ਬਠਿੰਡਾ,
21 ਫਰਵਰੀ (ਕਿਰਪਾਲ ਸਿੰਘ, ਤੁੰਗਵਾਲੀ):
ਸਿਰਸਾ ਡੇਰਾ ਮੁਖੀ ਗੁਰਮੀਤ
ਰਾਮ ਰਹੀਮ ਨੂੰ ਅੱਜ
ਉਸ ਸਮੇਂ ਫਿਰ ਆਰਜੀ
ਰਾਹਤ ਮਿਲ ਗਈ ਜਦੋਂ
ਉਸ ਵਾਲੋਂ ਪਾਈ ਅਰਜੀ
’ਤੇ ਫੈਸਲਾ ਸੁਣਾਉਂਦੇ ਹੋਏ
ਸਥਾਨਕ ਮਾਨਯੋਗ ਚੀਫ ਜੁਡੀਸ਼ਲ
ਮੈਜਿਸਟ੍ਰੇਟ ਹਰਜੀਤ ਸਿੰਘ ਨੇ
ਉਸ ਨੂੰ 22 ਫਰਵਰੀ ਨੂੰ
ਨਿਜੀ ਤੌਰ ’ਤੇ ਪੇਸ਼
ਹੋਣ ਤੋਂ ਛੋਟ ਦੇ
ਦਿੱਤੀ ਤੇ ਅਗਲੀ ਪੇਸ਼ੀ
ਦਾ ਫੈਸਲਾ ਕੱਲ੍ਹ ਨੂੰ
ਸੁਣਾਏ ਜਾਣ ਦਾ ਐਲਾਨ
ਕੀਤਾ। ਗੁਰਮੀਤ
ਰਾਮ ਰਹੀਮ ਦੇ ਵਕੀਲ
ਕੇਵਲ ਸਿੰਘ ਬਰਾੜ ਵੱਲੋਂ
ਜਾਣਕਾਰੀ ਦਿਤੀ ਗਈ ਕਿ
ਬੀਤੀ ਦੇਰ ਸ਼ਾਮ ਉਨ੍ਹਾਂ
ਵੱਲੋਂ ਅਦਾਲਤ ਵਿੱਚ ਅਰਜੀ
ਪਾਈ ਸੀ ਕਿ ਉਹ
ਵਧੀਕ ਸ਼ੈਸ਼ਨ ਜੱਜ ਦੇ
ਫੈਸਲੇ ਵਿਰੁਧ ਹਾਈ ਕੋਰਟ
ਵਿੱਚ ਅਪੀਲ ਕਰਨਾ ਚਾਹੁੰਦੇ
ਹਨ, ਪਰ ਇਸ ਲਈ
ਉਨ੍ਹਾਂ ਨੂੰ ਪੂਰਾ ਸਮਾਂ
ਨਹੀਂ ਮਿਲਿਆ। ਇਸ
ਕਰਕੇ ਹਾਈ ਕੋਰਟ ਦੇ
ਫੈਸਲੇ ਤੱਕ ਉਨ੍ਹਾਂ ਨੂੰ
ਨਿਜੀ ਤੌਰ ’ਤੇ ਪੇਸ਼ੀ
ਤੋਂ ਛੋਟ ਦਿੱਤੀ ਜਾਵੇ। ਇਸ
ਦੇ ਨਾਲ ਹੀ ਨਿਜੀ
ਪੇਸ਼ੀ ਤੋਂ ਛੋਟ ਦਿਵਾਉਣ
ਵਿੱਚ ਸਹਾਇਤਾ ਕਰਨ ਦੇ
ਮਕਸਦ ਨਾਲ ਮੋਗਾ ਉਪ
ਚੋਣ ਦਾ ਬਹਾਨਾ ਲਾ
ਕੇ ਬਠਿੰਡਾ ਜਿਲ੍ਹਾ ਪੁਲਿਸ
ਮੁਖੀ ਨੇ ਗੁਰਮੀਤ ਰਾਮ
ਰਹੀਮ ਦੇ ਨਿਜੀ ਤੌਰ
’ਤੇ ਪੇਸ਼
ਹੋਣ ਤੋਂ 6 ਹਫਤੇ ਤੱਕ
ਦੇ ਸਮੇਂ ਤਕ ਛੋਟ
ਦਿੱਤੇ ਜਾਣ ਲਈ ਅਦਾਲਤ
ਵਿੱਚ ਅਰਜੀ ਪਾ ਦਿੱਤੀ
ਸੀ।
ਇਹ ਦੱਸਣਯੋਗ ਹੈ ਕਿ
11 ਮਈ 2007 ਨੂੰ ਇਸ ਜ਼ਿਲ੍ਹੇ
ਦੇ ਪਿੰਡ ਸਲਾਬਤਪੁਰੇ ਦੇ
ਡੇਰੇ ਵਿਖੇ ਸੌਦਾ ਸਾਧ
ਗੁਰਮੀਤ ਰਾਮ ਰਹੀਮ ਵਲੋਂ
ਗੁਰੂ ਗੋਬਿੰਦ ਸਿੰਘ ਜੀ
ਮਹਾਰਾਜ ਦੀ ਨਕਲ ਕਰਦਿਆਂ
