ਝੁਨੀਰ,2 ਫਰਵਰੀ(ਮਨਿੰਦਰ ਸਿੰਘ ਦਾਨੇਵਾਲੀਆ) ਇਥੋਂ ਨੇੜਲੇ ਪਿੰਡ ਖਿਆਲੀ ਚਹਿਲਾਂ ਵਾਲੀ ਵਿਖੇ ਮਨਰੇਗਾ ਮਜ਼ਦੂਰਾਂ ਵਲੋਂ ਚਹਿਲਾਂਵਾਲੀ ਤੋਂ ਘੁਰਕਣੀ ਨੂੰ ਜਾਦੇ ਰਾਹ ਦੀ ਸਫਾਈ ਕੀਤੀ ਗਈ ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲਾ ਸੱਕਤਰ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ ਤੇ ਤਹਿਸੀਲ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ ਦਾਨੇਵਾਲਾ ਨੇ ਸਰਕਾਰ ਤੋਂ ਮੰਗ ਕੀਤੀ ਕੇ ਪੂਰੇ ਸਾਲ ਕੰਮ ਦਿੱਤਾ ਜਾਵੇ ਅਤੇ ਹਰ ਇੱਕ ਮਜ਼ਦੂਰ ਦੀ ਦਿਹਾੜੀ 300 ਰੁਪਏ ਕੀਤੀ ਜਾਵੇ ਤੇ ਪਰਿਵਾਰ ਸਾਰੇ ਮੈਂਬਰਾਂ ਦੇ ਮਨਰੇਗਾ ਕਾਰਡ ਬਣਾਏ ਜਾਣ।ਇਸ ਮੌਕੇ ਉਹਨਾਂ ਨਾਲ ਪ੍ਰਧਾਨ ਰੁਲਦੂ ਸਿੰਘ ਚਹਿਲਾਵਾਲੀ ਮਜ਼ਦੂਰ ਮੁਕਤੀ ਮੋਰਚੇ ਦਾ ਆਗੂ,ਮਨਦੀਪ ਸਿੰਘ ਦਾਨੇਵਾਲੀਆ,ਕੁਲਦੀਪ ਸਿੰਘ ਨੰਦਗੜ੍ਹ ਆਦਿ ਮੌਜੂਦ ਸਨ।
Post a Comment