- ਮਾਨਸਾ, 22 ਫਰਵਰੀ (ਸਫਲਸੋਚ)ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵਲੋਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਐਡੀਸ਼ਨਲ ਡਾਇਰੈਕਟਰ ਪਸਾਰ ਸਿੱਖਿਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਡਾ. ਹਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਅਜੋਕੇ ਦੌਰ ਵਿਚ ਫਸਲੀ ਵਿਭਿੰਨਤਾ ਦੀ ਅਹਿਮ ਲੋੜ ਹੈ। ਉਨ•ਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੇਤੀ ਦੀਆਂ ਨਵੀਆਂ-ਨਵੀਆਂ ਤਕਨੀਕਾਂ ਅਪਣਾਉਣ। ਉਨ•ਾਂ ਜ਼ਿਲ•ੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਕਿਹਾ ਕਿ ਕਿਸਾਨਾਂ ਦਾ ਗਿਆਨ ਵਧਾਉਣ ਲਈ ਗਿਆਨ ਵਧਾਊ ਯਾਤਰਾ ਅਤੇ ਕਿਸਾਨ ਗੋਸ਼ਟੀਆਂ ਕਰਵਾਈਆਂ ਜਾਣ ਤਾਂ ਜੋ ਕਿਸਾਨੀ ਦਾ ਪੱਧਰ ਹੋਰ ਉਚਾ ਕੀਤਾ ਜਾ ਸਕੇ। ਡਾ. ਏ. ਐਮ. ਨਰੂਲਾ, ਭਾਰਤੀ ਕ੍ਰਿਸ਼ੀ ਅਨੁਸੰਧਾਨ ਪ੍ਰੀਸ਼ਦ ਨੇ ਕੇਂਦਰ ਨੂੰ ਕਿਹਾ ਕਿ ਕਿਸਾਨਾਂ ਨੂੰ ਜ਼ਿਆਦਾ ਪੈਦਾਵਾਰ ਦੀਆਂ ਤਕਨੀਕਾਂ, ਬਿਮਾਰੀਆਂ ਦੀ ਰੋਕਥਾਮ ਅਤੇ ਸਹਾਇਕ ਧੰਦਿਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਕਿਸਾਨ ਇਨ•ਾਂ ਦਾ ਲਾਹਾ ਲੈ ਸਕਣ। ਮੀਟਿੰਗ ਵਿਚ ਜਿੱਥੇ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਵਲੋਂ ਅਗਸਤ 2012 ਤੋਂ ਜਨਵਰੀ 2013 ਦੌਰਾਨ ਲਗਾਏ ਗਏ ਕਿੱਤਾ ਮੁਖੀ ਸਿਖਲਾਈ ਕੋਰਸਾਂ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ, ਉਥੇ ਕਿਸਾਨੀ ਹਿੱਤਾਂ ਲਈ ਅਹਿਮ ਵਿਚਾਰਾਂ ਵੀ ਕੀਤੀ ਗਈਆਂ। ਡਾ. ਭਰਤ ਸਿੰਘ ਚੌਧਰੀ ਇੰਚਾਰਜ ਕੇ. ਵੀ. ਕੇ. ਮਾਨਸਾ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਲਗਾਏ ਗਏ ਕਿਸਾਨ ਮੇਲੇ, ਪ੍ਰਦਰਸ਼ਨੀਆਂ , ਖੇਤੀ ਸਾਹਿਤ, ਸਰਵੇਖਣ, ਖੇਤ ਦਿਵਸ ਮੁਹਿੰਮ, ਕਿਸਾਨ ਸਿਖਲਾਈ ਕੈਂਪ, ਗਿਆਨ ਵਧਾਊ ਯਾਤਰਾ, ਕਿਸਾਨ ਗੋਸ਼ਟੀ, ਵਾਸਣ ਅਤੇ ਕਣਕ, ਛੋਲੇ, ਸਰੋਂ, ਫਸਲਾਂ ਸਬੰਧੀ ਕੇ. ਵੀ. ਕੇ. ਵਲੋਂ ਲਗਾਏ ਖੇਤ ਤਜ਼ਰਬੇ ਅਤੇ ਪਹਿਲੀ ਕਤਾਰ ਦੀਆਂ ਪ੍ਰਦਰਸ਼ਨੀਆਂ ਦੇ ਨਤੀਜੇ ਸਾਂਝੇ ਕੀਤੇ। ਉਨ•ਾਂ ਆਉਣ ਵਾਲੇ ਸਮੇਂ ਦੌਰਾਨ ਲਗਾਏ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਸਾਰੇ ਵਿਭਾਗਾਂ ਨਾਲ ਸਾਂਝਾ ਕਰਨ ਲਈ ਵੀ ਸਲਾਹ ਦਿੱਤੀ ਅਤੇ ਆਪਸੀ ਤਾਲਮੇਲ ਨੂੰ ਹੋਰ ਚੰਗੇਰੇ ਬਣਾਉਣ ਲਈ ਕਿਹਾ। ਉ¤ਘੇ ਕਿਸਾਨ ਸ਼੍ਰੀ ਮਨਮੋਹਨ ਸਿੰਘ ਸੰਧੂ ਨੇ ਮਿਰਚਾਂ ਦੇ ਦੋਗਲੇ ਬੀਜ ਉਤਪਾਦਨ ਅਤੇ ਸ਼੍ਰੀ ਸੁਖਜੀਤ ਸਿੰਘ ਚਹਿਲ, ਪਿੰਡ ਨਰਿੰਦਰਪੁਰਾ ਨੇ ਮੂੰਗੀ, ਮੂੰਗਫਲੀ, ਅਰਹਰ, ਗੁਆਰਾ ਦੀ ਫਸਲ ਦੀ ਕਾਸ਼ਤ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਮਾਹਿਰਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਸ਼੍ਰੀ ਜੇ.ਐਸ.ਗਿੱਲ, ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਢੱਟ, ਡਾ. ਆਨੰਦ ਅਨੇਜਾ, ਡਾ. ਗੁਰਦੀਪ ਸਿੰਘ ਤੋਂ ਇਲਾਵਾ ਖੇਤੀਬਾੜੀ, ਸਿੰਚਾਈ ਵਿਭਾਗ, ਬਾਗਵਾਨੀ, ਭੂਮੀ ਸੁਰੱਖਿਆ, ਡੇਅਰੀ ਵਿਕਾਸ, ਪਸ਼ੂ ਪਾਲਣ, ਸਹਿਕਾਰਤਾ, ਮੱਛੀ ਪਾਲਣ, ਜੰਗਲਾਤ ਆਦਿ ਵਿਭਾਗਾਂ ਦੇ ਮੁਖੀਆਂ ਅਤੇ ਅਫਸਰਾਂ ਨੇ ਸ਼ਮੂਲੀਅਤ ਕੀਤੀ।

Post a Comment