ਉਨ੍ਹਾਂ ਵਰਗਾ ਲਿਬਾਸ ਪਹਿਨ
ਕੇ ਅੰਮ੍ਰਿਤ ਛਕਾਉਣ ਦੀ
ਤਰਜ਼ ’ਤੇ ਆਪਣੇ ਸ਼ਰਧਾਲੂਆਂ
ਨੂੰ ਜਾਮ-ਏ-ਇੰਨਸਾਂ
ਪਿਲਾਇਆ ਗਿਆ ਸੀ ਅਤੇ
13 ਮਈ ਦੇ ਅਖਬਾਰ ਵਿੱਚ
ਇਸ ਘਟਨਾ ਨੂੰ ਜਨਤਕ
ਕਰਨ ਹਿੱਤ ਇੱਕ ਵੱਡਾ
ਇਸ਼ਤਿਹਾਰ ਦਿੱਤਾ ਗਿਆ ਸੀ। ਜਿਸ
ਨਾਲ ਸਿੱਖਾਂ ਦੀਆਂ ਭਾਵਨਾਵਾਂ
ਨੂੰ ਭਾਰੀ ਠੇਸ ਲੱਗੀ
ਅਤੇ ਚੀਫ਼ ਖ਼ਾਲਸਾ ਦੀਵਾਨ
ਗੁਰਦੁਆਰਾ ਸ਼੍ਰੀ ਗੁਰੂ ਸਿੰਘ
ਸਭਾ ਬਠਿੰਡਾ ਦੇ ਪ੍ਰਧਾਨ
ਰਜਿੰਦਰ ਸਿੰਘ ਸਿੱਧੂ ਨੇ
ਉਨ੍ਹਾਂ ਵਿਰੁਧ ਥਾਣਾ ਕੌਤਵਾਲੀ
ਬਠਿੰਡਾ ਵਿਖੇ ਧਾਰਾ 295ਏ/153ਏ/298 ਆਈਪੀਸੀ ਅਧੀਨ
ਐੱਫਆਈਆਰ ਨੰ: 262 ਮਿਤੀ 20-5-2007 ਰਾਹੀਂ
ਕੇਸ ਦਰਜ਼ ਕਰਵਾਇਆ ਸੀ। ਪਰ
ਸਿਰਸਾ ਡੇਰਾ ਦੇ ਪ੍ਰਭਾਵ
ਹੇਠ ਵੱਡਾ ਵੋਟ ਬੈਂਕ
ਹੋਣ ਕਰਕੇ ਅਕਾਲੀ-ਭਾਜਪਾ
ਸੂਬਾ ਸਰਕਾਰ ਉਸ ਵਿਰੁੱਧ
ਕਾਰਵਾਈ ਟਾਲ਼ ਰਹੀ ਸੀ। ਪੰਥਕ
ਸਰਕਾਰ ਹੋਣ ਦੇ ਬਾਵਯੂਦ
ਸਤਾਧਾਰੀ ਸ਼੍ਰੋਮਣੀ ਅਕਾਲੀ ਦਲ
(ਬਾਦਲ) ਇਸ ਕੇਸ ਨੂੰ
ਵੋਟ ਰਾਜਨੀਤੀ ਲਈ ਵਰਤਦਾ
ਰਿਹਾ ਤੇ 2009 ਦੀਆਂ ਲੋਕ
ਸਭਾ ਚੋਣਾਂ ਦੌਰਾਣ ਹਰਸਿਮਰਤ
ਕੌਰ ਲਈ ਵੋਟਾਂ ਪ੍ਰਾਪਤ
ਕਰਨ ਵਿੱਚ ਸਫਲ ਰਿਹਾ। ਇਸ
ਦੇ ਇਵਜ਼ ’ਚ ਸਾਢੇ
ਚਾਰ ਸਾਲ ਤੋਂ ਵੱਧ
ਸਮਾ ਲੰਘ ਜਾਣ ਦੇ
ਬਾਵਯੂਦ ਬਠਿੰਡਾ ਪੁਲਿਸ ਵਲੋਂ
ਉਸ ਵਿਰੁੱਧ ਅਦਾਲਤ ਵਿੱਚ
ਕੋਈ ਚਲਾਨ ਹੀ ਪੇਸ਼
ਨਾ ਕੀਤਾ ਗਿਆ ਤੇ
ਸਿੱਖ ਭਾਵਨਾਵਾਂ ਅਤੇ ਅਕਾਲ ਤਖ਼ਤ
ਦੇ ਹੁਕਮਨਾਮੇ ਦੀਆਂ ਧੱਜੀਆਂ ਉਡਾਉਂਦੇ
ਹੋਏ ਵਿਧਾਨ ਸਭਾ ਦੀਆਂ
ਚੋਣਾਂ ਤੋਂ ਐਨ ਤਿੰਨ
ਦਿਨ ਪਹਿਲਾਂ 27 ਜਨਵਰੀ 2012 ਨੂੰ ਬਠਿੰਡਾ ਪੁਲਿਸ
ਵਲੋਂ ਇਹ ਕੇਸ ਵਾਪਸ
