ਝੁਨੀਰ 2 ਫਰਵਰੀ (ਮਨਿੰਦਰ ਦਾਨੇਵਾਲੀਆ) ਜਿਲ੍ਹਾ ਪੁਲਿਸ ਮੁੱਖੀ ਡਾ:ਨਰਿੰਦਰ ਭਾਰਗਵ ਦੀਆ ਹਦਾਇਤਾ ਅਨੁਸਾਰ ਪੰਜਾਬ ਪੁਲਿਸ ਵੱਲੋ ਜਿਲੇ ਦੇ ਵੱਖ-ਵੱਖ ਪਿੰਡਾ ਵਿੱਚ ਲੋਕਾ ਨੂੰ ਸਾਂਝ ਕੇਦਰ ਬਾਰੇ ਜਾਣਕਾਰੀ ਦੇਣ ਦੀ ਮੁਹਿੰਮ ਵਿੱਢੀ ਹੋਈ ਹੈ ਜਿਸ ਤਹਿਤ ਥਾਨਾ ਕੋਟ ਧਰਮੁ ਦੇ ਪਿੰਡਾ ਖੋਖਰ ਖੁਰਦ,ਰਮਦਿੱਤੇਵਾਲਾ,ਭੰਮੇ ਕਲਾਂ,ਰਾਮਾ ਨੰਦੀ,ਭੰਮੇ ਖੁਰਦ ਆਦਿ ਵਿਖੇ ਪਬਲਿਕ ਨੂੰ ਸਬੋਧਨ ਕਰਦਿਆ ਹੋਲਦਾਰ ਬਲਵੰਤ ਸਿੰਘ ਭਿੱਖੀ,ਹੋਲਦਾਰ ਜਸਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸਾਂਝ ਕੇਂਦਰਾ ਰਾਹੀ ਹੋਣ ਵਾਲੇ ਕੰਮਾ ਬਾਰੇ ਜਾਣਕਾਰੀ ਹੋਣੀ ਜਰੂਰੀ ਹੈ ਜਿਵੇ ਕਿ ਕਿਸੇ ਵਿਅਕਤੀ ਨੇ ਆਪਣਾ ਲਾਇਸੰਸ ਰੀਨੀਊ ਜਾਂ ਪਾਸਪੋਰਟ ਬਾਰੇ ਜਾਣਕਾਰੀ ਅਸਲਾ ਲਾਇਸੰਸ ਰੀਨੀਊ ਬਾਰੇ ਅਤੇ ਆਪਣੇ ਘਰੇਲੂ ਮਸਲੇ ਦੀਆ ਸਮੱਸਿਆਵਾ ਅਤੇ ਆਪਣੇ ਵਹੀਕਲਾ ਦੇ ਕਾਗਜਾਤ ਵਗੈਰਾ ਅਤੇ ਆਚਰਣ ਸਰਟੀਫਿਕੇਟ ਲੈਣ ਸਬੰਧੀ ਆਦਿ ਲਈ ਸਾਂਝ ਕੇਂਦਰ ਵਿੱਚ ਸਰਕਾਰੀ ਫੀਸ ਭਰਕੇ ਜਾਣਕਾਰੀ ਲੈ ਸਕਦਾ ਹੈ ।ਇਹਨਾਂ ਕੈਂਪਾਂ ਰਾਹੀ ਜਿੱਥੇ ਮਹਿਕਮੇ ਵੱਲੋ ਆਮ ਲੋਕਾਂ ਨੂੰ ਪਿੰਡਾਂ ‘ਚ ਜਾਕੇ ਭਰਭੂਰ ਜਾਣਕਾਰੀ ਦਿੱਤੀ ਜਾ ਰਹੀ ਹੈ ਉੱਥੇ ਪਿੰਡਾਂ ਦੇ ਲੋਕਾਂ ਵੱਲੋ ਪੁਲਿਸ ਨੂੰ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਉਹ ਪੂਰੇ ਉਤਸਾਹ ਨਾਲ ਜਾਣਕਾਰੀ ਹਾਸਿਲ ਕਰ ਰਿਹੇ ਹਨ। ਇਸ ਮੌਕੇ ਥਾਨਾ ਕੋਟ ਧਰਮੂ ਦੇ ਮੁੱਖ ਅਫਸਰ ਜਸਕਰਨ ਸਿੰਘ,ਏ.ਐਸ.ਆਈ ਗੁਰਤੇਜ ਸਿੰਘ,ਸਰਪੰਚ ਮਹਿੰਦਰ ਸਿੰਘ,ਪਾਲ ਸਿੰਘ ਭੰਮੇ ਕਲਾਂ,ਸਰਪੰਚ ਜੁਗਵਿੰਦਰ ਸਿੰਘ ਰਾਮਾਨੰਦੀ ਤੋ ਇਲਾਵਾ ਗਲੋਵਲ ਕਮੇਟੀਆਂ ਦੇ ਮੈਬਰ ਵੀ ਹਾਜਿਰ ਸਨ ।
Post a Comment