ਭਦੌੜ/ਸ਼ਹਿਣਾ 22 ਫਰਵਰੀ (ਸਾਹਿਬ ਸੰਧੂ) ਬਲਾਕ ਸ਼ਹਿਣਾ ਦੇ ਪਿੰਡ ਮੌੜ ਨਾਭਾ ਦੀ ਜਾਨੀ ਪੱਤੀ ਵਿਖੇ ਇੱਕ ਨੌਜਵਾਨ ਨੌਜ਼ਵਾਨ ਵੱਲੋਂ ਭੇਦਭਰੀ ਹਾਲਤ ਵਿੱਚ ਫਾਹਾ ਲੈ ਆਪਣੀ ਜੀਵਨ ਲੀਲ•ਾ ਸਮਾਪਤ ਕਰ ਲਈ।ਮਿਲੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ (20) ਪੁੱਤਰ ਬਲਦੇਵ ਸਿੰਘ ਜੋ ਕਿ ਆਪਣੇ ਘਰ ਵਿੱਚ ਇੱਕਲਾ ਹੀ ਰਹਿੰਦਾ ਸੀ ਤੇ ਇਸ ਦੇ ਮਾਂ ਬਾਪ ਨਹੀ ਹਨ ਨੇ ਬੀਤੀ ਰਾਤ ਭੇਦਭਰੀ ਹਾਲਤ ਵਿੱਚ ਉਕਤ ਨੌਜਵਾਨ ਨੇ ਗਾਡਰ ਨਾਲ ਪਰਨਾ ਪਾ ਫਾਹਾ ਲੈ ਲਿਆ। ਜਿਸ ਦਾ ਪਤਾ ਰਾਤ ਸਮੇ ਹੀ ਆਸ ਪਾਸ ਦੇ ਲੋਕਾਂ ਨੂੰ ਲੱਗ ਗਿਆ ਸੀ। ਇਸ ਸਬੰਧੀ ਥਾਣਾ ਸ਼ਹਿਣਾ ਨੂੰ ਸੂਚਿਤ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੇ ਏ ਐਸ ਆਈ ਜਰਨੈਲ ਸਿੰਘ ਨੇ ਜਾਂਚ ਤੋਂ ਬਆਦ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਤੇ ਲਾਸ਼ ਨੂੰ ਪੋਸਟਮਰਟਮ ਲਈ ਬਰਨਾਲਾ ਭੇਜ਼ਿਆ ਜਾ ਰਿਹਾ ਸੀ। ਮੌਤ ਦੇ ਕਾਰਨਾ ਦਾ ਫਿਲਹਾਲ ਪਤਾ ਨਹੀ ਲੱਗ ਸਕਿਆ।


Post a Comment