ਲੁਧਿਆਣਾ (ਸਤਪਾਲ ਸੋਨੀ)
ਐਸ ਐਚ ਓ ਡੇਹਲੋਂ ਹਰਬੰਸ ਸਿੰਘ ਅਤੇ ਐਂਟੀ ਨਾਰਕੋਟਿਕ ਸੈਲ ਦੀ ਟੀਮ ਨੇ ਏ ਐਸ ਆਈ ਤਰਸੇਮ ਸਿੰਘ ਦੀ ਟੀਮ ਸਮੇਤ ਪਰਤਾਪ ਨਗਰ ਗਲੀ ਨੰ: 1 ਦੇ ਲਾਗੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਸਕੂਟਰ ਨੰ: ਪੀ ਬੀ 10 ਏ ਈ 6115 ਤੇ ਆ ਰਿਹਾ ਸੀ ਜਿਸ ਨੂੰ ਪੁੱਛ-ਗਿੱਛ ਲਈ ਰੋਕਿਆ ਗਿਆ ।ਪੁੱਛ-ਗਿੱਛ ਦੌਰਾਨ ਉਸ ਨੇ ਆਪਣਾ ਨਾਮ ਰਜਿੰਦਰ ਸਿੰਘ ਪੁੱਤਰ ਭਰਪੂਰ ਸਿੰਘ, ਉਮਰ 46 ਸਾਲ ਵਾਸੀ, ਐਸ ਏੇ ਐਸ ਨਗਰਾ ਥਾਨਾ ਸ਼ਿਮਲਾਪੁਰੀ ਦਸਿਆ ।ਤਲਾਸ਼ੀ ਦੌਰਾਨ ਉਸ ਦੇ ਕਬਜੇ ਵਿੱਚੋਂ 2 ਪੇਟੀਆਂ ਠੇਕਾ ਦੇਸੀ ਸ਼ਰਾਬ ਬਰਾਮਦ ਹੋਈ । ਸਖਤੀ ਨਾਲ ਪੁੱਛ-ਗਿੱਛ ਦੌਰਾਨ ਦੋਸ਼ੀ ਦੀ ਨਿਸ਼ਾਨਦੇਹੀ ਤੇ ਉਸ ਦੇ ਘਰ ਵਿੱਚੋਂ 18 ਪੇਟੀਆਂ ਸ਼ਰਾਬ ਦੇਸੀ ਅਤੇ ਅਗੰਰੇਜ਼ੀ ਹੋਰ ਬਰਾਮਦ ਕੀਤੀ ਗਈ ਜਿਸ ਬਾਰੇ ਦੋਸ਼ੀ ਕੋਈ ਲਾਇਸੰਸ/ ਪਰਮਿਟ ਪੇਸ਼ ਨਹੀਂ ਕਰ ਸਕਿਆ।ਦੋਸ਼ੀ ਹਰਦੀਪ ਸਟੇਸ਼ਨਰੀ ਦੇ ਨਾਮ ਤੇ ਰਾਮ ਨਗਰ ਵਿੱਖੇ ਸਟੇਸ਼ਨਰੀ ਦੀ ਦੁਕਾਨ ਚਲਾ ਰਿਹਾ ਹੈ ।ਮੁੱਢਲੀ ਪੁੱਛ-ਗਿੱਛ ਦੌਰਾਨ ਦੋਸ਼ੀ ਰਜਿੰਦਰ ਸਿੰਘ ਨੇ ਮੰਨਿਆ ਕਿ ਉਹ ਗੋਰਾਇਆਂ ਤੋਂ ਸਸਤੇ ਭਾਅ ਤੇ ਸ਼ਰਾਬ ਖਰੀਦ ਕੇ ਸ਼ਹਿਰ ਦੇ ਅੰਦਰਲੇ ਇਲਾਕਿਆਂ ਵਿੱਚ ਮਹਿੰਗੇ ਭਾਅ ਤੇ ਵੇਚਣ ਲਈ ਜਾ ਰਿਹਾ ਸੀ ।ਐਸ ਐਚ ਓ ਡੇਹਲੋਂ ਹਰਬੰਸ ਸਿੰਘ ਅਤੇ ਨਾਰਕੋਟਿਕ ਸੈਲ ਦੇ ਇੰਚਾਰਜ਼ ਨੇ ਪ੍ਰੈਸ ਨੂੰ ਦਸਿਆ ਕਿ ਆਬਕਾਰੀ ਐਕਟ ਦੇ ਅਧੀਨ ਦੋਸ਼ੀ ਦੇ ਖਿਲਾਫ ਥਾਨਾ ਸ਼ਿਮਲਾਪੱਰੀ ਵਿੱਖੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ ।ਪੁੱਛ-ਗਿੱਛ ਦੌਰਾਨ ਦੋਸ਼ੀ ਰਜਿੰਦਰ ਸਿੰਘ ਨੇ ਮੰਨਿਆ ਕਿ ਉਸ ਉਪਰ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਕਈ ਮਕਦਮੇ ਦਰਜ ਹਨ ।ਪੁੱਛ-ਗਿੱਛ ਕਰਕੇ ਦੋਸ਼ੀ ਰਜਿੰਦਰ ਸਿੰਘ ਤੋਂ ਪਤਾ ਲਗਾਇਆ ਜਾਵੇਗਾ ਕਿ ਇਸ ਧੰਦੇ ਵਿੱਚ ਉਸ ਨਾਲ ਹੋਰ ਕੌਣ- ਕੌਣ ਸ਼ਾਮਿਲ ਹੈ ।
Post a Comment