ਮੋਗਾ, 22 ਫਰਵਰੀ 2013/ ਸਫਲਸੋਚ/ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਪੰਜਾਬ ਵੱਲੋਂ 24 ਫਰਵਰੀ ਨੂੰ ਬਠਿੰਡਾ ਵਿਖੇ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਪ੍ਰਦਰਸ਼ਨ ਵਿੱਚ ਬਠਿੰਡਾ, ਮਾਨਸਾ, ਮੋਗਾ, ਮੁਕਤਸਰ, ਫਰੀਦਕੋਟ, ਬਰਨਾਲਾ, ਸੰਗਰੂਰ ਪਟਿਆਲਾ ਆਦਿ ਪੰਜਾਬ ਦੇ ਜਿਲਿ•ਆਂ ਵਿੱਚੋਂ ਮਿਡ ਡੇ ਮੀਲ ਕੁੱਕ ਸਮੂਲੀਅਤ ਕਰਕੇ ਕੇਂਦਰ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਡਾ. ਮਨਮੋਹਨ ਸਿੰਘ ਨੂੰ ਅਤੇ ਸ. ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੱਲ ਮੰਗ ਪੱਤਰ ਡੀ ਸੀ ਬਠਿੰਡਾ ਰਾਹੀਂ ਭੇਜਿਆ ਜਾਵੇਗਾ। ਫਰੰਟ ਨੇ ਫੈਸਲਾ ਕੀਤਾ ਹੈ ਜੇਕਰ ਕੇਂਦਰ ਸਰਕਾਰ ਨੇ ਆਪਣੇ ਬਜਟ ਵਿੱਚ ਕੁੱਕ ਬੀਬੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਨਾ ਕੀਤਾ ਤਾਂ ਸਖਤ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗਾ। ਕੁੱਕ ਫਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਗੁਰਜੰਟ ਸਿੰਘ ਵੱਡਾ ਘਰ, ਗੁਰਮੀਤ ਕੌਰ ਨੂਰਪੁਰਾ, ਸਰਵਨ ਕੌਰ ਨਿਹਾਲਗੜ• ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੋਗਾ ਜਿਲ•ੇ ਵਿੱਚ ਕੁੱਕ ਬੀਬੀਆਂ ਦਾ ਵੱਡਾ ਕਾਫਲਾ 24 ਫਰਵਰੀ ਦੇ ਬਠਿੰਡਾ ਪ੍ਰਦਰਸ਼ਨ ਲਈ ਜਾਵੇਗਾ। ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ•ਾਂ ਅੱਗੇ ਕਿਹਾ ਕਿ ਮਿਡ ਡੇ ਮੀਲ ਕੁੱਕ ਸਕੂਲਾਂ ਵਿੱਚ 7-8 ਘੰਟੇ ਕੰਮ ਕਰਦੀਆਂ ਹਨ, ਜਿਸ ਦੇ ਬਦਲੇ ਕੁੱਕ ਨੂੰ ਕੇਂਦਰ ਸਰਕਾਰ ਵੱਲੋਂ 750 ਰੁਪਏ ਕੇਂਦਰ ਵੱਲੋਂ ਭੇਜੇ ਜਾਂਦੇ ਹਨ। ਕੇਂਦਰ ਸਰਕਾਰ ਦੀ ਬੇਧਿਆਨਾ ਦਾ ਲਾਹਾ ਲੈ ਕੇ ਪੰਜਾਬ ਸਰਕਾਰ ਵੀ ਕੁੱਕ ਬੀਬੀਆਂ ਦੀਆ ਤਨਖਾਹਾਂ ਵਿੱਚ ਆਪਣੇ ਪੱਲਿਉਂ ਜਿਆਦਾ ਕੁੱਝ ਦੇਣ ਲਈ ਤਿਆਰ ਨਹੀਂ। ਕੁੱਕ ਨੂੰ ਤਨਖਾਹ ਵੀ ਸਾਲ ਵਿੱਚ ਸਿਰਫ 10 ਮਹੀਨਿਆਂ ਦੀ ਦਿੱਤੀ ਜਾਂਦੀ ਹੈ। ਇਸ ਤਰ•ਾਂ ਦੋਵੇਂ ਸਰਕਾਰਾਂ ਮਿਡ ਡੇ ਮੀਲ ਕੁੱਕ ਨਾਲ ਧੱਕੇਸ਼ਾਹੀ ਕਰ ਰਹੀਆਂ ਹਨ। ਆਗੂਆਂ ਨੇ ਅੱਗੇ ਕਿਹਾ ਪੰਜਾਬ ਸਰਕਾਰ ਮਿਡ ਡੇ ਮੀਲ ਸਕੀਮ ਨੂੰ ਠੇਕੇਦਾਰਾਂ ਦੇ ਹਵਾਲੇ ਕਰਕੇ ਪੰਜਾਬ ਦੇ ਗਰੀਬ ਲੋਕਾਂ ਦੇ ਬੱਚਿਆਂ ਦੇ ਖਾਣੇ ਵਿੱਚੋਂ ਵੀ ਕਮਾਈ ਕਰਨ ਦਾ ਜੁਗਾੜ ਕਰ ਰਹੀ ਹੈ ਅਤੇ ਬੱਚਿਆਂ ਦੀ ਸਿਹਤ ਨਾਲ ਸਰਾਸਰ ਖਿਲਵਾੜ ਕਰ ਰਹੀ ਹੈ। ਉਨ•ਾਂ ਅੱਗੇ ਦੱਸਿਆ ਕਿ ਪੰਜਾਬ ਵਿੱਚ ਪਹਿਲਾਂ ਜਿਥੇ ਵੀ ਖਾਣਾ ਠੇਕੇਦਾਰਾਂ ਹਵਾਲੇ ਕੀਤਾ ਗਿਆ, ਉਥੇ ਘਟੀਆਂ ਖਾਣਾ ਦੇਣ ਅਤੇ ਅਨਾਜ ਵਿੱਚੋਂ ਤੇ ਗਰਾਂਟ ਵਿੱਚ ਹੇਰਾਫੇਰੀ ਦੇ ਠੇਕੇਦਾਰਾਂ ’ਤੇ ਦੋਸ਼ ਲੱਗਣ ਦੇ ਬਾਵਜੂਦ ਉਹੀ ਸੰਸਥਾਵਾਂ ਨੂੰ ਵੱਡੇ ਸਹਿਰਾਂ ਦਾ ਖਾਣਾ ਵੀ ਦਿੱਤਾ ਜਾ ਰਿਹਾ ਹੈ। ਜਿਸ ਤੋਂ ਸਿੱਖਿਆ ਮੰਤਰੀ ਅਤੇ ਅਧਿਕਾਰੀਆਂ ਦੀ ਮਿਲੀ ਭੁਗਤ ਜੱਗ ਜਹਿਰ ਹੈ। ਆਗੂਆਂ ਨੇ ਅੱਗੇ ਮੰਗ ਕਰਦਿਆਂ ਅੱਗੇ ਕਿਹਾ ਕਿ ਕੁੱਕ ਬੀਬੀਆਂ ਦਾ 4 ਮਹੀਨਿਆਂ ਦਾ ਬਣਦਾ 3 ਕਰੋੜ ਦੇ ਕਰੀਬ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। ਕੁੱਕ ਦੀਆਂ ਦਸੰਬਰ ਮਹੀਨੇ ਦੀਆਂ ਪੰਜਾਬ ਵਿੱਚ ਤਨਖਾਹਾਂ ਕੱਟ ਕੇ ਦਿੱਤੀਆਂ ਗਈਆਂ ਹਨ, ਜੋ ਅਤਿ ਨਿਖੇਧੀਜਨਕ ਹੈ। ਕੁੱਕ ਦੀ ਇਸ ਮਹੀਨੇ ਦੀ ਬਣਦੀ ਪੂਰੀ ਤਨਖਾਹ ਤੁਰੰਤ ਜਾਰੀ ਕੀਤੀ ਜਾਵੇ। ਕੁੱਕ ਦੀਆਂ ਸੇਵਾਵਾਂ ਨੂੰ ਘੱਟੋ ਘੱਟ ਉਜਰਤ ਕਾਨੂੰਨ ਦੇ ਅਧੀਨ ਲਿਆਕੇ ਇਨ•ਾਂ ਦੀਆ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ। ਇਸ ਸਕੀਮ ਨੂੰ ਠੇਕੇਦਾਰਾਂ ਦੇ ਹਵਾਲੇ ਕਰਨ ਦੇ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ। ਉਨ•ਾਂ ਨੇ ਸਰਕਾਰ ਨੂੰ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਆਪਣੇ ਗਲਤ ਫੈਸਲੇ ਤੁਰੰਤ ਵਾਪਸ ਨਾ ਕੀਤੇ ਤਾਂ ਕੁੱਕ ਫਰੰਟ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗਾ। ਆਗੂਆਂ ਨੇ ਸਮੂਹ ਕੁੱਕ ਨੂੰ ਅਪੀਲ ਕੀਤੀ ਕਿ ਉਹ 24 ਫਰਵਰੀ ਨੂੰ ਆਪਣੇ ਆਪਣੇ ਇਲਾਕਿਆਂ ਵਿੱਚੋਂ ਵੱਡੇ ਵੱਡੇ ਕਾਫਲੇ ਬਣਾਕੇ ਡੀ ਸੀ ਬਠਿੰਡਾ ਅੱਗੇ ਹੋ ਰਹੇ ਪ੍ਰਦਰਸ਼ਨ ਵਿੱਚ ਸਮੂਲੀਅਤ ਕਰਨ।

Post a Comment