ਹੁਸ਼ਿਆਰਪੁਰ, 23 ਫਰਵਰੀ/ਸਫਲਸੋਚ/ ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬਲ ਖੜਕਾਂ ਵਿਖੇ ਸਿਖਲਾਈ ਪ੍ਰਾਪਤ ਕਰ ਚੁੱਕੇ ਬੈਚ ਨੰਬਰ 213 ਅਤੇ 214 ਦੇ 349 ਸਿਖਿਆਰਥੀਆਂ ਦੀ ਪਾਸਿੰਗ ਆਊਟ ਪਰੇਡ ਦਾ ਆਯੋਜਨ ਕੀਤਾ ਗਿਆ। ਆਈ.ਜੀ.ਪੁਲਿਸ ਪੀ.ਏ.ਪੀ. ਜ¦ਧਰ ਡਾ. ਨਰੇਸ਼ ਕੁਮਾਰ ਅਰੋੜਾ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕਰਨ ਉਪਰੰਤ ਪ੍ਰਭਾਵਸ਼ਾਲੀ ਪਰੇਡ ਤੋਂ ਸਲਾਮੀ ਲਈ ਅਤੇ ਵੱਖ-ਵੱਖ ਵਿਸ਼ਿਆਂ ਵਿੱਚ ਅਵੱਲ ਰਹਿਣ ਵਾਲੇ ਸਿਖਿਆਰਥੀਆਂ ਨੂੰ ਮੈਡਲ ਪ੍ਰਦਾਨ ਕੀਤੇ। ਇਸ ਮੌਕੇ ਤੇ ਸਿਖਲਾਈ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਨੂੰ ਦੇਸ਼ ਦੀ ਸੇਵਾ ਲਈ ਸਮਰਪਿਤ ਹੋਣ ਪ੍ਰਤੀ ਸਹੁੰ ਵੀ ਚੁਕਾਈ ਗਈ। ਡਾ. ਨਰੇਸ਼ ਕੁਮਾਰ ਅਰੋੜਾ ਨੇ ਇਸ ਮੌਕੇ ਤੇ ਪਰੇਡ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਹੁੰ ਚੁਕਣ ਉਪਰੰਤ ਅੱਜ ਉਨ੍ਹਾਂ ਦੀ ਪਹਿਲੀ ਪ੍ਰੀਖਿਆ ਬਹੁਤ ਹੀ ਕਾਮਯਾਬ ਹੋਈ ਹੈ ਕਿਉਂਕਿ ਬਾਰਸ਼ ਦਾ ਮੌਸਮ ਹੁੰਦੇ ਹੋਏ ਵੀ ਉਨ੍ਹਾਂ ਦਾ ਪਾਸਿੰਗ ਆਊਟ ਦਾ ਪ੍ਰਦਰਸ਼ਨਂ ਬਹੁਤ ਹੀ ਉਚ ਦਰਜੇ ਦਾ ਰਿਹਾ ਹੈ ਅਤੇ ਅੱਜ ਦੀ ਪ੍ਰੀਖਿਆ ਵਿੱਚ ਉਹ ਸਫ਼ਲਤਾਪੂਰਵਕ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਪਾਸਿੰਗ ਆਊਟ ਪਰੇਡ ਵਿੱਚ ਨੌਜਵਾਨਾਂ ਨੇ ਆਪਣੀ ਸਿਖਲਾਈ ਦੌਰਾਨ ਪ੍ਰਾਪਤ ਕੀਤੀ ਮੁਹਾਰਤ ਦਾ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬੱਲ ਖੜਕਾਂ ਦੇ ਅਧਿਕਾਰੀਆਂ ਅਤੇ ਟਰੇਨਿੰਗ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਸਿਖਿਆਰਥੀਆਂ ਨੂੰ ਬਹੁਤ ਹੀ ਉਚ ਕਿਸਮ ਦੀ ਸਿਖਲਾਈ ਦਿੱਤੀ ਗਈ ਹੈ। ਇਸ ਸਿਖਲਾਈ ਸੈਂਟਰ ਤੋਂ ਪਾਪਤ ਕੀਤੀ ਚੰਗੀ ਸਿਖਲਾਈ ਨਾਲ ਉਹ ਆਪਣੇ ਦੇਸ਼ ਦੀ ਰਾਖੀ ਅਤੇ ਆਪਣੇ ਦਰਜ਼ ਚੰਗੇ ਢੰਗ ਨਾਲ ਨਿਭਾਉਣਗੇ। ਇਸ ਮੌਕੇ ਤੇ ਸਹਾਇਕ ਸੀਮਾ ਸੁਰੱਖਿਆ ਬੱਲ ਖੜਕਾਂ ਦੇ ਅਧਿਕਾਰੀਆਂ ਵੱਲੋਂ ਮੁੱਖ ਮਹਿਮਾਨ ਦਾ ਸਨਮਾਨ ਵੀ ਕੀਤਾ ਗਿਆ।ਡਿਪਟੀ ਇੰਸਪੈਕਟਰ ਜਨਰਲ ਸਹਾਇਕ ਸੀਮਾ ਸੁਰੱਖਿਆ ਬਲ ਖੜਕਾਂ ਸ੍ਰੀ ਐਚ.ਐਸ. ਢਿਲੋਂ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਸਿਖਿਆਰਥੀਆਂ ਵਿੱਚ ਰਾਜਸਥਾਨ, ਉਤਰ ਪ੍ਰਦੇਸ਼, ਆਸਾਮ ਅਤੇ ਛਤੀਸਗੜ੍ਹ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਬੈਚ ਨੰਬਰ 213 ਅਤੇ 13 ਦੇ ਸਿਖਿਆਰਥੀਆਂ ਵਿੱਚ 9 ਪੋਸਟ ਗਰੈਜੂਏਟ, 12 ਬੀਐਡ, 85 ਗਰੈਜੂਏਟ, 213 ਇੰਟਰ ਮੀਡੀਅਟ ਅਤੇ 30 ਜਵਾਨ ਮੈਟ੍ਰਿਕ ਪਾਸ ਹਨ। ਉਨ੍ਹਾਂ ਹੋਰ ਦੱਸਿਆ ਕਿ ਇਨ੍ਹਾਂ ਸਿਖਿਆਰਥੀਆਂ ਨੂੰ 9 ਮਹੀਨੇ ਦੀ ਸਖਤ ਬੁਨਿਆਦੀ ਸਿਖਲਾਈ ਦਿੱਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੂੰ ਹਥਿਆਰ ਚਲਾਉਣਾ, ਲੜਾਈ ਦੇ ਢੰਗ, ਡਰਿੱਲ, ਦੇਸ਼ ਦੀਆਂ ਹੱਦਾਂ ਦੀ ਨਿਗਰਾਨੀ, ਕੁਦਰਤੀ ਆਫ਼ਤਾਂ, ਫ਼ਸਟ ਏਡ, ਸਰਚਿੰਗ ਅਤੇ ਮਨੁੱਖੀ ਅਧਿਕਾਰਾਂ ਬਾਰੇ ਪੂਰੀ ਤਰ੍ਹਾਂ ਸਿਖਲਾਈ ਦਿੱਤੀ ਗਈ ਹੈ । ਸਿਖਲਾਈ ਦੌਰਾਨ ਇਨ੍ਹਾਂ ਸਿਖਿਆਰਥੀਆ ਨੂੰ ਆਤਮ ਨਿਰਭਰ, ਅਨੁਸ਼ਾਸ਼ਨ ਵਿੱਚ ਰਹਿਣ, ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਇਹ ਸਿਖਿਆਰਥੀ ਆਪਣੀ ਡਿਊਟੀ ਦੌਰਾਨ ਅਣ-ਸੁਖਾਵੇਂ ਹਲਾਤਾਂ ਦਾ ਸਾਹਮਣਾ ਮਜ਼ਬੂਤੀ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਖਿਆਰਥੀਆਂ ਨੂੰ ਅੱਜ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਐਡਵਾਂਸ ਕਮਬੈਟ ਟਰੇਟਿੰਗ ਵੀ ਦਿੱਤੀ ਜਾਵੇਗੀ। ਅੱਜ ਦੀ ਪਾਸਿੰਗ ਆਊਟ ਪਰੇਡ ਨੂੰ ਡਿਪਟੀ ਕਮਾਂਡੈਂਟ ਟਰੇਨਿੰਗ ਡੀ.ਐਸ. ਚੋਹਾਨ, ਸਹਾਇਕ ਕਮਾਂਡੈਂਟ ਮੁਕੇਸ਼ ਕੁਮਾਰ, ਇੰਸਪੈਕਟਰ ਐਮ.ਦਾਸ ਗੁਪਤਾ, ਐਸ.ਬੀ. ਯਾਦਵ, ਸੁਰਿਆ ਭਾਨ ਸਿੰਘ ਦੀ ਦੇਖ-ਰੇਖ ਵਿੱਚ ਤਿਆਰ ਕੀਤਾ ਗਿਆ ਹੈ। ਇੰਸਪੈਕਟਰ ਸੁਨੀਲ ਸਿੰਘ ਅਤੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ ਤੇ ਜਵਾਨ ਅਤੇ ਉਨ੍ਹਾਂ ਦੇ ਪ੍ਰੀਵਾਰਕ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਤੇ ਸਹਾਇਕ ਸੀਮਾ ਸੁਰੱਖਿਆ ਬੱਲ ਖੜਕਾਂ ਵੱਲੋਂ ਸਿਖਲਾਈ ਪ੍ਰਾਪਤ ਕਰ ਚੁੱਕੇ ਜਵਾਨਾਂ ਵੱਲੋਂ ਪੀ ਟੀ ਸ਼ੋਅ ਅਤੇ ਲੇਜ਼ਿਅਮ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਿਆਂ ਵਿੱਚ ਮੁਹਾਰਤ ਪ੍ਰਾਪਤ ਕਰਨ ਵਾਲੇ ਜਵਾਨਾਂ ਵਿੱਚੋਂ ਬੈਚ ਨੰਬਰ 213 ਦੇ ਓਵਰ ਆਲ ਪਹਿਲੇ ਸਥਾਨ ਤੇ ਕਾਂਸਟੇਬਲ ਰਜਿੰਦਰ ਨਾਥ ਰਹੇ। ਇਸੇ ਤਰ੍ਹਾਂ ਦੂਜੇ ਸਥਾਨ ਤੇ ਅਮਿਤ ਕੁਮਾਰ, ਬੈਸਟ ਇਨ ਸ਼ੂਟਿੰਗ ਰਾਮ ਨਿਵਾਸ ਅਨਵਾਲਾ, ਬੈਸਟ ਇਨ ਐਡੂਰੈਂਸ ਓਮੇਸ਼ ਚੰਦ, ਬੈਸਟ ਇਨ ਡਰਿੱਲ ਅਨੰਦ ਤਿਵਾੜੀ ਰਹੇ। ਬੈਚ ਨੰਬਰ 214 ਵਿੱਚ ਓਵਰ ਆਲ ਪਹਿਲੇ ਸਥਾਨ ਤੇ ਕਾਂਸਟੇਬਲ ਰਾਮੇਸ਼ ਚੌਧਰੀ ਰਹੇ, ਦੂਜੇ ਸਥਾਨ ਤੇ ਕਾਂਸਟੇਬਲ ਲਿਸ਼ਾਮਨ ਰਾਮ, ਬੈਸਟ ਇਨ ਸ਼ੂਟਿੰਗ ਕ੍ਰਿਸ਼ਨ ਕੁਮਾਰ, ਬੈਸਟ ਇਨਐਡੂਰੈਂਸ ਬਾਲੂ ਰਾਮ ਕੁਰੀ, ਬੈਸਟ ਇਨ ਡਰਿੱਲ ਨਰਿੰਦਰ ਕੁਮਾਰ ਰਹੇ।

Post a Comment