ਚੰਡੀਗੜ੍ਹ ਫਰਵਰੀ / ਸਫਲਸੋਚ/ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਮਾਰੂਤੀ ਸੁਜ਼ੂਕੀ ਕੰਪਨੀ ਵੱਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਅੰਮ੍ਰਿਤਸਰ ਵਿਖੇ 7 ਫਰਵਰੀ ਨੂੰ ਨੌਕਰੀ ਮੇਲਾ ਲਗਾਇਆ ਜਾ ਰਿਹਾ ਹੈ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨੌਕਰੀ ਮੇਲੇ ਵਿੱਚ ਮਾਰੂਤੀ ਸੁਜ਼ੂਕੀ ਵੱਲੋਂ ਫਿਟਰ, ਵੈਲਡਰ, ਮਸ਼ੀਨਿਸਟ, ਮੋਟਰ ਮਕੈਨਿਕ, ਆਟੋ ਮੋਬਾਈਲ, ਡੀਜ਼ਲ ਮਕੈਨਿਕ, ਇਲੈਕਟ੍ਰੀਸ਼ਨ, ਟਰਨਰ, ਸੀ.ਈ.ਓ. ਪ੍ਰੋਡਕਸ਼ਨ ਅਤੇ ਮੈਨੂਫੈਕਚਰਿੰਗ, ਟੂਲ ਅਤੇ ਡਾਈ ਮੇਕਰ ਅਤੇ ਪੇਂਟਰ ਟ੍ਰੇਡਾਂ ਲਈ ਕੈਂਪਸ ਇੰਟਰਵਿਊ ਕੀਤੀ ਜਾ ਰਹੀ ਹੈ ਜਿਸ ਵਿੱਚ 1000 ਤੋਂ ਵੱਧ ਪਾਸ ਆਊਟ ਸਿਖਿਆਰਥੀਆਂ ਨੂੰ ਰੋਜ਼ਗਾਰ ਪ੍ਰਾਪਤੀ ਦਾ ਮੌਕਾ ਮਿਲੇਗਾ।

Post a Comment