ਲੁਧਿਆਣਾ (ਸਤਪਾਲ ਸੋਨੀ) ਅੱਜ ਲੜਕੀਆਂ ਦੇ ਸਰਕਾਰੀ ਕਾਲਜ ਵਿੱਖੇ ਲੁਧਿਆਣਾ ਦੇ ਪਹਿਲੇ ਸ਼ਹਿਰੀ ਸ੍ਰ. ਹਰਚਰਨ ਸਿੰਘ ਗੋਹਲਵੜੀਆ ਜੀ ਨੇ ਤਿੰਨ ਦਿਨਾਂ ਇੰਡੀਆ ਐਕਸਪੋ 2013 ਦਾ ਸ਼ੁਭ-ਆਰੰਭ ਕੀਤਾ । ਇਸ ਮੌਕੇ ਸ਼ਹਿਰ ਦੇ ਮੰਨੇ-ਪ੍ਰਮੰਨੇ ਸਾਈਕਲ ਅਤੇ ਸਾਈਕਲ ਪਾਰਟਸ ਨਿਰਮਾਤਾ ਹੀਰੋ ਸਾਈਕਲ ਲਿਮਟਿਡ ਦੇ ਸ਼੍ਰੀ ੳ.ਪੀ .ਮੁੰਜਾਲ ,ਏਵਨ ਸਾਈਕਲ ਲਿਮਟਿਡ ਦੇ ਸ਼੍ਰ: ਉਂਕਾਰ ਸਿੰਘ ਪਾਹਵਾ,ਸੇਠ ਇੰਡਸਟਰੀਅਲ ਕ੍ਰਾਪੋਰੇਸ਼ਨ ਦੇ ਸ਼੍ਰੀ ਕੇ.ਕੇ.ਸੇਠ,ਸਫਾਰੀ ਕਾੀਕਸ ਲਿਮਟਿਡ ਦੇ ਸ਼੍ਰੀ ਆਰ ਡੀ ਸ਼ਰਮਾ,ਐਸ ਕੇ ਬਾਈਕਸ ਪ੍ਰਾਈਵੇਟ ਲਿਮਟਿਡ ਦੇ ਸ਼੍ਰੀ ਸੁਭਾਸ਼ ਲਾਕੜਾ,ਵਿਸ਼ਵਕਰਮਾ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ ਦੇ ਸ਼੍ਰ: ਚਰਨਜੀਤ ਸਿੰਘ ਵਿਸ਼ਵਕਰਮਾ,ਐਮ ਐਸ ਭੋਗਲ ਐਨ ਸੰਨਜ਼ ਦੇ ਸ਼੍ਰ: ਅਵਤਾਰ ਸਿੰਘ ਭੋਗਲ,ਹਿਪੋ ਸਾਈਕਲ ਦੇ ਰਵੀ ਮਹਾਜਨ,ਕੇ ਐਸ ਮੁੰਜਾਲ ਇੰਡਸਟਰੀ ਦੇ ਮਨਜਿੰਦਰ ਸਿੰਘ ਸਚਦੇਵਾ,ਜਿੰਦਲ ਫਾਈਨ ਇੰਡਸਟਰੀਜ਼ ਦੇ ਰਜਿੰਦਰ ਜਿੰਦਲ ਅਤੇ ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚਰਰ ਪਾਰਟਸ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰ ਸ਼ਾਮਿਲ ਸਨ।ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚਰਰ ਪਾਰਟਸ ਐਸੋਸੀਏਸ਼ਨ ਦੇ ਚੇਅਰਮੈਨ ਸ਼੍ਰ: ਮਨਜੀਤ ਸਿੰਘ ਖਾਲਸਾ,ਪ੍ਰਧਾਨ ਸ਼੍ਰੀ ਗੁਰਮੀਤ ਸਿੰਘ ਕੁਲਾਰ ਜੀ ਨੇ ਲੁਧਿਆਣਾ ਦੇ ਪਹਿਲੇ ਸ਼ਹਿਰੀ ਸ੍ਰ. ਹਰਚਰਨ ਸਿੰਘ ਗੋਹਲਵੜੀਆ ਅਤੇ ਮੰਨੇ-ਪ੍ਰਮੰਨੇ ਸ਼ਹਿਰੀਆਂ ਦਾ ਇੰਡੀਆ ਐਕਸਪੋ 2013 ਦਾ ਸ਼ੁਭ-ਆਰੰਭ ਮੌਕੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕੀਤਾ ।ਸ੍ਰ. ਹਰਚਰਨ ਸਿੰਘ ਗੋਹਲਵੜੀਆ ਜੀ ਨੇ ਇੰਡੀਆ ਐਕਸਪੋ 2013 ਦੇ ਸ਼ੁਭ-ਆਰੰਭ ਮੌਕੇ ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚਰਰ ਪਾਰਟਸ ਐਸੋਸੀਏਸ਼ਨ ਦੇ ਚੇਅਰਮੈਨ ਸ਼੍ਰ: ਮਨਜੀਤ ਸਿੰਘ ਖਾਲਸਾ ਜੀ, ,ਪ੍ਰਧਾਨ ਸ਼੍ਰੀ ਗੁਰਮੀਤ ਸਿੰਘ ਕੁਲਾਰ ਜੀ ਅਤੇ ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚਰਰ ਪਾਰਟਸ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰ ਨੂੰ ਆਪਣੀਆਂ ਸ਼ੁਭ-ਕਾਮਨਾਵਾਂ ਦਿਤੀਆਂ।ਯੁਨਾਇਟਡ ਸਾਈਕਲ ਪਾਰਟਸ ਮੈਨੋਫੈਕਚਰਰ ਪਾਰਟਸ ਐਸੋਸੀਏਸ਼ਨ ਦੇ ਚੇਅਰਮੈਨ ਸ਼੍ਰ: ਮਨਜੀਤ ਸਿੰਘ ਖਾਲਸਾ ਜੀ, ਨੇ ਕਿਹਾ ਕਿ ਇਹ ਐਕਸਪੋ ਸਾਈਕਲ ਓਦਯੋਗ ਜੋ ਭਾਰੀ ਮੰਦੀ ਦੀ ਮਾਰ ਝਲ ਰਿਹਾ ਹੈ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗੀ ।ਇਸ ਐਸਕਪੈ ਮੌਕੇ ਕਾਰਨਾਟਕ ਅਤੇ ਮਹਾਂਰਾਂਸਟਰ ਦੇ ਓਦਯੋਗਪਤੀ ਵੀ ਪਹੁੰਚੇ ਹੋਏ ਹਨ।ਅੱਜ 6000 ਤੋਂ ਵੱਧ ਲੋਕ ਇਸ ਐਸਕਪੋ ਵਿੱਚ ਪਹੁੰਚੇ ਹਨ । ਅੱਜ ਐਕਸਪੋ ਦਾ ਪਹਿਲਾ ਦਿਨ ਹੋਣ ਕਾਰਨ ਨਿਰਮਾਤਵਾਂ ਦੀ ਉਮੀਦ ਤੋਂ ਲੋਕ ਘੱਟ ਪਹੁੰਚੇ ਹਨ ਪਰ ਉਹ ਉਮੀਦ ਕਰਦੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਕਾਫੀ ਗਿਣਤੀ ਵਿੱਚ ਲੋਕ ਇਹ ਐਕਸਪੋ ਦੇਖਣ ਪਹੁੰਚਣਗੇ ।

Post a Comment