ਹੁਸ਼ਿਆਰਪੁਰ, 22 ਫਰਵਰੀ/ਸਫਲਸੋਚ/ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ ਦੇਹਰਾਦੂਨ ਵਿੱਚ ਸਾਲ 2014 ਦੇ ਦਾਖਲੇ ਲਈ ਲਿਖਤੀ ਪ੍ਰੀਖਿਆ ਲਾਲਾ ਲਾਜਪਤ ਰਾਏ ਭਵਨ ਸੈਕਟਰ-15 ਚੰਡੀਗੜ੍ਹ ਵਿਖੇ 1 ਅਤੇ 2 ਜੂਨ 2013 ਨੂੰ ਹੋਵੇਗੀ। ਜਿਸ ਵਿੱਚ ਅੰਗਰੇਜ਼ੀ, ਹਿਸਾਬ ਅਤੇ ਸਧਾਰਣ ਗਿਆਨ ਦੇ ਤਿੰਨ ਪੇਪਰ ਹੋਣਗੇ। ਇਸ ਪ੍ਰੀਖਿਆ ਵਿੱਚ ਪਾਸ ਹੋਣ ਵਾਲਿਆਂ ਦਾ ਵਾਈਵ-ਵੋਸ 7 ਅਕਤੂਬਰ 2013 ਨੂੰ ਰੱਖਿਆ ਗਿਆ ਹੈ। ਇਹ ਜਾਣਕਾਰੀ ਜਿਲ੍ਹਾ ਸੈਨਿਕ ਭਲਾਈ ਅਫ਼ਸਰ ਹੁਸ਼ਿਆਰਪੁਰ ਮੇਜਰ (ਰਿਟਾ:) ਯਸ਼ਪਾਲ ਸਿੰਘ ਨੇ ਦਿੰਦਿਆਂ ਦੱਸਿਆ ਕਿ ਇਸ ਪ੍ਰੀਖਿਆ ਲਈ ਆਰ.ਆਈ.ਐਮ.ਸੀ. ਦੇ ਪ੍ਰੀਖਿਆ ਲਈ ਕੇਵਲ ਉਹੀ ਲੜਕੇ ਬਿਨੈ ਪੱਤਰ ਦੇ ਸਕਦੇ ਹਨ ਜਿਨ੍ਹਾਂ ਦੀ ਜਨਮ ਮਿਤੀ 01 ਜਨਵਰੀ 2001 ਤੋਂ 01 ਜੁਲਾਈ 2002 ਦੇ ਵਿਚਕਾਰ ਹੋਵੇ ਅਤੇ ਉਹ ਕਿਸੇ ਮਾਨਤਾ ਪ੍ਰਾਪਤ ਸਕੂਲ ਤੋਂ ਸੱਤਵੀਂ ਪਾਸ ਹੋਵੇ ਜਾਂ ਪੜ੍ਹ ਰਿਹਾ ਹੋਵੇ। ਚਾਹਵਾਨ ਉਮੀਦਵਾਰ ਇਸ ਪ੍ਰੀਖਿਆ ਲਈ ਬਿਨੈ ਪੱਤਰ ਪ੍ਰਾਸਪੈਕਟਸ ਅਤੇ ਪੁਰਾਣੇ ਪ੍ਰਸ਼ਨ ਪੱਤਰ ਕਮਾਂਡੈਟ ਆਰ.ਆਈ.ਐਮ.ਸੀ. ਦੇਹਰਾਦੂਨ ਪਾਸੋਂ ਰਜਿਸਟਰਡ ਪੋਸਟ ਰਾਹੀਂ ਮੰਗਵਾ ਸਕਦੇ ਹਨ। ਅਨੁਸੂਚਿਤ ਜਾਤੀ ਅਤੇ ਜਨਜਾਤੀਆਂ ਦੇ ਉਮੀਦਵਾਰ ਨੂੰ ਜਾਤੀ ਸਰਟੀਫਿਕੇਟ ਭੇਜਣਾ ਜ਼ਰੂਰੀ ਹੈ। ਬਿਨੈਕਾਰ ਅਰਜੀ ਦੋ ਪਰਤਾਂ ਵਿੱਚ ਭੇਜਣ ਜਿਸ ਨਾਲ ਤਿੰਨ ਪਾਸਪੋਰਟ ਸਾਈਜ਼ ਫੋਟੋਆਂ ਸਕੂਲ ਤੋਂ ਤਸਦੀਕਸ਼ੁਦਾ ਸਰਟੀਫਿਕੇਟ, ਜਨਮ ਤੇ ਜਾਤ ਸਬੰਧੀ ਸਰਟੀਫਿਕੇਟ ਸਮੇਤ ਦੋ ਪਰਤਾਂ ਵਿੱਚ ਅਰਜ਼ੀਆਂ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ, ਪੰਜਾਬ ਸੈਨਿਕ ਭਵਨ ਸੈਕਟਰ 21 ਚੰਡੀਗੜ੍ਹ ਨੂੰ 31 ਮਾਰਚ 2013 ਤੱਕ ਪੁੱਜ ਜਾਣੀਆਂ ਚਾਹੀਦੀਆਂ ਹਨ।

Post a Comment