ਮਾਨਸਾ 22ਫਰਵਰੀ(ਸਫਲਸੋਚ) ਸ਼੍ਰੀ ਗੁਰੂ ਰਵਿਦਾਸ ਜੀ ਦੇ 636ਵਾਂ ਪ੍ਰਕਾਸ ਦਿਹਾੜਾ ਹਰ ਸਾਲ ਦੀ ਤਰ•ਾਂ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਅਤੇ ਮੰਦਰ ਕਮੇਟੀ (ਰਜਿ:) ਮਾਨਸਾ ਵੱਲੋਂ ਸ਼੍ਰੀ ਗੁਰੂ ਰਵਿਦਾਸ ਮੰਦਰ ਮਾਨਸਾ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਰਾਮ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ 23 ਫਰਵਰੀ ਨੂੰ ਇੱਕ ਵਿਸਾਲ ਨਗਰ ਕੀਰਤਨ ਸਵੇਰੇ 11 ਵਜੇ ਸ਼ੁਰੂ ਹੋਵੇਗਾ ਜਿਸ ਦੀ ਆਰੰਭਤਾ ਅਰਦਾਸ ਵਿੱਚ ਸ੍ਰ. ਸੁਲੱਖਣ ਸਿੰਘ ਡੀ.ਐਸ.ਪੀ. ਮਾਨਸਾ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਫੌਜੀ ਬੈਂਡ, ਗਤਕਾ ਪਾਰਟੀਆਂ, ਸੁੰਦਰ ਪਾਲਕੀ ਸਾਹਿਬ, ਸਕੂਲੀ ਬੱਚੇ ਸ਼ਾਮਲ ਹੋਣਗੇ। 25 ਫਰਵਰੀ ਨੂੰ 2013 ਦਿਨ ਸੋਮਵਾਰ ਨੂੰ ਸੇਵਰੇ 10 ਵਜੇ ਭੋਗ ਉਪਰੰਤ ਮਾਨਯੋਗ ਸ਼੍ਰੀ ਅਮਿਤ ਢਾਕਾ ਡੀ.ਸੀ. ਮਾਨਸਾ, ਸ਼੍ਰੀ ਨਰਿੰਦਰ ਭਾਰਗਵ ਐਸ.ਐਸ.ਪੀ. ਮਾਨਸਾ ਅਤੇ ਪਤਵੰਤਿਆਂ ਵੱਲੋਂ ਪਿਆਰ ਸੰਦੇਸ਼ ਅਤੇ ਪਹੁੰਚੇ ਸਨਮਾਨ ਯੋਗ ਵਿਅਕਤੀਆਂ ਦਾ ਸਨਮਾਣ ਹੋਵੇਗਾ। ਵਿੱਦਵਾਨ ਲੇਖਕ ਸ੍ਰ: ਰਾਜਵੀਰ ਸਿੰਘ ਖਾਲਸਾ ਅੰਮ੍ਰਿਤਸਰ (ਰਿਕਸ਼ਾ ਚਾਲਕ) ਨੂੰ ਸ਼੍ਰੀ ਗੁਰੂ ਰਵਿਦਾਸ ਐਵਾਰਡ 2013 ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਗਰੀਬ, ਝੁੱਗੀ ਝੋਪੜੀਆਂ ਦੇ ਬੱਚਿਆਂ ਨੂੰ ਮਸੀਹਾ ਮੈਡਮ ਮੀਨਾਕਸ਼ੀ ਬਾਂਸਲ ਰਾਮਪੁਰਾ ਅਤੇ ਜਗਦੀਸ਼ ਜੀਦਾ ਲੋਕ ਗਾਇਕ ਸਮੇਤ ਸਮਾਜ ਵਿੱਚ ਨਾਮਣਾ ਖੱਟਣ ਵਾਲੇ ਵਿਅਕਤੀਆਂ, ਗਰੀਬ ਅਤੇ ਹੁਸ਼ਿਆਰ ਬੱਚਿਆਂ ਦਾ ਵੀ ਸਨਮਾਣ ਕੀਤਾ ਜਾਵੇਗਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

Post a Comment