ਲੁਧਿਆਣਾ, 25 ਫਰਵਰੀ (ਸਤਪਾਲ ਸੋਨੀ) ਮਹਾਸ਼ਿਵਰਾਤਰੀ ਮਹੋਤਸਵ ਕਮੇਟੀ ਵਲੋਂ 8 ਮਾਰਚ ਨੂੰ ਆਯੋਜਿਤ ਹੋਣ ਵਾਲੀ ਵਿਸ਼ਾਲ ਰਥਯਾਤਰਾ ਦੀ ਪ੍ਰਚਾਰ ਸਮਗੱਰੀ ਮਹੰਤ ਨਾਰਾਇਣ ਦਾਸ ਪੁਰੀ ਅਤੇ ਮਹੰਤ ਦਿਨੇਸ਼ ਪੁਰੀ ਜੀ ਨੇ ਪ੍ਰਾਚੀਨ ਸੰਗਲਾਵਾਲਾ ਸ਼ਿਵਾਲਿਆਂ ਵਿਖੇ ਜਾਰੀ ਕੀਤੀ। ਇਸ ਮੌਕੇ ਮਹੰਤ ਨਾਰਾਇਣ ਦਾਸ ਪੁਰੀ ਜੀ ਨੇ ਮਹੋਤਸਵ ਕਮੇਟੀ ਦੇ ਮੈਂਬਰਾਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਭਗਵਾਨ ਭੋਲੇਨਾਥ ਦੀ ਰਥਯਾਤਰਾ ਵਿੱਚ ਚੰਦ ਕਦਮ ਚੱਲਣ ਵਾਲੇ ਸ਼ਿਵ ਭਗਤਾਂ ਦੇ ਦੁੱਖ ਦੂਰ ਹੁੰਦੇ ਹਨ ਅਤੇ ਭਗਵਾਨ ਭੋਲੇਨਾਥ ਦੀ ਅਪਾਰ ਕ੍ਰਿਪਾ ਨਾਲ ਘਰ ਪਰਿਵਾਰ ਅਤੇ ਕਾਰੋਬਾਰ ਵਿੱਚ ਵਾਧਾ ਹੁੰਦਾ ਹੈ। ਭਗਵਾਨ ਭੋਲੇਨਾਥ ਦੇ ਰਥ ਦੀ ਸੇਵਾ ਕਰਨ ਨਾਲ ਮਿਲਣ ਵਾਲੇ ਫੱਲ ਦਾ ਜਿਕਰ ਕਰਦੇ ਹੋਏ ਉਨ•ਾਂ ਕਿਹਾ ਕਿ ਮਹਾਦੇਵ ਦੇ ਰਥ ਦੀ ਸੇਵਾ ਕਰਨ ਵਾਲੇ ਭਗਤ ਤੇ ਭੋਲੇਨਾਥ ਵਿਸ਼ੇਸ਼ ਕ੍ਰਿਪਾ ਕਰਦੇ ਹਨ। ਮਹਾਸ਼ਿਵਰਾਤਰੀ ਮਹੋਤਸਵ ਕਮੇਟੀ ਦੇ ਪ੍ਰਮੁੱਖ ਸੇਵਾਦਾਰ ਨੀਰਜ ਵਰਮਾ ਨੇ ਰਥਯਾਤਰਾ ਵਿੱਚ ਸਹਿਯੋਗ ਕਰਨ ਵਾਲੇ ਭਗਤਾਂ ਦਾ ਧੰਨਵਾਦ ਕਰਦੇ ਹੋਏ ਦਸਿਆ ਕਿ ਰਥਯਾਤਰਾ ਦੋਰਾਨ ਹਨੂਮੰਤ ਸੇਵਾ ਪਰਿਵਾਰ ਵਲੋਂ ਘਰ ਚੋਂਕ ਵਿਖੇ ਹਨੁਮਾਨ ਚਾਲੀਸਾ ਦਾ ਪਾਠ ਕੀਤਾ ਜਾਵੇਗਾ ਤੇ ਭਗਵਾਨ ਭੋਲੇ ਨਾਥ ਦੀ ਆਰਤੀ ਉਤਾਰੀ ਜਾਵੇਗੀ। ਇਸ ਮੋਕੇ ਹੰਨੁਮਤ ਸੇਵਾ ਪਰਿਵਾਰ ਤੋਂ ਵਿਨੋਦ ਚੋਪੜਾ,ਚੋੜਾ ਬਾਜਾਰ ਐਸੋਸਿਏਸ਼ਨ ਦੇ ਪ੍ਰਧਾਨ ਸੋਮਨਾਥ ਗਰੋਵਰ,ਚੰਦਰਸ਼ੇਖਰ ਮੋਂਗਾ,ਚੰਦਰਸ਼ੇਖਰ ਮੋਂਗਾ,ਪ੍ਰਵੀਨ ਮਲਹੋਤਰਾ,ਕੇਸ਼ਵ ਕੁਮਾਰ,ਸੰਜੀਵ ਸ਼ਰਮਾ,ਮਨੋਜ ਮਿਤਲ,ਲਵਨੀਸ਼ ਸਿੰਗਲਾ,ਲਵੀ ਕੁਮਾਰ,ਰਾਕੇਸ਼ ਚੋਧਰੀ,ਫਕੀਰ ਚੰਦ,ਅਜੈ ਗੁਪਤਾ,ਅਸ਼ਵਨੀ ਬਹਿਲ,ਰਮੇਸ਼ ਆਨੰਦ,ਰਾਜੇਸ਼ ਸ਼ਾਹੀ ਰੌਕੀ,ਸੋਰਵ ਵਰਮਾ,ਸਾਹਿਲ ਖੁਰਾਣਾ,ਰਜਿੰਦਰ ਸੈਣੀ,ਸੰਜੀਵ ਬਾਂਸਲ ਤੇ ਹੋਰ ਵੀ ਹਾਜਰ ਸਨ।
Post a Comment