ਮਾਨਸਾ/ਸਫਲਸੋਚ/ਅਹੀਰ/ਯਾਦਵ ਵਿਕਾਸ ਸੰਘ, ਪੰਜਾਬ ਜਿਲ੍ਹਾ ਮਾਨਸਾ ਇਕਾਈ ਦੀ ਮੀਟਿੰਗ ਮਾਨਸਾ ਵਿਖੇ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਲਾਲ ਚੰਦ ਯਾਦਵ, ਪ੍ਰਧਾਨ ਅਹੀਰ/ਯਾਦਵ ਵਿਕਾਸ ਸੰਘ ਪੰਜਾਬ ਨੇ ਕੀਤੀ। ਮੀਟਿੰਗ ਵਿੱਚ ਜਿਲ੍ਹੇ ਦੇ ਵੱਖ ਵੱਖ ਬਲਾਕਾਂ ਤੋਂ ਅਹੀਰ/ਯਾਦਵ ਪਰਿਵਾਰ ਸ਼ਾਮਿਲ ਹੋਏ। ਮੀਟਿੰਗ ਵਿੱਚ ਯਾਦਵ ਪਰਿਵਾਰ ਦੀ ਪੰਜਾਬ ਦੀ ਪਿੱਛੜੀ ਸ਼੍ਰੇਣੀ ਦੀ ਲਿਸਟ ਵਿੱਚ ਨਾਮ ਨਾ ਹੋਣ ਕਰਕੇ ਆ ਰਹੀਆਂ ਮੁਸ਼ਕਿਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਨੂੰ ਸੰਬੋਧਿਤ ਕਰਦਿਆਂ ਲਾਲ ਚੰਦ ਯਾਦਵ ਨੇ ਕਿਹਾ ਕਿ ਪੰਜਾਬ ਵਿੱਚ ਯਾਦਵ ਆਪਣੀ ਦੁੱਖ ਤਕਲੀਫ ਨੂੰ ਦੂਰ ਕਰਵਾਉਣ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋ ਚੁੱਕੇ ਹਨ। ਪੰਜਾਬ ਵਿੱਚ ਅਸੀਂ ਦੋ-ਦੋ ਪੀੜ੍ਹੀਆਂ ਤੋਂ ਰਹਿ ਰਹੇ ਹਾਂ, ਪਰੰਤੂ ਪੰਜਾਬ ਸਰਕਾਰ ਦੀ ਲਿਸਟ ਵਿੱਚ ਯਾਦਵਾਂ ਦਾ ਨਾਂ ਤੱਕ ਹੀ ਨਹੀਂ ਹੈ। ਇਸ ਨਾਲ ਸਾਡੇ ਬੱਚਿਆਂ ਨੂੰ ਹਰ ਲਾਭ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ, ਕਿਉਂਕਿ ਭਾਰਤ ਦੇ ਸਾਰੇ ਰਾਜਾਂ ਵਿੱਚ ਅਹੀਰ/ਯਾਦਵ ਜਾਤੀ ਨੂੰ ਪੱਛੜੀ ਸ੍ਰੇਣੀ ਦੀ ਲਿਸਟ ਵਿੱਚ ਇੱਕ ਨੰਬਰ ਤੇ ਦਰਜਾ ਕੀਤਾ ਹੈ ਅਤੇ ਇਸ ਦਾ ਲਾਭ ਯਾਦਵ ਪਰਿਵਾਰਾਂ ਨੂੰ ਮਿਲ ਰਿਹਾ ਹੈ। ਇਸ ਸਬੰਧ ਵਿੱਚ ਆਪਣੀ ਮੰਗਾਂ ਨੂੰ ਲੈ ਕੇ ਸਾਰੇ ਜਿਲ੍ਹੇ ਦੇ ਯਾਦਵ ਭਾਈਚਾਰੇ ਨੇ ਡਿਪਟੀ ਕਮਿਸ਼ਨਰ, ਮਾਨਸਾ ਨੂੰ ਮੰਗ-ਪੱਤਰ ਦਿੱਤਾ ਗਿਆ ਹੈ ਅਤੇ ਸਰਕਾਰ ਤੋਂ ਭਾਈਚਾਰੇ ਵੱਲੋਂ ਪੁਰਜੋਰ ਮੰਗ ਕੀਤੀ ਗਈ ਕਿ ਸਾਡੀ ਜਾਤੀ ਅਹੀਰ/ਯਾਦਵ ਇੱਕ ਹੀ ਜਾਤੀ ਹੈ , ਇਸ ਨੂੰ ਪੰਜਾਬ ਰਾਜ ਦੀ ਪਿਛੜੀ ਸ਼੍ਰੇਣੀ ਦੀ ਲਿਸਟ ਵਿੱਚ ਤੁਰੰਤ ਦਰਜ ਕੀਤਾ ਜਾਵੇ। ਇਸ ਸਬੰਧ ਇੱਕ ਅਹਿਮ ਮੰਗ ਪੱਤਰ ਮਾਨਯੋਗ ਡਿਪਟੀ ਕਮਿਸ਼ਨਰ, ਮਾਨਸਾ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮਿਤੀ 13-2-2013 ਦਿਨ ਬੱਧਵਾਰ ਨੂੰ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਕਿਉਂਕਿ ਬਾਰ ਬਾਰ ਸਾਰੇ ਪੰਜਾਬ ਦੇ ਜਿਲ੍ਹਿਆਂ ਰਾਹੀਂ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਤਸੱਲੀਬਖਸ਼ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਕਰਕੇ ਪੰਜਾਬ ਦੇ ਸਾਰੇ ਯਾਦਵ ਪਰਿਵਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੀਟਿੰਗ ਵਿੱਚ ਲਾਲ ਚੰਦ ਯਾਦਵ, ਰਾਮ ਲਖਣ ਯਾਦਵ, ਅਨਿਲ ਕੁਮਾਰ ਯਾਦਵ, ਰਾਮੂ ਯਾਦਵ, ਰਮੇਸ਼ ਕੁਮਾਰ ਯਾਦਵ, ਜਗਮੋਹਨ ਲਾਲ ਯਾਦਵ, ਰਾਜੇਸ਼ ਯਾਦਵ, ਤਰਸੇਮ ਸਿੰਘ ਯਾਦਵ, ਮੰਗੂ ਸਿੰਘ ਯਾਦਵ, ਸ਼ਿਵ ਪ੍ਰਸ਼ਾਦ ਯਾਦਵ, ਹੁਸ਼ਿਆਰ ਸਿੰਘ ਯਾਦਵ, ਕਰਮਜੀਤ ਸਿੰਘ ਯਾਦਵ, ਸੁਲੱਖਣ ਸਿੰਘ ਯਾਦਵ, ਰਾਜ ਕੁਮਾਰ ਯਾਦਵ ਆਦਿ ਹਾਜਰ ਸਨ।
Post a Comment