ਨਾਭਾ, 25 ਫਰਵਰੀ (ਜਸਬੀਰ ਸਿੰਘ ਸੇਠੀ) – ਇੰਡਿਅਨ ਸਟਾਇਲ ਪੰਜਾਬ ਕੁਸ਼ਤੀ ਸੰਘ ਦੀ ਇੱਕ ਹੰਗਾਮੀ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਪੰਜਾਬ ਪਰਮਜੀਤ ਸਿੰਘ ਖੱਟੜਾ ਦੀ ਪ੍ਰਧਾਨਗੀ ਹੇਠ ਨਾਭਾ ਵਿਖੇ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਖੱਟੜਾ ਨੇ ਕਿਹਾ ਕਿ ਅੰਤਰਰਾਸ਼ਟਰੀ ਓਲੰਪਿਕ ਵਿਚ ਕੁਸ਼ਤੀ ਨੂੰ ਸ਼ਾਮਲ ਨਾ ਕਰਨ ਦੀ ਖ਼ਬਰ ਇੱਕ ਹਊਆ ਬਣਾ ਕੇ ਪੇਸ਼ ਕੀਤੀ ਗਈ ਹੈ ਜਦੋਂ ਕਿ ਹਾਲੇ ਤਾਂ 2020 ਦੀਆਂ ਓਲੰਪਿਕ ਖੇਡਾਂ ਜੋ ਮੈਡਰਿਡ, ਟੋਕੀਓ ਜਾਂ ਇੰਸਤਬਲ ਸ਼ਹਿਰ ਵਿਖੇ ਹੋਣੀਆਂ ਅਜੇ ਤਹਿ ਹੋਣੀਆਂ ਹਨ। ਇਸ ਬਾਰੇ ਅੰਤਰਰਾਸ਼ਟਰੀ ਓਲੰਪਿਕ ਕੌਂਸਲ ਦੀ ਮੀਟਿੰਗ 7 ਸਤੰਬਰ, 2013 ਨੂੰ ਬਿਊਨਿਸ (ਆਇਰਸ) ਵਿਖੇ ਹੋ ਰਹੀ ਹੈ। ਜਿਥੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਦਾ ਫੈਸਲਾ ਹੋਣਾ ਹੈ, ਉਥੇ ਹੋਰ ਵੀ ਕਈ ਅਹਿਮ ਫੈਸਲੇ ਲਏ ਜਾਣਗੇ। ਜਿਸ ਵਿਚ ਸ਼ਹਿਰ ਦੀ ਮੇਜਬਾਨੀ ਮੁਤਾਬਕ ਕੁਸ਼ਤੀ ਨੂੰ ਮੁੜ ਸ਼ਾਮਲ ਵੀ ਕੀਤਾ ਜਾ ਸਕਦਾ ਹੈ। ਉਨ•ਾਂ ਸਪੱਸ਼ਟ ਕੀਤਾ ਕਿ ਹਰ ਮੁੇਜ਼ਬਾਨ ਮੁਲਕ ਨੂੰ ਤਿੰਨ ਖੇਡਾਂ ਓਲੰਪਿਕ ਚਾਰਟਰ ਵਿਚੋਂ ਬਾਹਰ ਕਰਨ ਅਤੇ ਤਿੰਨ ਹੀ ਖੇਡਾਂ ਆਪਣੇ ਦੇਸ਼ ਦੇ ਖੇਡ ਸ਼ਭਿਆਚਾਰ ਤੇ ਪਸੰਦ ਅਨੁਸਾਰ ਸ਼ਾਮਲ ਕਰਨ ਦਾ ਅਧਿਕਾਰ ਹੁੰਦਾ ਹੈ। ਅੰਤਰਰਾਸ਼ਟਰੀ ਓਲੰਪਿਕ ਕੌਂਸਲ ਦੇ ਸਿਧਾਂਤਾਂ ਮੁਤਾਬਕ ਮੇਜ਼ਬਾਨ ਮੁਲਕ ਵਿਚ ਕੁਸ਼ਤੀ ਮੁਕਾਬਲੇ ਕਰਾਉਣਾ ਮੁਸ਼ਕਲ ਹੋਵੇ ਤਾਂ ਹੀ ਇਹ ਖੇਡ ਕਲੈਂਡਰ ਤੋਂ ਬਾਹਰ ਹੁੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਕੁਸ਼ਤੀ ਵਿੱਚ ਕੋਈ ਵੱਡਾ ਖਲਾਅ ਪੈਦਾ ਹੋ ਗਿਆ ਹੈ। ਫਿਰ ਇਸ ਤੋਂ ਪਹਿਲਾਂ 2016 ਵਿਚ ਬ੍ਰਾਜ਼ੀਲ ਓਲੰਪਿਕ ਵਿਚ ਕੁਸ਼ਤੀ ਮੁਕਾਬਲੇ ਪਹਿਲਾਂ ਦੀ ਤਰ•ਾਂ ਹੀ ਹੋਣਗੇ। ਇਸੇ ਤਰ•ਾਂ 2014 ਰਾਸ਼ਟਰ ਮੰਡਲ ਅਤੇ 2014 ਦੀਆਂ ਏਸ਼ੀਅਨ ਖੇਡਾਂ ਅਤੇ ਵਿਸ਼ਵ ਕੁਸ਼ਤੀ ਚੈਂਪਿਅਨਸ਼ਿਪ ਮੁਕਾਬਲੇ ਵੀ ਨਿਰੰਤਰ ਜਾਰੀ ਰਹਿਣਗੇ। ਉਨ•ਾਂ ਸਮੂਹ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਕੁਸ਼ਤੀ ਦਾ ਆਪਣਾ ਇੱਕ ਮੁਕਾਮ ਹੈ ਤੇ ਇਹ ਇਸੇ ਤਰ•ਾਂ ਹੀ ਅੰਤਰਰਾਸ਼ਟਰੀ ਖੇਡਾਂ ਦੀ ਸਿਰਮੌਰ ਬਣੀ ਰਹੇਗੀ। ਮੀਟਿੰਗ ਨੂੰ ਸੂਬਾ ਜਨਰਲ ਸਕੱਤਰ ਹਰਮੇਲ ਸਿੰਘ ਕਾਲਾ, ਦ੍ਰੋਣਾਚਾਰੀਆ ਐਵਾਰਡੀ ਸੁਖਚੈਨ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੁਸ਼ਤੀ ਕੋਚ ਸਾਰਜ ਸਿੰਘ ਭੋਲਾ, ਅਮਰੌਦ ਸਿੰਘ ਅਗੇਤਾ, ਹਰਚੰਦ ਸਿੰਗ ਨਰਮਾਣਾ ਆਦਿ ਪਹਿਲਵਾਨ ਮੌਜ਼ੂਦ ਸਨ।
Post a Comment