ਲੈਣ ਲਈ ਅਦਾਲਤ ਵਿੱਚ
ਅਰਜੀ ਪਾ ਦਿੱਤੀ।
ਕੇਸ ਵਾਪਸ ਲੈਣ ਦਾ
ਬਹਾਨਾ ਇਹ ਬਣਾਇਆ ਗਿਆ
ਕਿ ਸ਼ਿਕਾਇਤ ਕਰਤਾ ਰਜਿੰਦਰ
ਸਿੰਘ ਸਿੱਧੂ ਇਹ ਕੇਸ
ਅੱਗੇ ਚਲਾਉਣਾ ਨਹੀਂ ਚਾਹੁੰਦਾ। ਰਜਿੰਦਰ
ਸਿੰਘ ਸਿੱਧੂ ਜਿਹੜਾ ਕਿ
ਅਕਾਲੀ ਦਲ ਬਾਦਲ ਦਾ
ਹੀ ਇੱਕ ਸਥਾਨਕ ਸਰਗਰਮ
ਆਗੂ ਹੈ, ਨੂੰ 28 ਜਨਵਰੀ
ਨੂੰ ਅਦਾਲਤ ਵਿੱਚ ਪੇਸ਼
ਹੋਣ ਦਾ ਬਠਿੰਡਾ ਪੁਲਿਸ ਵਲੋਂ
ਸੁਨੇਹਾ ਭੇਜ ਗਿਆ ਪਰ
ਉਸ ਨੇ ਵੋਟਾਂ ਵਿੱਚ
ਰੁੱਝੇ ਹੋਣ ਅਤੇ ਅਦਾਲਤ
ਵਲੋਂ ਕੋਈ ਸੰਮਨ ਨਾ
ਮਿਲਣ ਦਾ ਬਹਾਨਾ ਬਣਾ
ਕੇ ਆਉਣ ਤੋਂ ਨਾਂਹ
ਕਰ ਦਿੱਤੀ।
ਉਧਰ ਇਸ ਕੇਸ ’ਤੇ
ਕਾਰਵਾਈ ਕਰਵਾਉਣ ਲਈ 28 ਮਈ
2011 ਨੂੰ ਸ਼੍ਰੋਮਣੀ ਅਕਾਲੀ ਦਲ
ਪੰਚ ਪ੍ਰਧਾਨੀ ਦੇ ਜਸਪਾਲ
ਸਿੰਘ ਮੰਝਪੁਰ ਅਤੇ ਬਾਬਾ
ਹਰਦੀਪ ਸਿੰਘ ਗੁਰੂਸਰ ਮਹਿਰਾਜ
ਵਾਲਿਆਂ ਵੱਲੋਂ ਪਹਿਲਾਂ ਹੀ
ਇੱਥੋਂ ਦੇ ਮਾਨਯੋਗ ਚੀਫ਼
ਜੁਡੀਸ਼ਲ ਮੈਜਿਸਟ੍ਰੇਟ ਦੀ ਅਦਾਲਤ ਵਿੱਚ
ਇੱਕ ਹੋਰ ਇਸਤਗਾਸਾ ਕੇਸ
ਪਾ ਕੇ ਮੰਗ ਕੀਤੀ
ਗਈ ਸੀ ਕਿ ਮੁਲਜ਼ਮ
ਵਿਰੁਧ ਕਾਰਵਾਈ ਜਾਰੀ ਰੱਖੀ
ਜਾਵੇ ਤੇ ਉਸ ਵਿਰੁੱਧ
ਦਰਜ਼ ਹੋਈ ਐਫਆਈਆਰ ਖ਼ਾਰਜ਼
ਨਾ ਕੀਤੀ ਜਾਵੇ।
ਅਦਾਲਤ ਨੇ ਦੋਵੇਂ ਉਕਤ
ਕੇਸ ਨੱਥੀ ਕਰਕੇ ਇਸ
ਦੀ ਅਗਲੀ ਸੁਣਵਾਈ ਵੋਟਾਂ
ਪੈਣ ਤੋਂ ਬਾਅਦ 4 ਫਰਵਰੀ
2012 ਨੂੰ ਕੀਤੀ, ਜਿਸ ਦੌਰਾਨ
ਰਾਜਿੰਦਰ ਸਿੰਘ ਸਾਫ਼ ਤੌਰ
’ਤੇ ਮੁਕਰ ਗਿਆ ਕਿ
ਉਸ ਨੇ ਕੇਸ ਵਾਪਸ
ਲੈਣ ਲਈ ਪੁਲਿਸ ਜਾਂ
ਹੋਰ ਕਿਸੇ ਅਥਾਰਟੀ ਨੂੰ
ਕੋਈ ਦਰਖ਼ਾਸਤ ਦਿੱਤੀ ਹੈ। ਉਨ੍ਹਾਂ
ਕਿਹਾ ਸਗੋਂ ਉਹ ਤਾਂ
ਚਾਹੁੰਦੇ ਹਨ ਕਿ ਅਦਾਲਤ
ਇਸ ਤੇ ਜਲਦੀ ਕਾਰਵਾਈ
ਕਰੇ। ਉਧਰ
