ਫ਼ਿਰੋਜ਼ਪੁਰ, 23 ਫਰਵਰੀ/ਸਫਲਸੋਚ/ਖੱਤਰੀ ਭਾਈਚਾਰੇ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਲਈ ਫ਼ਿਰੋਜ਼ਪੁਰ ਖੱਤਰੀ ਵੈਲਫੇਅਰ ਸਭਾ ਵੱਲੋਂ 24 ਫਰਵਰੀ ਨੂੰ ਫ਼ਿਰੋਜ਼ਪੁਰ ਵੈਲਫੇਅਰ ਕਲੱਬ ਦੇ ਦਫਤਰ ਵਿਖੇ ਮੀਟਿੰਗ ਰੱਖੀ ਗਈ ਹੈ, ਜਿਸ ਦੌਰਾਨ ਸਮੱਸਿਆਵਾਂ ਦੇ ਹੱਲ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਵਿਰੁੱਧ ਖੜਣ ਦਾ ਪ੍ਰਣ ਲਿਆ ਜਾਵੇਗਾ। ਇਹ ਜਾਣਕਾਰੀ ਸ੍ਰੀ ਪਵਨ ਭੰਡਾਰੀ, ਪਰਮੋਦ ਕੁਮਾਰ ਕਪੂਰ ਨੇ ਦਿੰਦਿਆਂ ਦੱਸਿਆ ਕਿ ਸਮਸ਼ਾਨਘਾਟ ਵਿਖੇ ਸਥਿਤ ਫ਼ਿਰੋਜ਼ਪੁਰ ਵੈਲਫੇਅਰ ਕਲੱਬ ਵਿਚ ਕੀਤੀ ਜਾਣ ਵਾਲੀ ਮੀਟਿੰਗ ਦੌਰਾਨ ਜ਼ਿਲ•ਾ ਕਾਰਜਕਾਰਨੀ ਦੀ ਚੋਣ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਇਸ ਮੀਟਿੰਗ ਵਿਚ ਸਮੂਹ ਖੱਤਰੀ ਭਾਈਚਾਰੇ ਦੇ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਤਾਂ ਜੋ ਜ਼ਿਲ•ਾ ਪੱਧਰੀ ਬਨਾਈ ਜਾਣ ਵਾਲੀ ਇਸ ਟੀਮ ਵਿਚ ਸਹੀ ਢੰਗ ਨਾਲ ਚੋਣ ਕੀਤੀ ਜਾ ਸਕੇ। ਉਨ•ਾਂ ਕਿਹਾ ਕਿ ਇਸ ਮੀਟਿੰਗ ਵਿਚ ਸਮਾਜ ਵਿਚ ਫੈਲ ਰਹੀਆਂ ਸਮਾਜਿਕ ਕੁਰੀਤੀਆਂ ਦੇ ਹੱਲ ਲਈ ਵਿਚਾਰ ਕੀਤੇ ਜਾਣਗੇ ਅਤੇ ਨਿੱਤ-ਦਿਹਾੜੇ ਲੜਕੀਆਂ ਦੇ ਹੋ ਰਹੇ ਸੋਸ਼ਣ ਖਿਲਾਫ ਆਵਾਜ਼ ਉਠਾਉਣ ਦੀ ਰਣਨੀਤੀ ਬਣਾਈ ਜਾਵੇਗੀ।

Post a Comment