ਲੁਧਿਆਣਾ (ਸਤਪਾਲ ਸੋਨੀ ) ਸ਼੍ਰੀ ਈਸ਼ਵਰ ਸਿੰਘ ਆਈ.ਪੀ.ਐਸ , ਪੁਲਿਸ ਕਮਿਸ਼ਨਰ ਨੇ ਦਸਿਆ ਕਿ ਪ੍ਰਮੁੱਖ ਸਨਅਤੀ ਸ਼ਹਿਰ ਹੋਣ ਦੇ ਕਾਰਨ ਬਾਹਰਲੇ ਪ੍ਰਦੇਸ਼ਾਂ ਤੋਂ ਲੋਕਾਂ ਦੀ ਆਵਾਜਾਈ ਲੁਧਿਆਣਾ ਸ਼ਹਿਰ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਹੈ। ਆਵਾਜਾਈ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਨਾਈ ਰਖਣ ਦੇ ਉਦੇਸ਼ ਦੇ ਨਾਲ ਅਤੇ ਆਉਣ ਜਾਣ ਵਾਲਿਆਂ ਦੀਆਂ ਗਤੀਵਿੱਧੀਆਂ ਤੇ ਨਜ਼ਰ ਰਖਣ ਲਈ ਕਈ ਵਿਦਿਅਕ , ਵਪਾਰਕ ਅਤੇ ਵਿਤੀ ਸਸੰਥਾਵਾਂ ਵਲੋਂ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਗਏ ਹਨ । ਇਹ ਸੀ.ਸੀ.ਟੀ.ਵੀ. ਕੈਮਰੇ ਆਮ ਜਨਤਾ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਉਣ ਵਿੱਚ ਕਾਫੀ ਸਹਾਈ ਹੋ ਸਕਦੇ ਹਨ ।ਇਸ ਲਈ ਇਨ੍ਹਾਂ ਦੀ ਸਾਫ ਸਫਾਈ ਅਤੇ ਸੰਭਾਲ ਦਾ ਖਾਸ ਖਿਆਲ ਰਖਣ ਦੀ ਜਰੂਰਤ ਹੈ ਆਉਣ ਜਾਣ ਵਾਲਿਆਂ ਦੀਆਂ ਗਤੀਵਿੱਧੀਆਂ ਤੇ ਨਜ਼ਰ ਰਖਣ ਲਈ ਸੀ.ਸੀ.ਟੀ.ਵੀ. ਕੈਮਰੇ ਦੀ ਰੋਜ਼ਾਨਾ ਚੇਕਿੰਗ ਕਰਨੀ ਜਰੂਰੀ ਹੈ । ਸੀ.ਸੀ.ਟੀ.ਵੀ. ਕੈਮਰੇ ਦੀ ਕਾਰਗੁਜਾਰੀ ਚੇਕ ਕਰਨ ਲਈ ਉਸ ਦੀ ਪਾਵਰ ਸਪਲਾਈ,ਵਾਇਰਿੰਗ ਅਤੇ ਕਨੈਕਸ਼ਨ ਦਾ ਖਾਸ ਖਿਆਲ ਰਖਣ ਦੀ ਜਰੂਰਤ ਹੈ । ।ਇਸ ਲਈ ਇਹ ਅਪੀਲ ਕੀਤੀ ਜਾਂਦੀ ਹੈ ਕਿ ਵਿਦਿਅਕ , ਵਪਾਰਕ ਅਤੇ ਵਿਤੀ ਸਸੰਥਾਵਾਂ ਵਲੋਂ ਜੋ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਗਏ ਹਨ ਇਨ੍ਹਾਂ ਦੀ ਪਾਵਰ ਸਪਲਾਈ,ਵਾਇਰਿੰਗ , ਕਨੈਕਸ਼ਨ ,ਸਫਾਈ ਅਤੇ ਸੰਭਾਲ ਦਾ ਖਾਸ ਖਿਆਲ ਰਖਿਆ ਜਾਵੇ ਤਾਂ ਜੋ ਆਮ ਜਨਤਾ ਦੀ ਜਾਨ ਮਾਲ ਦੀ ਸੁਰਖਿਆ ਨੂੰ ਯਕੀਨੀ ਬਣਾਇਆ ਜਾ ਸਕੇ । ਇਥੇ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਵਪਾਰਿਕ ਅਦਾਰਿਆਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਨਹੀਂ ਲਗਵਾਏ ਗਏ ਉਹ ਜਲਦੀ ਤੋਂ ਜਲਦੀ ਸੀ.ਸੀ.ਟੀ.ਵੀ. ਕੈਮਰੇ ਲਗਵਾ ਲੈਣ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਨੂੰ ਬੇਹਤਰ ਬਣਾਇਆ ਜਾ ਸਕੇ ।
Post a Comment