ਸ਼੍ਰੋ:ਅ:ਦ: ਪੰਚ
ਪ੍ਰਧਾਨੀ ਦੇ ਆਗੂ ਜਸਪਾਲ
ਸਿੰਘ ਮੰਝਪੁਰ ਅਤੇ ਬਾਬਾ
ਹਰਦੀਪ ਸਿੰਘ ਦੇ ਵਕੀਲ
ਨਵਕਿਰਨ ਸਿੰਘ ਨੇ ਕੇਸ
ਖਾਰਜ ਕੀਤੇ ਜਾਣ ਦਾ
ਵਿਰੋਧ ਕਰਦਿਆਂ ਦਲੀਲ ਦਿੱਤੀ
ਕਿ ਇਹ ਕੇਸ ਇਕੱਲੇ
ਰਜਿੰਦਰ ਸਿੰਘ ਸਿੱਧੂ ਦਾ
ਨਹੀਂ ਬਲਕਿ ਸਮੁਚੀ ਸਿੱਖ
ਕੌਮ ਦਾ ਹੈ ਇਸ
ਲਈ ਜੇ ਉਹ ਕੇਸ
ਨਹੀਂ ਵੀ ਲੜਨਾ ਚਾਹੁੰਦਾ
ਤਾਂ ਵੀ ਕੌਮ ਵੱਲੋਂ
ਉਹ ਕੇਸ ਲੜਨਗੇ, ਇਸ
ਲਈ ਕੇਸ ’ਤੇ ਕਾਰਵਾਈ
ਕਰਕੇ ਜਲਦੀ ਨਿਪਟਾਰਾ ਕੀਤਾ
ਜਾਵੇ।
ਇਸਤਗਾਸਾ ਪਾਰਟੀ ਵੱਲੋਂ
ਇੱਕ ਸਾਲ ਲਗਤਾਰ ਪੈਰਵੀ
ਕਰਦੇ ਰਹਿਣ ਕਾਰਣ ਮਾਨਯੋਗ
ਵਧੀਕ ਜਿਲ੍ਹਾ ਸੈਸ਼ਨ ਜੱਜ
ਬਠਿੰਡਾ ਸ਼੍ਰੀ ਦਿਲਬਾਗ ਸਿੰਘ
ਜੌਹਲ ਦੀ ਅਦਾਲਤ ਨੇ
8 ਫਰਵਰੀ 2013 ਨੂੰ ਹੁਕਮ ਜਾਰੀ
ਕੀਤੇ ਕਿ ਗੁਰਮੀਤ ਰਾਮ
ਰਹੀਮ ਨਿਜੀ ਤੌਰ ’ਤੇ
22 ਫਰਵਰੀ ਨੂੰ ਮਾਨਯੋਗ ਚੀਫ
ਜੁਡੀਸ਼ਲ ਮੈਜਿਸਟ੍ਰੇਟ ਬਠਿੰਡਾ ਸ਼੍ਰੀ ਹਰਜੀਤ
ਸਿੰਘ ਦੀ ਅਦਾਲਤ ਵਿੱਚ
ਪੇਸ਼ ਹੋਵੇ। ਹਾਲੀ
ਕੱਲ੍ਹ ਹੀ ਗੁਰਮੀਤ ਰਾਮ
ਰਹੀਮ ਦੇ ਵਕੀਲ ਸ਼੍ਰੀ
ਐੱਸ ਕੇ ਗਰਗ ਨੇ
ਬਿਆਨ ਦਿੱਤਾ ਸੀ ਕਿ
22 ਫਰਵਰੀ ਨੂੰ ਉਹ ਨਿਜੀ
ਤੌਰ ’ਤੇ ਪੇਸ਼ ਹੋਣ
ਲਈ ਖ਼ੁਦ ਬਠਿੰਡੇ ਆਉਣਗੇ
ਤੇ ਉਨ੍ਹਾਂ ਵੱਲੋਂ ਹਾਲੀ
ਤੱਕ ਹਾਈ ਕੋਰਟ ਵਿੱਚ
ਉਕਤ ਮਾਮਲੇ ਨੂੰ ਚੈਲੰਜ
ਕਰਨ ਲਈ ਕੋਈ ਦਰਖ਼ਾਸਤ
ਨਹੀਂ ਪਾਈ ਗਈ।
ਬਠਿੰਡਾ ਜਿਲ੍ਹਾ ਪੁਲਿਸ ਵੱਲੋਂ
ਵੀ ਸੁਰੱਖਿਆ ਦੇ ਪੁਖਤਾ
ਪ੍ਰਬੰਧਾਂ ਦਾ ਦਾਅਵਾ ਕਰਦਿਆਂ
ਕਿਹਾ ਗਿਆ ਸੀ ਕਿ
10 ਹਜਾਰ ਪੁਲਿਸ ਮੁਲਾਜਮ ਵਿਸ਼ੇਸ਼
ਤੌਰ ’ਤੇ ਤਾਇਨਾਤ ਕਰ
ਦਿੱਤੇ ਗਏ ਹਨ।
ਚੌਕਸੀ ਵਜੋਂ ਬਠਿੰਡਾ ਜਿਲ੍ਹਾ
ਵਿੱਚ ਦਫਾ 144 ਲਾਈ ਗਈ
ਸੀ ਤੇ ਸਾਰੇ ਸਕੂਲ
ਕਾਲਜ 22 ਤਰੀਖ ਨੂੰ ਬੰਦ
ਰੱਖਣ ਦੇ ਹੁਕਮ ਦੇ
ਦਿੱਤੇ ਗਏ ਸਨ।
ਇਨ੍ਹਾਂ ਕੁਝ ਕਰਨ ਤੋਂ
ਬਾਅਦ ਅੱਜ ਸਵੇਰ ਪਤਾ
ਲਗਾ ਕਿ ਗੁਰਮੀਤ ਰਾਮ
ਰਹੀਮ ਨੇ ਚੀਫ ਜੁਡੀਸ਼ਲ
ਮੈਜਿਸਟ੍ਰੇਟ ਦੀ ਅਦਾਲਤ ਵਿੱਚ
ਦੇਰ ਰਾਤ ਅਰਜੀ ਪਾਈ
ਸੀ ਕਿ ਉਹ ਵਧੀਕ
ਜਿਲ੍ਹਾ ਸ਼ੈਸ਼ਨ ਜੱਜ ਦੇ
ਹੁਕਮਾਂ ਨੂੰ ਹਾਈ ਕੋਰਟ
ਵਿੱਚ ਚੁਣੌਤੀ ਦੇਣਾ ਚਾਹੁੰਦੇ
ਹਨ ਪਰ ਸਮੇਂ ਦੀ
ਘਾਟ ਕਾਰਣ ਉਹ ਚੁਣੌਤੀ
ਨਾ ਦੇ ਸਕੇ ਇਸ
ਲਈ ਹਾਈ ਕੋਰਟ ਦੇ
ਫੈਸਲੇ ਤੱਕ ਉਨ੍ਹਾਂ ਨੂੰ
ਨਿਜੀ ਪੇਸ਼ੀ ਤੋਂ ਛੋਟ
ਦਿੱਤੀ ਜਾਵੇ। ਇਸ
ਦੇ ਨਾਲ ਹੀ ਨਿਜੀ
ਪੇਸ਼ੀ ਤੋਂ ਛੋਟ ਦਿਵਾਉਣ
ਵਿੱਚ ਸਹਾਇਤਾ ਕਰਨ ਦੇ
ਮਕਸਦ ਨਾਲ ਮੋਗਾ ਉਪ
ਚੋਣ ਦਾ ਬਹਾਨਾ ਲਾ
ਕੇ ਬਠਿੰਡਾ ਜਿਲ੍ਹਾ ਪੁਲਿਸ
ਮੁਖੀ ਨੇ ਗੁਰਮੀਤ ਰਾਮ
ਰਹੀਮ ਦੇ ਨਿਜੀ ਤੌਰ
’ਤੇ ਪੇਸ਼
ਹੋਣ ਤੋਂ 6 ਹਫਤੇ ਤੱਕ
ਦੇ ਸਮੇਂ ਤਕ ਛੋਟ
ਦਿੱਤੇ ਜਾਣ ਲਈ ਅਦਾਲਤ
ਵਿੱਚ ਅਰਜੀ ਪਾ ਦਿੱਤੀ।
ਉਕਤ ਸਾਰੇ ਘਟਨਾਕ੍ਰਮ ’ਤੇ
ਆਪਣਾ ਪ੍ਰਤੀਕਰਮ ਦਿੰਦਿਆਂ ਸੌਦਾ ਸਾਧ
ਦਾ ਸ਼ੁਰੂ ਤੋਂ ਹੀ
ਕੱਟੜ ਵਿਰੋਧ ਕਰਦੇ ਆ
ਰਹੇ ਬਾਬਾ ਬਲਜੀਤ ਸਿੰਘ
ਦਾਦੂਵਾਲ ਨੇ ਕਿਹਾ ਕਿ
ਸਾਰੇ ਪ੍ਰਬੰਧ ਕਰਨ ਉਪ੍ਰੰਤ
ਐਨ ਮੌਕੇ ’ਤੇ ਬਠਿੰਡਾ
ਪੁਲਿਸ ਵਲੋਂ ਗੁਰਮੀਤ ਰਾਮ
ਰਹੀਮ ਨੂੰ ਸੁਰਖਿਆ ਕਾਰਣਾਂ
ਕਰਕੇ 6 ਹਫਤੇ ਤੱਕ ਨਿਜੀ
ਪੇਸ਼ੀ ਤੋਂ ਛੋਟ ਦੇਣ
ਲਈ ਪਾਈ ਅਰਜੀ ਨੇ
ਸਾਬਤ ਕਰ ਦਿੱਤਾ ਹੈ
ਕਿ ਪੰਜਾਬ ਸਰਕਾਰ ਵੋਟ
ਰਾਜਨੀਤੀ ਕਾਰਣ ਸੌਦਾ ਸਾਧ
ਨਾਲ ਮਿਲੀ ਹੋਈ ਹੈ
ਤੇ ਸਿੱਖ ਪੰਥ ਦੇ
ਜ਼ਜ਼ਬਾਤਾਂ ਨਾਲ ਜੁੜੇ ਇਸ
ਅਹਿਮ ਕੇਸ ਨੂੰ ਵਾਰ
ਵਾਰ ਲਮਕਾ ਕੇ ਸੌਦਾ
ਪ੍ਰੇਮੀਆਂ ਦੀਆਂ ਵੋਟਾਂ ਆਪਣੇ
ਉਮੀਦਵਾਰ ਦੇ ਹੱਕ ਵਿੱਚ
ਭੁਗਤਾਉਣ ਲਈ ਸਿੱਖਾਂ ਦੀਆਂ
ਭਾਵਨਾਵਾਂ ਨਾਲ ਖੇਡ ਰਹੀ
ਹੈ। ਉਨ੍ਹਾਂ
ਕਿਹਾ ਪੇਸ਼ੀ ਭੁਗਤਨ ਸਮੇਂ
ਗੁਰਮੀਤ ਰਾਮ ਰਹੀਮ ਦੇ
ਪੰਜਾਬ ’ਚ ਦਾਖ਼ਲੇ
ਸਮੇਂ ਅਸੀਂ ਕੋਈ ਵਿਰੋਧ
ਨਹੀਂ ਕਰਾਂਗੇ। ਉਨ੍ਹਾਂ
ਕਿਹਾ ਅਸੀਂ ਤਾਂ ਬੜੀ
ਜਦੋ ਜਹਿਦ ਨਾਲ ਸੌਦਾ
ਸਾਧ ਨੂੰ ਘੜੀਸ ਕੇ
ਅਦਾਲਤ ਦੇ ਬੂਹੇ ਤਕ
ਲਿਆਂਦਾ ਹੈ ਇਸ ਲਈ
ਮੁਲਜ਼ਮ ਵਜੋਂ ਪੇਸ਼ੀ ਭੁਗਤਨ
ਲਈ ਆਉਣ ਤੇ ਜਾਣ
ਦੇ ਸਮੇਂ ਦੌਰਾਨ ਅਸੀਂ
ਉਸ ਦਾ ਕੋਈ ਵਿਰੋਧ
ਨਹੀਂ ਕਰਾਂਗੇ। ਆਪਣੀ
ਗੱਲ ਨੂੰ ਜਾਰੀ ਰੱਖਦਿਆਂ
ਬਾਬਾ ਬਲਜੀਤ ਸਿੰਘ ਨੇ
ਕਿਹਾ ਸੌਦਾ ਡੇਰਾ ਵੱਲੋਂ
ਰੱਖੇ ਕਿਸੇ ਸਮਗਾਮ ਵਿੱਚ
ਸ਼ਮੂਲੀਅਤ ਕਰਨ ਲਈ ਆਉਣ
’ਤੇ ਸਿੱਖ ਪੰਥ ਵੱਲੋਂ
ਗੁਰਮੀਤ ਰਾਮ ਰਹੀਮ ਅਤੇ
ਉਸ ਦੀਆਂ ਨਾਮ ਚਰਚਾਵਾਂ
ਦਾ ਵਿਰੋਧ ਪਹਿਲਾਂ ਦੀ
ਤਰ੍ਹਾਂ ਹੀ ਜਾਰੀ ਰਹੇਗਾ।
ਸ਼੍ਰੋਮਣੀ
ਅਕਾਲੀ ਦਲ ਪੰਚ ਪ੍ਰਧਾਨੀ
ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ
ਸਿੰਘ ਚੀਮਾ, ਉਪ ਪ੍ਰਧਾਨ
ਭਾਈ ਬਲਦੇਵ ਸਿੰਘ ਸਿਰਸਾ,
ਧਾਰਮਿਕ ਵਿੰਗ ਦੇ ਮੁਖੀ
ਬਾਬਾ ਹਰਦੀਪ ਸਿੰਘ ਗੁਰੂਸਰ
ਮਹਿਰਾਜ ਜਿਹੜੇ ਕਿ ਹੁਣ
ਤੱਕ ਸੌਦਾ ਸਾਧ ਦਾ
ਵਿਰੋਧ ਕਰਨ ਵਾਲਿਆਂ ਵਿੱਚ
ਮੋਹਰੀ ਰੋਲ ਅਦਾ ਕਰਦੇ
ਆ ਰਹੇ ਹਨ
ਨੇ ਸਿੱਖ ਸੰਗਤਾਂ ਨੂੰ
ਸ਼ਾਂਤੀ ਬਣਾਈ ਰੱਖਣ ਦੀ
ਅਪੀਲ ਕਰਦਿਆਂ ਕਿਹਾ ਕਿ
ਪੇਸ਼ੀ ਭੁਗਤਨ ਲਈ ਆ
ਰਹੇ ਸੌਦਾ ਸਾਧ ਦਾ
ਵਿਰੋਧ ਨਾ ਕੀਤਾ ਜਾਵੇ। ਉਨ੍ਹਾਂ
ਕਿਹਾ ਪੇਸ਼ੀ ਭੁਗਤਨ ਸਮੇਂ
ਵਿਰੋਧ ਨਾ ਕਰਨ ਦਾ
ਭਾਵ ਇਹ ਨਹੀਂ ਹੈ
ਕਿ ਅਸੀਂ ਉਸ ਦਾ
ਵਿਰੋਧ ਕਰਨਾ ਛੱਡ ਦਿੱਤਾ
ਹੈ। ਉਸ
ਨੂੰ ਸਜਾ ਦਿਵਾਏ ਜਾਣ
ਅਤੇ ਉਸ ਦੀਆਂ ਪੰਜਾਬ
ਵਿੱਚ ਨਾਮ ਚਰਚਾਵਾਂ ਬੰਦ
ਕਰਵਾਉਣ ਲਈ ਸਾਡਾ ਵਿਰੋਧ
ਪਹਿਲਾਂ ਦੀ ਤਰ੍ਹਾਂ ਹੀ
ਜਾਰੀ ਰਹੇਗਾ ਪਰ ਪੇਸ਼ੀ
ਭੁਗਤਨ ਸਮੇਂ ਉਸ ਦਾ
ਵਿਰੋਧ ਨਾ ਕਰਨ ਦਾ
ਫੈਸਲਾ ਸਿਰਫ ਇਸ ਲਈ
ਕੀਤਾ ਹੈ ਤਾ ਕਿ
ਸੌਦਾ ਸਾਧ ਦੇ ਪ੍ਰੇਮੀਆਂ
ਵੱਲੋਂ ਜਾਣ ਬੁਝ ਕੇ
ਟਕਰਾ ਦਾ ਮਹੌਲ ਬਣਾ
ਕੇ ਪੰਜਾਬ ਦੇ ਸ਼ਾਂਤ
ਮਾਹੌਲ ਨੂੰ ਮੁੜ ਲਾਂਬੂ
ਲਾਉਣ ਦੀ ਕੋਸ਼ਿਸ਼ ਵਿੱਚ
ਉਹ ਸਫਲ ਨਾ ਹੋ
ਸਕਣ। ਜੇ
ਕਰ ਅਦਾਲਤ ਵਿੱਚ ਸੌਦਾ
ਸਾਧ ਵੱਲੋਂ ਪੇਸ਼ੀ ਭੁਗਤਨ
ਆਉਣ ਸਮੇਂ ਸਿੱਖ ਸੰਗਤਾਂ
ਵੱਲੋਂ ਸ਼ਾਂਤਮਈ ਵਿਰੋਧ ਨਾ
ਕਰਨ ਦੇ ਬਾਵਯੂਦ ਵੀ
ਸੌਦਾ ਪ੍ਰੇਮੀ ਜਾਣ ਬੁੱਝ
ਕੇ ਮਹੌਲ ਖਰਾਬ ਕਰਨ
’ਤੇ ਤੁਲੇ ਰਹੇ ਤਾਂ
ਇਸ ਦਾ ਭਾਵ ਹੋਵੇਗਾ
ਕਿ ਸੌਦਾ ਸਾਧ ਅਤੇ
ਸਰਕਾਰ, ਅਦਾਲਤ ਵਿੱਚ ਗੁਰਮੀਤ
ਰਾਮ ਰਹੀਮ ਦੀ ਨਿਜੀ
ਤੌਰ ’ਤੇ ਪੇਸ਼ੀ ਤੋਂ
ਛੋਟ ਮੰਗਣ ਲਈ ਇੱਕ
ਬਹਾਨੇ ਦੇ ਤੌਰ ’ਤੇ
ਵਰਤਣਾ ਚਾਹੁੰਦੇ ਹਨ।
ਇਸ ਲਈ ਅਸੀਂ ਨਹੀਂ
ਚਾਹੁੰਦੇ ਕਿ ਸਰਕਾਰ ਅਤੇ
ਸੌਦਾ ਸਾਧ ਨੂੰ ਪੇਸ਼ੀ
ਤੋਂ ਛੋਟ ਮੰਗਣ ਲਈ
ਕੋਈ ਬਹਾਨਾ ਦਿੱਤਾ ਜਾਵੇ। ਸ਼੍ਰੋ:ਅ:ਦ: ਪੰਚ
ਪ੍ਰਧਾਨੀ ਦੇ ਆਗੂਆਂ ਨੇ
ਕਿਹਾ ਅਦਲਤੀ ਕਾਰਵਾਈ ਦੌਰਾਨ
ਸ਼ਾਂਤੀ ਬਣਾਏ ਰੱਖਣ ਲਈ
ਦਲ ਵੱਲੋਂ ਪੂਰਨ ਸਹਿਯੋਗ
ਦਿੱਤਾ ਜਾਵੇਗਾ ਤੇ ਸਿੱਖ
ਸੰਗਤਾਂ ਨੂੰ ਇੱਕ ਵਾਰ
ਫਿਰ ਜੋਰਦਾਰ ਅਪੀਲ ਕਰਦੇ
ਹਾਂ ਕਿ ਪੇਸ਼ੀ ਦੌਰਾਨ
ਕਿਸੇ ਕਿਸਮ ਦਾ ਵਿਰੋਧ
ਨਾ ਕੀਤਾ ਜਾਵੇ।
ਸਾਰੇ ਸੁਰੱਖਿਆ ਪ੍ਰਬੰਧ ਮੁਕੰਬਲ
