Tuesday, February 05, 20130 comments


ਮੋਗਾ,5 ਫਰਵਰੀ ਸਫਲਸੋਚ/ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅਕਾਲੀਆਂ ਨੂੰ ਮੋਗਾ ਜਿਮਨੀ ਚੋਣਾਂ 'ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਏਗਾ ਅਤੇ ਜਿੰਨੀ ਮਰਜੀ ਕੋਸ਼ਿਸ਼ ਕਰ ਲੈਣ ਉਹ ਇਸ ਤੋਂ ਬੱਚ ਨਹੀਂ ਸਕਦੇ। ਇਸ ਵਾਰ ਲੋਕ ਇਨ੍ਹਾਂ ਨੂੰ ਦੱਸ ਦੇਣਗੇ ਕਿ ਆਪਣੀ ਝੂਠ 'ਤੇ ਅਧਾਰਿਤ ਸਿਆਸਤ ਰਾਹੀਂ ਇਹ ਉਨ੍ਹਾਂ ਨੂੰ ਜਿਆਦਾ ਦੇਰ ਤੱਕ ਧੋਖਾ ਨਹੀਂ ਦੇ ਸਕਦੇ।ਇਥੇ ਜਿਮਨੀ ਚੋਣ ਲਈ ਵੱਖ ਵੱਖ ਇਲਾਕਿਆਂ ਦੇ ਲੀਡਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਮੌਕੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਮੋਗਾ ਅਕਾਲੀਆਂ ਦੇ ਅੰਤ ਦੀ ਸ਼ੁਰੂਆਤ ਦੀ ਨਿਸ਼ਾਨੀ ਬਣੇਗਾ। ਖਾਸ ਕਰਕੇ ਅਕਾਲੀ ਦਲ ਦੇ ਪ੍ਰਧਾਨ ਤੇ ਡਿਪੁਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮੋਗਾ 'ਚ ਕਰਾਰੇ ਝਟਕੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਜਿਹੜਾ ਉਸਦੀ ਅਸਫਲਤਾ, ਭ੍ਰਿਸ਼ਟਾਚਾਰ, ਧੱਕੇਸ਼ਾਹੀ ਅਤੇ ਉਸਦੇ ਨਜਦੀਕੀ ਰਿਸ਼ਤੇਦਾਰ ਵੱਲੋਂ ਬਿਕ੍ਰਮ ਸਿੰਘ ਮਜੀਠੀਆ ਦੇ ਗੁੰਡਾਰਾਜ ਦਾ ਨਤੀਜਾ ਹੋਵੇਗੀ।ਉਨ੍ਹਾਂ ਨੇ ਕਿਹਾ ਕਿ ਮੋਗਾ ਦੇ ਲੋਕਾਂ ਨੇ ਉਨ੍ਹਾਂ ਨੂੰ ਮਿਲੇ ਧੌਖੇ ਦਾ ਬਦਲਾ ਲੈਣ ਦਾ ਦਿਲ ਬਣਾ ਲਿਆ ਹੈ। ਅਕਾਲੀਆਂ ਨੂੰ ਮੋਗਾ 'ਚ ਲੋਕਾਂ ਦੇ ਦੋਤਰਫੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ। ਪਹਿਲਾ ਜੋਗਿੰਦਰਪਾਲ ਜੈਨ ਦੇ ਧੌਖੇ ਦੇ ਰੂਪ 'ਚ ਹੋਵੇਗਾ, ਜਿਸ ਲਈ ਸੁਖਬੀਰ ਖੁਦ ਜਿੰਮੇਵਾਰ ਸਨ, ਜਦਕਿ ਦੂਸਰਾ ਵੱਡਾ ਕਾਰਨ ਸੂਬੇ 'ਚ ਕਾਨੂੰਨ ਤੇ ਵਿਵਸਥਾ ਦੀ ਮਾੜੀ ਸਥਿਤੀ ਹੋਵੇਗਾ।ਕੈਪਟਨ ਅਮਰਿੰਦਰ ਵਿਅਕਤੀਗਤ ਤੌਰ 'ਤੇ ਖੁਦ ਚੋਣ ਪ੍ਰਚਾਰ ਦੀ ਕਮਾਂਡ ਸੰਭਾਲ ਰਹੇ ਹਨ, ਜਿਸ ਦੌਰਾਨ ਉਹ ਵੱਖ ਵੱਖ ਵਾਰਡਾਂ ਤੇ ਇਲਾਕਿਆਂ ਲਈ ਜਿੰਮੇਵਾਰ ਆਗੂਆਂ ਦੇ ਵੱਖ ਵੱਖ ਸਮੂਹਾਂ ਦੀ ਮੀਟਿੰਗਾਂ ਲੈ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਜਮੀਨੀ ਪੱਧਰ ਤੋਂ ਸਾਹਮਣੇ ਆ ਰਹੀ ਰਿਪੋਰਟ ਕਾਂਗਰਸ ਦੇ ਹੱਕ 'ਚ ਹੈ, ਕਿਉਂਕਿ ਜਿਨ੍ਹਾਂ ਲੋਕਾਂ ਨੇ ਜੈਨ ਨੂੰ ਵੋਟ ਦਿੱਤੀ ਅਤੇ ਜੈਨ ਨੇ ਉਨ੍ਹਾਂ ਨੂੰ ਧੌਖਾ ਦਿੱਤਾ, ਉਹ ਹੁਣ ਉਸ ਤੋਂ ਮੌਕਾਪ੍ਰਸਤੀ ਤੇ ਧੌਖੇ ਦਾ ਬਦਲਾ ਲੈਣਾ ਚਾਹੁੰਦੇ ਹਨ। ਜੈਨ ਨੂੰ ਹੁਣ ਪਤਾ ਚੱਲ ਜਾਏਗਾ ਕਿ ਮੋਗਾ ਦੇ ਲੋਕਾਂ ਨੇ ਕਾਂਗਰਸ ਨੂੰ ਵੋਟਾਂ ਦਿੱਤੀਆਂ ਸਨ, ਨਾ ਕਿ ਉਸਨੂੰ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ 'ਚ ਮੌਕਾਪ੍ਰਸਤੀ ਦਾ ਕੋਈ ਸਥਾਨ ਨਹੀਂ ਹੈ ਅਤੇ ਲੋਕ ਇਸ ਲਈ ਜੈਨ ਨੂੰ ਸਬਕ ਸਿਖਾਉਣਗੇ।ਇਸ ਮੌਕੇ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਡਾ. ਮਾਲਤੀ ਥਾਪਰ, ਦਰਸ਼ਨ ਸਿੰਘ ਬਰਾੜ, ਹਰਮਿੰਦਰ ਸਿੰਘ ਗਿੱਲ, ਸੁਖ ਸਰਕਾਰੀਆ, ਹਰਪ੍ਰਤਾਪ ਅਜਨਾਲਾ, ਸੰਗਤ ਸਿੰਘ ਗਿਲਜੀਆਂ, ਇੰਦਰਜੀਤ ਸਿੰਘ ਜੀਰਾ, ਜਗਰੂਪ ਸਿੰਘ ਤਖਤਪੁਰਾ, ਹਰਦੇਵ ਸਿੰਘ ਰੋਸ਼ਾ, ਇੰਦਰਜੀਤ ਸਿੰਘ, ਅਮਰੀਕ ਢਿਲੋਂ, ਜਗਜੀਵਨ ਗਿੱਲ, ਨਰਿੰਦਰ ਭੁਲੇਰੀਆ, ਗੁਰਚੇਤ ਭੁੱਲਰ, ਤਰਸੇਮ ਡੀਸੀ, ਲਾਲੀ ਮਜੀਠੀਆ, ਜਗਬੀਰ ਬਰਾੜ, ਸਾਧੂ ਸਿੰਘ ਧਰਮਸੋਟ, ਮੇਜਰ ਸਿੰਘ ਭੈਣੀ, ਗੁਰਪ੍ਰੀਤ ਕਾਂਗੜ, ਅਜਾਇਬ ਸਿੰਘ ਭੱਟੀ, ਰਣਜੀਤ ਸਿੰਘ ਛੱਜਲਵਾੜੀ, ਜਸਬੀਰ ਡਿੰਪਾ, ਮੱਖਣ ਸਿੰਘ, ਅਜੀਤ ਸਿੰਘ ਸ਼ਾਂਤ, ਮੁਹੰਮਦ ਸਦੀਕ, ਜਸਜੀਤ ਰੰਧਾਵਾ ਤੇ ਹਰਪ੍ਰੀਤ ਸਿੰਘ ਹੀਰੋ ਵੀ ਮੌਜੂਦ ਰਹੇ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger