ਸਰਕਾਰੀ ਪ੍ਰਾਇਮਰੀ ਸਕੂਲ ਮੰਡੌੜ ਵੱਲੋਂ ਆਪਣਾ ਸਾਲ 2013 ਦਾ ਕ¦ਡਰ ਜਾਰੀ

Sunday, February 24, 20130 comments


ਨਾਭਾ, 24 ਫਰਵਰੀ (ਜਸਬੀਰ ਸਿੰਘ ਸੇਠੀ) – ਅੱਜ ਇਥੋਂ ਨੇੜਲੇ ਪਿੰਡ ਮੰਡੌੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਅਤੇ ਚੇਅਰਮੈਨ ਸੱਤਪਾਲ ਸਿੰਘ ਨੇ ਕੀਤੀ। ਪ੍ਰੋਗਰਾਮ ਵਿੱਚ ਪ੍ਰਵੇਸ਼ ਪੰਜਾਬ ਦੇ ਸਟੇਟ ਇੰਚਾਰਜ ਡਾ. ਦਵਿੰਦਰ ਬੋਹਾ, ਬੀ ਪੀ ਈ ਉ ਭਾਦਸੋਂ ਬਲਕਾਰ ਕੌਰ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸਮੂਲੀਅਤ ਕੀਤੀ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਜਗਜੀਤ ਸਿੰਘ ਨੌਹਰਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਵਿੱਚ ਬੱਚਿਆਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ। ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਡਾ. ਦਵਿੰਦਰ ਬੋਹਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਮਾਹੌਲ ਵਿੱਚ ਬਹੁਤ ਜਿਆਦਾ ਤਬਦੀਲੀ ਆ ਚੁੱਕੀ ਹੈ। ਸਰਕਾਰ ਨੇ ਸਿੱਖਿਆ ਦੀ ਬਿਹਤਰੀ ਲਈ ਅਧਿਆਪਕਾਂ ਦੀ ਨਵੀਂ ਭਰਤੀ, ਬਿਲਡਿੰਗਾਂ ਦੀ ਘਾਟ ਪੂਰੀ ਕਰਨ ਲਈ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਬੱਚਿਆਂ ਲਈ ਦੁਪਹਿਰ ਦੇ ਖਾਣੇ ਦੀ ਸਹੂਲਤ, ਮੁਫਤ ਕਿਤਾਬਾਂ, ਵਿੱਦਿਅਕ ਟੂਰ, ਵਜੀਫੇ, ਮੁਫਤ ਸਾਇਕਲ, ਚੰਗੀਆਂ ਲਾਇਬ੍ਰੇਰੀਆਂ ਅਤੇ ਹੋਰ ਸਹੂਲਤਾਂ ਮੁਫਤ ਦਿੱਤੀਆ ਜਾ ਰਹੀਆਂ ਹਨ। ਉਨ•ਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਕੇ ਸਹੂਲਤਾਂ ਦਾ ਫਾਇਦਾ ਉਠਾਉਣ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਵਿੱਚ ਸੁਧਾਰ ਕਰਨ ਲਈ ਤੱਤਪਰ ਹੈ। ਬੀ ਪੀ ਈ ਓ ਬਲਕਾਰ ਕੌਰ ਨੇ ਸੰਬੋਧਨ ਕਰਦਿਆ ਕਿਹਾ ਕਿ ਸਰਕਾਰ ਵੱਲੋਂ ਮੁਫਤ ਅਤੇ ਲਾਜਮੀ ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ ਪਹਿਲੀ ਤੋਂ ਅੱਠਵੀਂ ਤੱਕ ਬਿਲਕੁਲ ਮੁਫਤ ਸਿੱਖਿਆ ਦੇਣ ਦੇ ਨਾਲ ਨਾਲ ਪਿੰਡਾਂ ਸਹਿਰਾਂ ਵਿੱਚ ਚਲ ਰਹੇ ਦੁਕਾਨਨੁਮਾ ਪਬਲਿਕ ਸਕੂਲਾਂ ਜਿੰਨ•ਾਂ ਨੂੰ ਕੋਈ ਮਾਨਤਾ ਨਹੀਂ ਨੂੰ ਬੰਦ ਕਰਵਾਇਆ ਜਾਵੇਗਾ। ਉਨ•ਾਂ ਇਹ ਵੀ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿੱਚ ਅੱਜ ਤੋਂ ਦਾਖਲਾਂ ਸ਼ੁਰੂ ਹੋ ਚੁੱਕਾ ਹੈ। ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਨੇ ਸਕੂਲ ਦੇ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ। ਉਨ•ਾਂ ਕਿਹਾ ਕਿ ਸਕੂਲ ਦਾ ਸਮੁੱਚਾ ਸਟਾਫ ਬਹੁਤ ਮਿਹਨਤੀ ਹੈ। ਇਸ ਕਰਕੇ ਹੀ ਥੋੜੇ ਸਮੇਂ ਵਿੱਚ ਇਸ ਸਕੂਲ ਨੇ ਜਿਲ•ੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਉਨ•ਾਂ ਇਹ ਵੀ ਦੱਸਿਆ ਕਿ ਸਕੂਲ ਵੱਲੋਂ ਖੇਡਾਂ, ਵਿੱਦਿਅਕ ਮੁਕਾਬਲਿਆਂ ਅਤੇ ਸੱਭਿਅਚਾਰਕ ਗਤੀਵਿਧੀਆਂ ਵਿੱਚ ਵੱਡੀਆਂ ਮੱਲਾਂ ਮਾਰੀਆਂ ਜਾ ਰਹੀਆਂ ਹਨ। ਉਨ•ਾਂ ਇਹ ਵੀ ਦੱਸਿਆ ਕਿ ਸਕੂਲ ਵੱਲੋਂ ਪਿਛਲੇ ਤਿੰਨ ਸੈਸ਼ਨਾਂ ਤੋਂ ਆਪਣੇ ਸਕੂਲ ਦੀਆਂ ਗਤੀਵਿਧੀਆਂ ਬਾਰੇ ਪਿੰਡ ਦੇ ਘਰ ਘਰ ਵਿੱਚ ਜਾਣੂ ਕਰਵਾਉਣ ਲਈ ਕ¦ਡਰ  ਤਿਆਰ  ਕਰਕੇ ਵੰਡੀਆਂ ਜਾਂਦਾ ਹੈ। ਜਿਸ ਦਾ ਚੰਗਾ ਨਤੀਜਾ ਸਾਹਮਣੇ ਆ ਰਿਹਾ ਹੈ। ਇਸ ਸਕੂਲ ਵਿੱਚ ਬੱਚਿਆਂ ਦਾ ਦਾਖਲਾ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਵਧਿਆ ਹੈ। ਦੱਸਣਯੋਗ ਹੈ ਕਿ ਇਸ ਸਕੂਲ ਦੇ ਬੱਚਿਆਂ ਨੂੰ ਰੈਸ¦ਿਗ ਅਕੈਡਮੀ ਮੰਡੌੜ ਵੱਲੋਂ ਸਾਲ ਭਰ ਲਈ ਮੁਫਤ ਕਾਪੀਆਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਪ੍ਰੋਗਰਾਮ ਵਿੱਚ ਸਕੂਲ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਜਿਸ ਵਿੱਚ ਗਿੱਧਾ, ਭੰਗੜਾ, ਕਵਿਤਾਵਾਂ, ਭਾਸ਼ਣ, ਸੋਲੋ ਡਾਂਸ, ਕਵਿਸਰੀ, ਗੀਤ ਆਦਿ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਸਕੂਲ ਦੀ ਅਧਿਆਪਕਾਂ ਮੈਡਮ ਰਚਨਾ ਨੇ ਇਕੱਠੇ ਹੋਏ ਮਾਪਿਆਂ ਸਾਹਮਣੇ ਬੱਚਿਆਂ ਤੋਂ ਅੰਗਰੇਜੀ ਵਿੱਚ ਪ੍ਰਸ਼ਨ ਪੁੱਛੇ, ਜਿਸ ਦਾ ਬੱਚਿਆਂ ਨੇ ਅੰਗਰੇਜੀ ਵਿੱਚ ਹੀ ਜਵਾਬ ਦਿੱਤਾ ਗਿਆ। ਜਿਸ ਤੋਂ ਮਾਪੇ ਕਾਫੀ ਪ੍ਰਭਾਵਿਤ ਹੋਏ। ਪ੍ਰੋਗਰਾਮ ਦੇ ਅਖੀਰ ਵਿੱਚ ਸਕੂਲ ਵੱਲੋਂ ਆਪਣੀਆਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਣ ਲਈ ਤਿਆਰ ਕੀਤਾ ਸਾਲ 2013 ਦਾ ਕੰਲਡਰ ਪ੍ਰੋਗਰਾਮ ਵਿੱਚ ਆਏ ਮਹਿਮਾਨਾਂ ਵੱਲੋਂ ਜਾਰੀ ਕੀਤਾ ਗਿਆ। ਪ੍ਰੋਗਰਾਮ ਵਿੱਚ ਰਣਜੀਤ ਸਿੰਘ ਪਾਠੀ, ਬਲਵੀਰ ਸਿੰਘ, ਗੁਰਦੀਪ ਸਿੰਘ, ਜਸਪਾਲ ਸਿੰਘ ਆਸਟ੍ਰੇਲੀਆ, ਲਖਵੀਰ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ ਸੈਲੀ, ਮੈਡਮ ਮੀਰਾ ਰਾਣੀ, ਵਾਇਸ ਚੇਅਰਮੈਨ ਰੁਪਿੰਦਰ ਕੌਰ, ਕੁਲਦੀਪ ਕੌਰ, ਕਿਰਨਦੀਪ ਕੌਰ, ਬਲਜਿੰਦਰ ਸਿੰਘ ਰੋਹਟੀ ਮੌੜਾਂ, ਬੀਰਬਲ ਨੌਹਰਾ, ਰਜਿੰਦਰ ਸਿੰਘ ਮੰਡੌੜ, ਸੁਖਵਿੰਦਰ ਸਿੰਘ, ਮੁੱਖ ਅਧਿਆਪਕ ਜਸਪਾਲ ਸਿੰਘ ਆਦਿ ਨੇ ਵੀ ਸਮੂਲੀਅਤ ਕੀਤੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger