ਚੰਡੀਗੜ•, 21 ਫਰਵਰੀ/ ਸਫਲਸੋਚ/ਬੈਂਕ ਆਫ਼ ਇੰਡੀਆ ਵਲੋਂ ਚੰਡੀਗੜ• ਜੋਨ ਦੇ ਸਲਾਨਾ ਵਪਾਰ ਦੇ ਮੁੱਲਾਂਕਣ ਲਈ ਸੈਕਟਰ 31 ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸ੍ਰੀਮਤੀ ਵੀ.ਆਰ.ਲਇਯਰ,ਚੇਅਰਪਰਸਨ ਅਤੇ ਮੈਨਜਿੰਗ ਡਾਇਰੈਕਟਰ,ਬੈਕ ਆਫ਼ ਇੰਡੀਆ ਦੀ ਦੇਖ ਰੇਖ ‘ਚ ਕੀਤੀ ਗਈ ।ਸ੍ਰੀਮਤੀ ਵੀ.ਆਰ.ਲਇਯਰ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਦੇਸ਼ ਦੇ ਪ੍ਰਮੁੱਖ ਬੈਂਕਾਂ ‘ਚ ਸ਼ਾਮਿਲ 107 ਸਾਲ ਪੁਰਾਣ ੇਬੈਂਕ ਆਫ਼ ਇੰਡੀਆ ਦੀਆਂ ਕੁੱਲ 4,169 ਬਰਾਚਾਂ ਹਨ ਜਿਨਾਂ ਵਿਚੋਂ 48 ਬਰਾਚਾਂ ਵਿਦੇਸ਼ਾਂ ‘ਚ ਹਨ । ਉਨਾਂ ਅੱਗੇ ਬੋਲਦੇ ਹੋਏ ਦੱਸਿਆ ਸਾਰੀਆਂ ਬਰਾਚਾਂ ਕੰਪਿਊਟਰਾਜਿਡ ਹਨ ਅਤੇ ਬੈਂਕ ਦਾ ਵਿਸ਼ਵ ਪ¤ਧਰ ਤੇ 630000 ਕਰੋੜ ਦਾ ਵਪਾਰ ਹੈ ਜਿਸ ਵਿਚੋਂ 349000 ਕਰੋੜ ਨਿਵੇਸ਼ ਅਤੇ 281000 ਕਰੋੜ ਕਰਜ਼ ਦੇ ਰੂਪ ‘ਚ ਸ਼ਾਮਿਲ ਹੈ ।
ਉਨਾਂ ਅੱਗੇ ਦੱਸਿਆ ਕਿ ਫ਼ਰਵਰੀ 2012 ਤੱਕ ਬੈਂਕ ਦੀ ਸਲਾਨਾ ਗ੍ਰੋਥ 17.7% ਰਹੀ ਜਦ ਕਿ ਵਿਸ਼ਵ ਪ¤ਧਰ ਤੇ ਨਿਵੇਸ਼ ‘ਚ 16.0% ਦਾ ਵਾਧਾ ਅਤੇ ਕਰਜ਼ਿਆਂ ਦੇ ਰੂਪ ‘ਚ 20.1% ਦਾ ਵਾਧਾ ਪਿਛਲੇ ਸਾਲ ਤੋਂ ਜਿਆਦਾ ਦਰਜ ਕੀਤਾ ਗਿਆ।ਇਸ ਦੇ ਨਾਲ ਹੀ ਉਨਾਂ ਦੱਸਿਆ ਕਿ ਕੈਪਟਿਲ ਐਡੀਕੁਇਟੀ 10.59% ਪ੍ਰਤੀਸ਼ਿਤ ਰਹੀ ਅਤੇ ਐਨ.ਪੀ.ਏ 1.97% ਰਹੀ ਜਦ ਕਿ ਬੈਂਕ ਦੀ ਸੀ ਡੀ ਰੇਸ਼ੋ 71% ਰਿਕਾਰਡ ਕੀਤੀ ਗਈ ।
ਉਨਾਂ ਪੱਤਰਕਾਰਾਂ ਨਾਲ ਬੈਂਕ ਦੇ ਭੱਵਿਖ ਦੇ ਮਨਸੂਬਿਆ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਥੇ ਮਾਰਚ,2013 ਤੱਕ ਬੈਂਕ ਆਫ਼ ਇੰਡੀਆ ਦਾ 4300 ਬਰਾਚਾਂ ਖੋਲਣ ਦਾ ਟੀਚਾ ਹੈ ਉਥੇ ਹੀ ਦੇਸ਼ ਭਰ ‘ਚ 3000 ਹਜ਼ਾਰ ਏ.ਟੀ.ਐਮ ਦੀ ਸੰਖਿਆ ਤੇ ਲਿਜਾਣ ਦਾ ਫੈਸਲਾ ਕੀਤਾ ਗਿਆ ਹੈ ।ਇਸ ਦੇ ਨਾਲ ਹੀ ਉਨਾਂ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਕ ਆਫ਼ ਇੰਡੀਆ ਨੂੰ ਆਪਣੇ ਗਾਹਕਾਂ ਨੂੰ ਮਿਆਰੀ ਅਤੇ ਵਧੀਆ ਸੁਵਿਧਾਵਾਂ ਦੇਣ ਕਾਰਨ ਹੀ ਇਕਨੋਕ ਟਾਇਮਸ ਵਲੋਂ ਦੂਸਰਾ ਸਭ ਤੋਂ ਵਿਸ਼ਵਾਸ਼ਪਾਤਰ ਬ੍ਰਾਂਡ 2012 ਦਾ ਦਰਜਾ ਦਿਤਾ ਗਿਆ ਹੈ ।
ਇਸ ਮੌਕੇ ਤੇ ਚੰਡੀਗੜ• ਜੋਨ ਦੇ ਬੈਂਕ ਆਫ਼ ਇੰਡੀਆ ਦੇ ਹੈਡ ਸ੍ਰੀ ਐਸ.ਕੇ.ਸ਼ਰਮਾ ਨੇ ਦੱਸਿਆ ਕਿ ਚੰਡੀਗੜ• ਜੋਨ ‘ਚ ਬੈਂਕ ਦੀਆਂ ਕੁੱਲ 75 ਬਰਾਂਚਾ ਹਨ ਜਿਨਾਂ ਚੋਂ 19% ਪੇਂਡੂ ਖੇਤਰਾਂ ‘ਚ,27% ਕਸਬਿਆ ਵਿਚ ,49% ਸ਼ਹਿਰੀ ਅਤੇ 5% ਮੈਟਰੋ ਇਲਾਕਿਆਂ ਵਿਚ ਖੁੱਲੀਆ ਹਨ ।ਉਨਾਂ ਅੱਗੇ ਦੱਸਿਆ ਕਿ ਮਾਰਚ,2013 ਤੱਕ ਅੱਠ ਹੋਰ ਬਰਾਚਾਂ ਖੋਲੀਆ ਜਾ ਰਹੀਆਂ ਹਨ ।ਸ਼ਰਮਾ ਨੇ ਚੰਡੀਗੜ• ਜੋਨ ਦੇ ਇਸ ਸਾਲ ਦੇ ਸਲਾਨਾ ਲਾਭ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6113 ਕਰੋੜ ਜਮਾਂਰਾਸ਼ੀ ਪ੍ਰਾਪਤ ਕੀਤੀ ਗਈ ਜਿਸ ਵਿਚੋਂ 3782 ਕਰੋੜ ਕੈਸ਼ ਰੂਪ ‘ਚ ਰਹੇ ਜਦ ਕਿ 2331 ਕਰੋੜ ਕਰਜ਼ੇ ਦੇ ਰੂਪ ‘ਚ ਸ਼ਾਮਿਲ ਰਹੇ ।ਸ਼੍ਰੀ ਸ਼ਰਮਾ ਨੇ ਦੱਸਿਆ ਕਿ ਚੰਡੀਗੜ• ਜੋਨ ‘ਚ ਮਾਰਚ,12 ਤੱਕ 8.98% ਤੱਕ ਦੀ ਤਰੱਕੀ ਦਰਜ਼ ਕੀਤੀ ਗਈ ਜਦ ਕਿ ਸਲਾਨਾ ਕੈਡ੍ਰਿਟ ਵਾਧਾ 17.25 ਦਰਜ ਕੀਤਾ ਗਿਆ ।ਇਸ ਦੇ ਨਾਲ ਹੀ ਉਨਾਂ ਦੱਸਿਆਂ ਕਿ ਮਾਰਚ,2012 ਤੱਕ ਚੰਡੀਗੜ• ਜੋਨ ਨੂੰ 14.50% ਦਾ ਵਾਧਾ ਦਰਜ ਕੀਤਾ ਗਿਆ ।


Post a Comment