ਕਰਨ ਪਿੱਛੋਂ ਬਠਿੰਡਾ ਪੁਲਿਸ
ਵੱਲੋਂ ਸੁਰੱਖਿਆ ਕਾਰਣਾ ਕਰਕੇ
ਸੌਦਾ ਸਾਧ ਨੂੰ 6 ਹਫਤੇ
ਤੱਕ ਨਿਜੀ ਪੇਸ਼ੀ ਤੋਂ
ਛੋਟ ਦਿੱਤੇ ਜਾਣ ’ਤੇ
ਪ੍ਰਤੀਕਰਮ ਕਰਦੇ ਹੋਏ ਉਕਤ
ਆਗੂਆਂ ਨੇ ਕਿਹਾ ਕਿ
ਪੰਜਾਬ ਸਰਕਾਰ ਸਪਸ਼ਟ ਕਰੇ
ਇਸ ਨੂੰ ਮੁਹੰਮਦ ਤੁਗਲਕੀ
ਫੈਸਲੇ ਕਿਹਾ ਜਾਵੇ ਜਾਂ
ਸੌਦਾ ਸਾਧ ਦੀਆਂ ਵੋਟਾਂ
ਲਈ ਸਿੱਖ ਭਾਵਨਾਵਾਂ ਨਾਲ
ਖੇਡਣ ਦੀ ਘਟੀਆ ਰਾਜਨੀਤੀ
ਕਿਹਾ ਜਾਵੇ। ਉਨ੍ਹਾਂ
ਕਿਹਾ ਮੋਗਾ ਉਪ ਚੋਣਾਂ
ਦੀਆਂ ਵੋਟਾਂ ਤਾਂ 23 ਫਰਵਰੀ
ਨੂੰ ਪੈ ਜਾਣੀਆਂ ਹਨ
ਇਸ ਲਈ 6 ਹਫਤੇ ਦਾ
ਸਮਾਂ ਮੰਗਣ ਦਾ ਕਾਰਣ
ਇੱਕੋ ਨਜ਼ਰ ਆਉਂਦਾ ਹੈ
ਕਿ ਕੇਸ ਨੂੰ ਲਮਕਾਇਆ
ਜਾਵੇ ਤੇ ਉਸ ਉਪ੍ਰੰਤ
ਬਹਾਨਾ ਬਣਾਉਣ ਲਈ ਕਦੀ
ਪੰਚਾਇਤ ਚੋਣਾਂ, ਕਦੀ ਨਗਰ
ਪਾਲਿਕਾ ਚੋਣਾਂ, ਕਦੀ ਨਗਰ
ਕਰਪੋਰੇਸ਼ਨ ਦੀਆਂ ਚੋਣਾਂ, ਕਦੀ
ਲੋਕ ਸਭਾ ਦੀਆਂ ਚੋਣਾਂ
ਤੇ ਕਦੀ ਕਿਸੇ ਹੋਰ
ਚੋਣਾਂ ਦਾ ਬਹਾਨਾ ਬਣਾਇਆ
ਜਾਵੇਗਾ।ਇਸੇ
ਤਰ੍ਹਾਂ ਪੰਜਾਬ ਪੁਲਿਸ ਦੇ
15 ਹਜਾਰ ਦੇ ਲਗਪਗ ਮੁਲਾਜ਼ਮ
ਭਾਵੇਂ ਆਪਣਾ ਨਾਮ ਦੱਸ
ਤੋਂ ਅਸਮਰਥਾ ਜ਼ਾਹਰ ਕਰ
ਰਹੇ ਸਨ ਪਰ ਉਹ
ਆਪਣੇ ਥਾਂ ਦੁਖੀ ਸਨ
ਕਿ ਉਨ੍ਹਾਂ ਨੂੰ ਤਿੰਨ
ਦਿਨਾਂ ਤੋਂ ਵਕਤ ਪਾਇਆ
ਸੀ, ਸਰਦੀਆਂ ਤੇ ਵਰਖਾ
ਦੇ ਦਿਨਾਂ ਵਿੱਚ ਉਨ੍ਹਾਂ
ਦੀ ਰਿਹਾਇਸ਼ ਤੇ ਖਾਣੇ
ਦੇ ਕੋਈ ਪੁਖਤਾ ਪ੍ਰਬੰਧ
ਨਹੀਂ ਸਨ ਜਿਸ ਕਾਰਣ
ਉਨ੍ਹਾਂ ਨੂੰ ਕੇਲੇ ਤੇ
ਕੁਲਚੇ ਖਾ ਕੇ ਹੀ
ਗੁਜਾਰਾ ਕਰਨਾ ਪਿਆ।
ਉਨ੍ਹਾਂ ਕਿਹਾ ਜੇ ਮੋਗਾ
ਚੋਣਾਂ ਦਾ ਹੀ ਬਹਾਨਾ
ਬਣਾਉਣਾਂ ਸੀ ਤਾਂ ਤਿੰਨ
ਦਿਨ ਪਹਿਲਾਂ ਹੀ ਬਣਾ
ਲੈਂਦੇ ਸਾਨੂੰ ਫਾਹੇ ਕਿਸ
ਲਈ ਟੰਗਿਆ ਸੀ।

Post a Comment