ਸਰਦੂਲਗੜ੍ਹ 25 ਫਰਵਰੀ (ਸੁਰਜੀਤ ਸਿੰਘ ਮੋਗਾ) ਆਹਲੂਪੁਰ ਦੇ ਕੋਲ ਤੇਜ ਰਫਤਾਰ ਕੈਟਰ ਵੱਲੋ ਟੱਕਰ ਮਾਰਨ ਨਾਲ ਇੱਕ ਬੁਜਰਗ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਪਿੰਡ ਆਹਲੂਪੁਰ ਦੇ ਬੁਜਰਗ ਪ੍ਰੀਤਮ ਸਿੰਘ (60) ਖੇਤੋ ਗੇੜਾ ਮਾਰ ਕੇ ਸਾਇਕਲ ਤੇ ਪਿੰਡ ਪਰਤ ਰਿਹਾ ਸੀ। ਰਤੀਆ ਵੱਲੋ ਤੇਜ ਰਫਤਾਰ ਆ ਰਹੇ ਕੈਟਰ ਵੱਲੋ ਸਾਇਕਲ ਨੂੰ ਟੱਕਰ ਮਾਰ ਦਿੱਤੀ। ਸਾਇਕਲ ਸਵਾਰ ਕਰੀਬ 10 ਗੱਜ ਪਰ੍ਹਾ ਮਾਰਿਆ ਅਤੇ ਸਾਇਕਲ ਕੁਚਲਦਾ ਹੋਇਆ ਕੈਟਰ ਰੱਫੂ ਚੱਕਰ ਹੋ ਗਿਆ। ਬੁਜਰਗ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਹਾਦਸੇ ਦੀ ਇਤਲਾਹ ਸਾਬਕਾ ਸਰਪੰਚ ਮੁਖਤਿਆਰ ਸਿੰਘ ਵੱਲੋ ਥਾਣਾ ਸਰਦੂਲਗੜ੍ਹ ਵਿਖੇ ਕਰ ਦਿੱਤੀ ਗਈ। ਥਾਣਾ ਸਰਦੂਲਗੜ੍ਹ ਦੇ ਨਾਜਰ ਸਿੰਘ ਏ.ਐਸ.ਆਈ. ਪੁਲਿਸ ਪਾਰਟੀ ਨਾਲ ਘੱਟਣਾ ਵਾਲੀ ਥਾ ਤੇ ਪਹੁੰਚ ਕੇ ਮ੍ਰਿਤਕ ਨੂੰ ਕਬਜੇ ਵਿੱਚ ਲੈ ਕੇ ਮੌਕੇ ਦਾ ਜਾਇਜਾ ਲਿਆ। ਲਾਸ਼ ਦਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਲਿਆਦਾ ਗਿਆ। ਧਾਰਾ 279,304 ਤਹਿਤ ਕਾਰਵਾਈ ਕਰਦਿਆ ਮ੍ਰਿਤਕ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾ ਹਵਾਲੇ ਕਰ ਦਿੱਤੀ ਗਈ। ਖਬਰ ਲਿਖਣ ਤੱਕ ਕੈਟਰ ਪੁਲਿਸ ਦੀ ਗ੍ਰਿਫਤ ਤੋ ਬਾਹਰ ਸੀ।


Post a Comment