ਮੋਗਾ 10 ਫਰਵਰੀ (ਸਫਲਸੋਚ) ਜਾਤਾਂ ’ਤੇ ਆਧਾਰਿਤ ਗੈਰ ਸਿਆਸੀ ਜਥੇਬੰਦੀ ’’ਦਾ ਚਮਾਰ ਮਹਾਂ ਸਭਾ’’ ਜੋ ਕਿ ਅਨੁਸੂਚਿਤ ਜਾਤਾਂ ਦੇ ਮਾਨ ਸਨਮਾਨ ਤੇ ਗੋਰਵ ਦੀ ਬਹਾਲੀ ਤੇ ਹਿੱਤਾਂ ਦੀ ਰਖਿਆ ਕਰਨ ਲਈ ਲਗਾਤਾਰ ਸੰਘਰਸ਼ਸ਼ੀਲ ਹੈ, ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਬਾਦਲ ਦੀ ਅਗਵਾਈ ਵਾਲੀ ਪਿਉ-ਪੁੱਤ ਦੀ ਸਰਕਾਰ 35ਫ਼ੀਸਦੀ ਆਬਾਦੀ ਵਾਲੀਆਂ ਅਨੁਸੂਚਿਤ ਜਾਤਾਂ
ਦੀ ਸ਼ਕਤੀ ਨੂੰ ਢਾਹ ਲਗਾਉਣ ਤੇ ਇਹਨਾਂ ਨੂੰ ਲਗਾਤਾਰ ਕਮਜੋਰ ਕਰਨ ਦੇ ਲਈ ਨਿੱਤ ਨਵੀਆਂ ਕੋਸ਼ਿਸ਼ਾਂ ਕਰ ਰਹੀ ਹੈ। ਚਮਾਰ ਮਹਾਂ ਸਭਾ ਹੁਣ ਇਸ ਪ੍ਰਕਾਰ ਦੀ ਹਰ ਕੋਸ਼ਿਸ਼ ਤੇ ਕਾਰਵਾਈ ਦਾ ਡਟਵਾਂ ਵਿਰੋਧ ਕਰੇਗੀ ਤੇ ਅਨੁਸੂਚਿਤ ਜਾਤਾਂ ਦੀ ਸ਼ਕਤੀ ਨੂੰ ਸੰਗਠਿਤ ਕਰਨ ਦੀਆਂ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਇਥੇ ਸਥਿਤ ਗੁਰੂ ਰਵਿਦਾਸ ਮਾਰਕੀਟ, ਰਿਕਸਾ ਮਾਰਕੀਟ, ਬੱਸ ਸਟੈਂਡ, ਰੇਲਵੇ ਸਟੇਸਨ ਅਤੇ ਹੋਰ ਮੋਗਾ ਦੇ ਬਜ਼ਾਰਾਂ ਵਿੱਚ ਸਭਾ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਵਲੋਂ ਅਗਵਾਈ ਹੇਠ ਪੈਫ਼ਲੱਟ ਦਿਤਾ ਜਾ ਰਿਹਾ ਹੈ। ਇਥੇ ਇਹ ਗੱਲ ਜ਼ਿਕਰ ਯੋਗ ਹੈ, ਕਿ ਅਨੁਸੂਚਿਤ ਜਾਤੀ ਦੇ ਲੋਕਾ ਵਲੋਂ ਪੂਰਨ ਸਹਿਯੋਗ ਦਿਤਾ ਜਾ ਰਿਹਾ ਹੈ, ਠੰਢ ਦੇ ਬਾਵਜੂਦ ਵੀ ਸਭਾ ਦੇ ਆਹੁਦੇਦਾਰ ਤੇ ਹੋਰਨਾਂ ਵਰਕਰਜ਼ ਵੱਡੀ ਗਿਣਤੀ ’ਚ ਸ਼ਾਮਲ ਹੋ ਕਿ ਅਕਾਲੀ-ਭਾਜਪਾ ਸਰਕਾਰ ਦਾ ਅਨੁਸੂਚਿਤ ਜਾਤਾਂ ਪ੍ਰਤੀ ਚੇਹਰਾ-ਮੋਹਰਾ ਪੂਰੀ ਤਰ੍ਹਾਂ ਨਾਲ ਨੰਗਾ ਕੀਤਾ ਜਾ ਰਿਹਾ ਹੈ। ਸਾਰੀਆਂ ਸਿਆਸੀ ਪਾਰਟੀਆਂ ਕੋਈ ਵੀ ਕਿਸੇ ਤਰ੍ਹਾਂ ਦੀ 4 ਹਜ਼ਾਰ ਕਰੋੜ ਰੁਪਏ, ਇਹ ਰੁਪਇਆ ਅਨੁਸੂਚਿਤ ਜਾਤੀਆਂ ਦੀ ਜਨ-ਗਣਨਾ 2001 ਦੇ ਮੁਤਾਬਿਕ ਅਬਾਦੀ 28.85 ਪ੍ਰਤੀਸ਼ਤ ਦੇ ਹਿਸਾਬ ਨਾਲ ਰਖਿਆ ਗਿਆ ਦੀ ਹਮਾਇਤ ਨਹੀਂ ਕਰਦੀਆਂ, ਇਹਨਾਂ ਜਾਤਾਂ ਦੀਆਂ ਵੋਟਾਂ
ਲੈਣ ਲਈ ਤਾਂ ਮਿਨਤਾਂ ਕਰ ਰਹੀਆਂ ਹਨ।ਇਹਨਾਂ ਦੇ ਹੱਕ ਲਈ ਹਾਅ ਦਾ ਨਾਅਰਾ ਵੀ ਮਾਰਨਾ ਮੁਨਾਸਿਬ ਨਹੀਂ ਸਮਝਦੇ ਰਹੇ। ਉਸ ਦੇ ਉਲਟ ਸਾਡੀ ਜਥੇਬੰਦੀ ’ਦਾ ਚਮਾਰ ਮਹਾਂ ਸਭਾ’ ਹਮੇਸ਼ਾ ਹੀ ਅਨੁਸੂਚਿਤ ਜਾਤਾਂ ਦੇ ਲੋਕਾਂ ਦੀ ਅਵਾਜ਼ ਨੂੰ ਬੁਲੰਦ ਕਰਨ ਤੇ ਉਹਨਾਂ ਦੇ ਮਾਨ-ਸਨਮਾਨ ਨੂੰ ਬੁਲੰਦ ਕਰਨ ਲਈ ਹਮੇਸ਼ਾ ਹੀ ਸਿਰਮੋਰ ਰਹੀ ਹੈ ਤੇ ਰਹੇਗੀ । ਉਹਨ੍ਹਾਂ ਕਿਹਾ ਕਿ ਸਭਾ ਨੇ ਪਹਿਲਾਂ ਵੀ ਕਦੇ ਅਨੁਸੂਚਿਤ ਜਾਤਾਂ ਦੀ ਪਿੱਠ ਨਹੀਂ ਲੱਗਣ ਦਿੱਤੀ ਤੇ ਭੱਵਿਖ ’ਚ ਵੀ ਇੰਝ ਨਹੀਂ ਹੋਣ ਦੇਵੇਗੀ ਤੇ ਡੱਟ ਕੇ ਤੇ ਪੂਰੀ ਤਨਦੇਹੀ ਨਾਲ ਆਪਣੇ ਕਾਰਜ ਨੂੰ ਨਿਭਾਵਾ ਰਹੀ ਹੈ। ਕੈਂਥ ਨੇ ਕਿਹਾ ਸੂਬੇ ਦੀ ਕੁਲ ਜਨ-ਸੰਖਿਆ ’ਚ 35ਫ਼ੀਸਦੀ ਤੱਕ ਦੇ ਭਾਈਵਾਲ
ਅਨੁਸੂਚਿਤ ਜਾਤਾਂ ਨਾਲ ਸਬੰਧਤ ਲੋਕਾਂ ਦਾ ਗਲਾ ਘੁਟਿਆ ਗਿਆ ਹੈ।ਸਾਰੀਆਂ ਸਿਆਸੀ ਪਾਰਟੀਆਂ ਵਿੱਚ ਬੈਠੇ ਅਨੁਸੂਚਿਤ ਜਾਤਾਂ ਨਾਲ ਸੰਬੰਧਤ ਸਿਆਸੀ ਆਗੂਆਂ ਦੇ ਉਪਰ ਵਰਦਿਆਂ ਉਹਨਾਂ ਕਿਹਾ ਕਿ ਇਹ ਲੋਕ ਆਪਣੇ ਜਮੀਰ ਨੂੰ ਮਾਰ ਕੇ ਆਪਣੇ ਸਮਾਜ ਦੇ ਲੋਕਾਂ ਦੀਆਂ ਵੋਟਾਂ ਨੂੰ ਵੇਚ ਕੇ ਆਪਣੇ ਸਿਆਸੀ ਮੂਫਾਦਾਂ ਲਈ ਹੀ ਕੰਮ ਕਰਕੇ ਆਪਣੀਆਂ ਰੋਟੀਆਂ ਸੇਕਣ ’ਚ ਮਸ਼ਰੂਫ ਹਨ ਤੇ ਇਹਨਾਂ ਨੂੰ ਅਸਲ ਵਿੱਚ ਆਪਣੇ ਸਮਾਜ ਦੇ ਲੋਕਾਂ ’ਚ ਆ ਰਹੇ ਨਿਘਾਰ ਤੇ ਨਾਮੋਸ਼ੀ ਦੇ ਨਾਲ ਕੋਈ ਲੈਣਾ ਦੇਣਾ ਹੀ ਨਹੀਂ। ਸਬ ਪਲਾਨ ਹੇਠ ਰਖੇ ਸਾਲ 2012-13, 04 ਹਜ਼ਾਰ ਕਰੋੜ ਰੁਪਏ ਮਿਲੇ ਫੰਡਾਂ ਨੂੰ ਅਜੇ ਤੱਕ ਇਹ ਪੰਜਾਬ ਸਰਕਾਰ ਵਰਤ ਹੀ ਨਹੀਂ ਸਕੀ।ਕੈਂਥ ਨੇ ਇਸ ਵਚਨ-ਬੱਧਤਾ ਨੂੰ ਮੁੜ ਤੋਂ ਫੇਰ ਦੁਹਰਾਇਆ ਕਿ ਸਾਡੀ ਜਥੇਬੰਦੀ ਪੂਰਨ ਤੌਰ ’ਤੇ ਅਨੁਸੂਚਿਤ ਜਾਤਾਂ ਦੇ ਕਲਿਆਣ ਤੇ ਉਹਨਾ ਦੇ ਗੋਰਵ ਨੂੰ ਬਣਾਈ ਰਖਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤੱਤਪਰ ਹੈ।ਸਰਕਾਰ ਨੂੰ ਆਪਣੇ ਸਮਾਜ ਦੇ ਕਿਸੇ ਵੀ ਭਾਗੀਦਾਰ ਦੇ ਨਾਲ ਅਨਿਆਂ ਨਹੀਂ ਕਰਨ ਦੇਵੇਗੀ ਤੇ ਸਮਾਜ ਦੇ ਪ੍ਰਤੀ ਕਿਸੇ ਵੀ ਕਮਜ਼ੋਰ ਬਣਾਉਂਣ ਦੀ ਕਾਰਵਾਈ ਦਾ ਡੱਟ ਕੇ ਵਿਰੋਧ ਕਰੇਗੀ ।ਇਸ ਮੋਕੇ ਤੇ ਦਲੀਪ ਸਿੰਘ ਬੂਚੜ੍ਹੇ ਸਕੱਤਰ ਜਨਰਲ, ਸੀਨੀ। ਮੀਤ ਪ੍ਰਧਾਨ ਪਰਮਜੀਤ ਰਾਏ, ਰਣਜੀਤ ਕਲਸੀ ਉਪ ਪ੍ਰਧਾਨ, ਨਿਰਪਿੰਦਰ ਸਿੰਘ, ਸਕੱਤਰ , ਅਮਿਤ ਜੱਸੀ ਪ੍ਰਧਾਨ ਜਿਲ੍ਹਾ ਜਲੰਧਰ, ਮਨੋਜ ਕੁਮਾਰ, ਰੋਹਿਤ, ਸੁਰਿੰਦਰ ਕੁਮਾਰ, ਨਰੇਸ ਕੁਮਾਰ, ਜਿੰਦਰ ਕੁਮਾਰ, ਅਮਰਚੰਦ, ਵਿਨੋਦ ਕੁਮਾਰ, ਪਿਆਰਾ ਸਿੰਘ, ਰਾਮ ਕੁਮਾਰ, ਵਿਸਾਲ, ਪਵਨ ਕੁਮਾਰ, ਦੇਸ ਰਾਜ, ਕੀਮਤੀ ਲਾਲ, ਮਿੰਟੂ, ਸੰਦੀਪ ਕੁਮਾਰ, ਵਿਜੈ ਕੁਮਾਰ, ਡਾ। ਦਰੱਨ, ਤੇ ਹੋਰ ਸਾਮਿਲ ਸਨ।
Post a Comment