ਸੰਗਰੂਰ, 25 ਫਰਵਰੀ (ਸੂਰਜ ਭਾਨ ਗੋਇਲ)-0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਜ਼ਿਲ•ੇ ਅੰਦਰ ਦੂਜੇ ਗੇੜ ਤਹਿਤ ਅੱਜ ਦੂਜੇ ਦਿਨ 65993 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸ ਤਰ•ਾਂ ਹੁਣ ਤੱਕ ਜ਼ਿਲ•ਾ ਸੰਗਰੂਰ ਦੇ 81 ਫੀਸਦ ਬੱਚਿਆਂ ਨੂੰ ਇਹ ਬੂੰਦਾਂ ਪਿਲਾਉਣ ਦਾ ਕੰਮ ਨੇਪਰੇ ਚੜ• ਚੁੱਕਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਸ. ਐ¤ਚ. ਐ¤ਸ. ਬਾਲੀ ਨੇ ਦੱਸਿਆ ਕਿ ਇਹ ਮੁਹਿੰਮ ਦੇ ਆਖਰੀ ਦਿਨ 26 ਫਰਵਰੀ, 2013 ਨੂੰ ਵੀ ਸਿਹਤ ਕਰਮੀ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣਗੇ। ਉਨ•ਾਂ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।

Post a Comment