਂ ਅਤੇ ਵਾਰਡਾਂ ਵਿੱਚ ਇਕ ਮਹੀਨੇ ਦੇ ਅੰਦਰ ਨਿਯੁਕਤੀਆਂ ਕਰਨ ਦੀ ਵੀ ਉਨ•ਾਂ ਜਾਣਕਾਰੀ ਦਿੱਤੀ। ਇਸ ਮੌਕੇ ਹਰਪ੍ਰੀਤ ਅਰੋੜਾ ਅਤੇ ਚੰਦਰਕਾਂਤ ਚੱਡਾ ਨੇ ਸੰਗਠਨ ਵਲੋਂ ਜਨਹਿਤ ਦੇ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਗਠਨ ਦਾ ਮੁੱਖ ਉਦੇਸ਼ ਕੈਂਸਰ ਦੀ ਤਰ•ਾਂ ਫੈਲ ਰਹੀਆਂ ਭ੍ਰਿਸ਼ਟਾਚਾਰ ਵਰਗੇ ਘਾਤਕ ਬੀਮਾਰੀ ਤੋਂ ਜਨਤਾ ਨੂੰ ਰਾਹਤ ਦਿਵਾ ਕੇ ਸਮੇਂ ਸਿਰ ਲੋਕਾਂ ਦੇ ਰੋਜ ਦੇ ਕੰਮਾਂ ਬਿਨ•ਾਂ ਰਿਸ਼ਵਤ ਦੇ ਕਰਵਾ ਕੇ ਉਨ•ਾਂ ਰਾਹਤ ਦਿਵਾਉਣਾ ਹੈ। ਇਸਦੇ ਨਾਲ ਨਾਲ ਸੰਗਠਨ ਵਲੋਂ ਗਰੀਬ, ਬੇਸਹਾਰਾ ਅਤੇ ਜਰੂਰਤਮੰਦ ਵਿਅਕਤੀਆਂ ਦੀ ਬਿਨਾਂ ਕਿਸੇ ਸਵਾਰਥ ਦੇ ਮੁਸੀਬਤ ਸਮੇਂ ਮਦਦ ਕਰਨਾ, ਆਰਥਿਕ ਤੌਰ ਤੇ ਕਮਜੋਰ ਵਰਗ ਦੇ ਬੱਚਿਆਂ ਦੀ ਸਿੱਖਿਆ ਦਾ ਦਾਣੀ ਸੱਜਣਾਂ ਰਾਹੀਂ ਪ੍ਰਬੰਧ ਕਰਵਾਉਣਾ ਅਤੇ ਸਮਰਥਾਂ ਅਨੁਸਾਰ ਜਰੂਰਤਮੰਦ ਨੂੰ ਸਿਹਤ ਸੁਵਿਧਾਵਾਂ ਉਪਲਬਧ ਕਰਵਾਉਣਾ ਹੈ। ਸੰਗਠਨ ਨੂੰ ਜਮੀਨੀ ਪੱਧਰ ਤੇ ਮਜਬੂਤ ਕਰਨ ਦੀ ਗੱਲ ਕਰਦੇ ਹੋਏ ਉਨ•ਾਂ ਕਿਹਾ ਕਿ ਸੂਬਾ ਕਾਰਜਕਾਰਿਣੀ ਨੇ ਜਮੀਨੀ ਪੱਧਰ ਤੇ ਸੰਗਠਨ ਨੂੰ ਮਜਬੂਤ ਕਰਨ ਲਈ ਜਿਲਾ ਇਕਾਈ ਵਿੱਚ ਮੰਡਲ ਅਤੇ ਵਾਰਡ ਪੱਧਰ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆ ਹਨ ਤੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਜਮੀਨੀ ਪੱਧਰ ਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨ ਨੂੰ ਪਹਿਲ ਦੇਣ ਦੀਆਂ ਹਿਦਾਇਤਾਂ ਕੀਤੀਆਂ ਹਨ । ਇਸ ਮੌਕੇ ਮਨੋਜ ਆਹੂਜਾ,ਹਰਸ਼ਿਤ ਨਾਂਰਗ,ਰਾਹੁਲ ਅਹੂਜਾ,ਦਵਿੰਦਰ ਕੁਮਾਰ,ਹਰਮਨ ਸਿੰਘ,ਗੋਤਮ ਕੁਮਾਰ,ਪੰਕਜ ਕੁਮਾਰ,ਲਲਿਤ ਬਸਰਾ,ਤਰੁਣ ਕੁਮਾਰ,ਨਿਤਿਨ ਗਰੋਵਰ,ਸ਼ਹਿਬਾਜ,ਪੁਨੀਤ ਢਿਲੋਂ,ਦੀਪਕ ਅਵਸਥੀ,ਬਬ¤ਲਪ੍ਰੀਤ ਸਿੰਘ,ਅਜੈ ਸ਼ਰਮਾ ਤੇ ਵਿਜੈ ਕੁਮਾਰ ਤੇ ਹੋਰ ਵੀ ਹਾਜਰ ਸਨ।

Post a Comment