ਲੁਧਿਆਣਾ 22 ਫਰਵਰੀ (ਸਤਪਾਲ ਸੋਨੀ) ਬੀਤੇ ਦਿਨੀਂ ਵਾਰਡ ਨੰ. 24 ਵਿਚ ਮੋਗਾ ਵਿਖੇ ਅਕਾਲੀ ਦਲ ਦੇ ਉਮੀਦਵਾਰ ਜੋਗਿੰਦਰਪਾਲ ਜੈਨ ਦੀ ਜਿੱਤ ਲਈ ਰੋਡ ਸ਼ੋਅ ਸ੍ਰੀ ਐਨ. ਕੇ. ਸ਼ਰਮਾ ਪਾਰਲੀਮਾਨੀ ਸਕੱਤਰ ਦੀ ਅਗਵਾਈ ਵਿਚ ਕੱਢਿਆ ਗਿਆ। ਇਸ ਰੋਡ ਸ਼ੋਅ ਵਿਚ ਨਰੇਸ਼ ਧੀਂਗਾਨ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਉਨ•ਾਂ ਕਿਹਾ ਕਿ ਅਕਾਲੀ ਭਾਜਪਾ ਇਹ ਚੋਣ ਵਿਕਾਸ ਦੇ ਮੁੱਦੇ ਨੂੰ ਲੈ ਕੇ ਲੜ•ੀ ਰਹੀ ਹੈ। ਉਨ•ਾਂ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਹਮੇਸ਼ਾਂ ਹੀ ਲੋਕਾਂ ਨਾਲ ਧੋਖਾ ਕੀਤਾ ਹੈ। ਉਨ•ਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਨੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਦੇ ਪਹੁੰਚਾਇਆ ਹੈ। ਮੌਜੂਦਾ ਲੋਕ ਅਕਾਲੀ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਹਨ। ਜਿਸ ਦੇ ਫਲਸਰੂਪ ਮੋਗਾ ਚੋਣ ਅਕਾਲੀ ਦਲ ਰਿਡਾਰਡ ਤੋੜ ਵੋਟਾਂ ਨਾਲ ਜਿੱਤੇਗਾ। ਉਨ•ਾਂ ਕਿਹਾ ਕਿ ਇਸ ਚੋਣ ਵਿਚ ਦਲਿਤ ਸਮਾਜ ਅਕਾਲੀ ਦਲ ਨੂੰ ਭਰਪੂਰ ਸਹਿਯੋਗ ਦੇਵੇਗਾ। ਇਸ ਮੌਕੇ ਕੌਂਸਲਰ ਭੁਪਿੰਦਰ ਸਾਹੂਕੇ, ਰਾਮਪਾਲ ਧੀਂਗਾਨ, ਰਾਜ ਕੁਮਾਰ, ਪ੍ਰਦੀਪ ਕੁਮਾਰ, ਅਰਵਿੰਦਰ ਬੋਹਤ, ਮੁਨੀ ਆਦਿਆ, ਸੁਭਾਸ਼ ਸੋਦੇ, ਡਿੰਪੀ ਬਾਲੀ, ਸੋਨੂੰ ਕਲਿਆਣਾ, ਜੋਗਿੰਦਰ ਚੌਹਾਨ, ਸੰਦੀਪ ਬਿਰਲਾ, ਮੋਨੂੰ ਡੁਲਗਚ, ਸਤੀਸ਼ ਗਹਿਲੋਤ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ।


Post a Comment