ਨਾਭਾ, 25 ਫਰਵਰੀ (ਜਸਬੀਰ ਸਿੰਘ ਸੇਠੀ) – ਸਰਵ ਭਾਰਤ ਨੌਜਵਾਨ ਸਭਾ ਪੰਜਾਬ ਵਲੋਂ 23 ਮਾਰਚ ਦੇ ਸ਼ਹੀਦ, ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਯਾਦ ਵਿੱਚ 1 ਮਾਰਚ ਤੋਂ 31 ਮਾਰਚ ਤੱਕ ਨੁੱਕੜ ਮੀਟਿੰਗਾਂ, ਸੈਮੀਨਾਰ ਤੇ ਸੱਭਿਆਚਾਰ ਪ੍ਰੋਗਰਾਮ ਕੀਤੇ ਜਾਣਗੇ। ਇਹ ਪ੍ਰੋਗਰਾਮ ਗਦਰ ਪਾਰਟੀ ਦੀ ਸਤਾਬਦੀ ਨੂੰ ਸਮਰਪਿਤ ਹੋਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਨੇ ਕਿਹਾ ਕਿ ਕੰਮ ਜਾਂ ਕੰਮ ਇੰਤਜਾਰ ਭੱਤਾ ਪ੍ਰਾਪਤ ਕਰਨ ਲਈ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਤਹਿਤ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ, ਸੈਮੀਨਾਰ, ਸੱਭਿਆਚਾਰਕ ਮੇਲੇ ਕਰਕੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਸਰਵ ਭਾਰਤ ਨੌਜਵਾਨ ਸਭਾ ਨੂੰ ਜਥੇਬੰਦਕ ਤੌਰ ’ਤੇ ਮਜ਼ਬੂਤ ਕੀਤਾ ਜਾਵੇਗਾ। ਕੇਂਦਰ ਤੇ ਪੰਜਾਬ ਸਰਕਾਰ ਦੀਆਂ ਵਿੱਦਿਆ, ਰੁਜ਼ਗਾਰ ਤੇ ਲੋਕ ਵਿਰੋਧੀ ਨੀਤੀਆਂ ਤੋਂ ਨੌਜਵਾਨ ਪੀੜ•ੀ ਨੂੰ ਜਾਗ੍ਰਿਤ ਕਰਕੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਜੋ ਹਰ 18 ਤੋਂ 58 ਸਾਲ ਤੇ ਨੌਜਵਾਨ ਮਰਦ ਅਤੇ ਔਰਤ ਲਈ ਕੰਮ ਜਾਂ ਕੰਮ ਇੰਤਜਾਰ ਭੱਤਾ ਪ੍ਰਾਪਤ ਕਰਨ ਦੀ ਮੁਹਿੰਮ ਹੈ। ਬਾਰਵੀਂ ਤੱਕ ਹਰ ਇੱਕ ਬੱਚੇ ਨੂੰ ਮੁਫ਼ਤ ਤੇ ਲਾਜਮੀ ਵਿੱਦਿਆ ਦੀ ਗਾਰੰਟੀ ਕਰਨ ਦੀ ਮੁਹਿੰਮ ਹੈ। ਇਸ ਮੁਹਿੰਮ ਨੂੰ ਹਰ ਘਰ ਤੱਕ ਪਹੁੰਚਾਇਆ ਜਾਵੇਗਾ। ਉਨ•ਾਂ ਕਿਹਾ ਕਿ 19 ਸਾਲ ਦੀ ਉਮਰ ਦਾ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਗਦਰੀ ਬਾਬਿਆਂ ਨੇ ਲੋਕ ਪੱਖੀ ਪ੍ਰਬੰਧ ਪੈਦਾ ਕਰਨ ਲਈ ਕੁਰਬਾਨੀਆਂ ਕੀਤੀਆਂ ਸਨ। ਇਸ ਲਈ ਪੰਜਾਬ ਭਰ ਵਿੱਚ ਗ਼ਦਰ ਸਤਾਬਦੀ ਨੂੰ ਸਮਰਪਿਤ ਪ੍ਰੋਗਰਾਮ ਕੀਤੇ ਜਾਣਗੇ ਤੇ ਗ਼ਦਰੀਆਂ ਦਾ ਸੁਨੇਹਾ ਦੇਸ਼ ਦੀ ਮਿਹਨਤਕਸ ਜਨਤਾ ਤੱਕ ਪਹੁੰਚਾਇਆ ਜਾਵੇਗਾ। ਇਸ ਬਾਰੇ ਸਰਵ ਭਾਰਤ ਨੌਜਵਾਨ ਸਭਾ ਦੇ ਜ਼ਿਲ•ਾ ਸਕੱਤਰ ਰਫੀਕ ਮੁਹੰਮਦ ਸਾਧੋਹੇੜੀ, ਤਹਿਸੀਲ ਸਕੱਤਰ ਭਜਨ ਸਿੰਘ, ਸ਼ਮਸੇਰ ਖਾਂ ਸਾਧੋਹੇੜੀ, ਮੀਤ ਪ੍ਰਧਾਨ ਦਲਜੀਤ ਕੌਰ ਗਦਾਈਆ ਨੇ ਕਿਹਾ ਕਿ 23 ਮਾਰਚ ਦੇ ਸ਼ਹੀਦਾਂ ਦੀ ਯਾਦ ਵਿੱਚ 23 ਮਾਰਚ ਨੂੰ ਹੀ ਨਾਭਾ ਵਿਖੇ ਵਿਸ਼ਾਲ ਸੱਭਿਆਚਾਰਕ ਮੇਲਾ ਤੇ ਸ਼ਹੀਦੀ ਕਾਨਫਰੰਸ ਕੀਤੀ ਜਾਵੇਗੀ। 15 ਮਾਰਚ ਤੋਂ 20 ਮਾਰਚ ਤੱਕ ਨਾਭਾ ਤਹਿਸੀਲ ਦੇ ਪਿੰਡਾਂ ਵਿੱਚ ਜਾਗੋਆਂ ਤੇ ਮਸ਼ਾਲ ਮਾਰਚ ਕੀਤੇ ਜਾਣਗੇ। ਇਸ ਦੇਸ਼ ਵਿਚੋਂ ਬੇਰੁਜ਼ਗਾਰੀ, ਅਨਪੜ•ਤਾ, ਭੁੱਖਮਰੀ, ਗਰੀਬੀ, ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪਿੰਡਾਂ ਵਿੱਚ ਜਾ ਕੇ ਮਸ਼ਾਲ ਮਾਰਚ ਅਤੇ ਜਾਗੋਆਂ ਰਾਹੀਂ ਲੋਕਾਂ ਨੂੰ ਲੁਟੇਰਾ ਪ੍ਰਬੰਧ ਬਦਲ ਕੇ ਸਮਾਜਵਾਦੀ ਪ੍ਰਬੰਧ ਉਸਾਰਨ ਦਾ ਸੱਦਾ ਦਿੱਤਾ ਜਾਵੇਗਾ। ਇਸ ਪ੍ਰੋਗਰਾਮ ਦੀ ਤਿਆਰੀ ਲਈ ਪੈਂਫਲੈਟ ਤੇ ਪੋਸਟਰਾਂ ਰਾਹੀਂ ਵੀ ਲੋਕਾਂ ਨੂੰ ਇਸ ਸ਼ਹੀਦੀ ਕਾਨਫਰੰਸ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਜਾਵੇਗਾ।
Post a Comment