ਟੀਨਏਜਰਜ਼ ’ਚ ਵੱਧੀ ਹੈ ਸਾਈਕਲਾਂ ਦੀ ਮੰਗ, ਨਵੇਂ ਮਾਡਲਾਂ ’ਤੇ ਡੀਲਰਾਂ ਦੀਆਂ ਨਜ਼ਰਾਂ ਆਉਣ ਵਾਲੇ ਵਰਿ•ਆਂ ਵਿਚ ਆਵੇਗੀ ਸਾਈਕਲ ਸਨੱਅਤ ਵਿਚ ਨਵੀਂ ਕ੍ਰਾਂਤੀ

Sunday, February 24, 20130 comments


ਲੁਧਿਆਣਾ,(ਸਤਪਾਲ ਸੋਨੀ) ਇੰਡੀਆ ਇੰਟਰਨੈਸ਼ਨਲ ਬਾਈਕ ਐਕਸਪੋ ਨੇ ਸਿੱਧ ਕਰ ਦਿੱਤਾ ਹੈ ਕਿ ਟੀਨਏਜਰਜ਼ ਆਉਣ ਵਾਲੇ ਸਮਂੇ ’ਚ ਸਾਈਕਲ ਉਦਯੋਗ ਵਿਚ ਕ੍ਰਾਂਤੀਕਾਰੀ ਤਬਦੀਲੀ ਲਿਆਉਣਗੇ। ਟੀਨਏਜਰਜ਼ ਨੇ ਸਾਈਕਲ ਦੇ ਪ੍ਰਤੀ ਵੱਧ ਰਹੀ ਮੰਗ ’ਤੇ ਸਾਈਕਲ ਨਿਰਮਾਤਾ ਖੁਸ਼ ਨਜ਼ਰ ਆਏ। ਸਥਾਨਕ ਸਰਕਾਰੀ ਮਹਿਲਾ ਕਾਲਜ ਦੇ ਕੰਪਲੈਕਸ ’ਚ ਜਾਰੀ ਇਸ ਤਿੰਨ ਰੋਜ਼ਾ ਬਾਈਕ ਐਕਸਪੋ ਦੇ ਦੂਜੇ ਦਿਨ ਵੀ ਲੀਡਰਾਂ, ਡਿਸਟ੍ਰੀਬਿਊਟਰਾਂ ਅਤੇ ਰਿਟੇਲਰਾਂ ਦਾ ਆਉਣ-ਜਾਣਾ ਲੱਗਾ ਰਿਹਾ। ਇਸ ਐਕਸਪੋ ਵਿਚ ਪੂਰੇ ਭਾਰਤ ਤੋਂ ਸਾਈਕਲ ਡੀਲਰ ਪਹੁੰਚੇ ਹਨ ਅਤੇ ਨਿਰਮਾਤਾਵਾਂ ਨੂੰ ਆਸ਼ਾਤੀਤ ਆਰਡਰ ਮਿਲ ਰਿਹਾ ਹੈ। ਲਗਭਗ ਸਾਰੇ ਵੱਡੇ ਸਾਈਕਲ ਨਿਰਮਾਤਾਵਾਂ ਨੇ ਨਵੇਂ ਮਾਡਲ ਇਸ ਐਕਸਪੋ ਵਿਚ ਡਿਸਪਲੇ ਕੀਤੇ ਹਨ, ਜਿਨ•ਾਂ ਵਿਚ ਜਿਆਦਾਤਰ ਟੀਨਏਜਰਜ਼ ਮਾਡਲ ਹਨ। ਏਵਨ ਸਾਈਕਲਜ਼ ਵਲੋਂ ਬੀਤੇ ਦਿਨੀਂ ਜਿਹੜੇ ਪੰਜ ਮਾਡਲ ਪੇਸ਼ ਕੀਤੇ ਗਏ ਸੀ, ਉਨ•ਾਂ ਵਿਚੋਂ ਹਾਈ ਪਾਵਰ ਸੀਰੀਜ ਨੂੰ ਪਸੰਦ ਕੀਤਾ ਗਿਆ ਹੈ। ਹਾਈਬਰਡ ਦਾ ਗਿਅਰ ਵਾਲਾ ਸੁਪਰ ਕਲਾਸਿਕ ਮਾਡਲ ਜਾਨ ਤੋਂ ਪਿਆਰ ਨਜ਼ਰ ਆਇਆ ਹੈ। ਰਾਲਸਨ ਇੰਡੀਆ ਦੇ ਸੀਨੀਅਰ ਸੇਲਜ਼ ਮੈਨੇਜਰ ਐਸ. ਦੱਤਾਰਾਏ ਨੇ ਦੱਸਿਆ ਕਿ ਆਉਣ ਵਾਲਾ ਕਲ ਰਾਲਕੋ ਟਾਇਰਾਂ ਦਾ ਹੈ ਅਤੇ ਕੰਪਨੀ ਨੇ ਹੁਣ ਹਾਲ ਹੀ ਵਿਚ ਵਿਦੇਸ਼ੀ ਤਕਨੀਕ ਵਾਲਾ ਟਿਊਬ ਟਾਇਰ ਲਾਂਚ ਕੀਤਾ ਹੈ। ਉਨ•ਾਂ ਦੱਸਿਆ ਕਿ ਸਾਈਕਲ ਟਾਇਰ ਬਨਾਊਣ ਵਾਲੀ ਉਨ•ਾਂ ਦੀ ਕੰਪਨੀ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਹੈ ਅਤੇ ਪੂਰੇ ਭਾਰਤ ਵਿਚ ਇਸ ਦੇ ਸੱਤ ਹਜ਼ਾਰ ਡੀਲਰ ਹਨ। ਉਨ•ਾਂ ਦੱਸਿਆ ਕਿ ਜਲਦ ਹੀ ਅਸੀਂ ਹੈਵੀ ਡਿਊਟੀ ਰੇਂਜ ਦੇ ਤਿੰਨ ਨਵੇਂ ਟਾਇਰ ਵਜ਼ਰ ਸ਼ੱਕਤੀ, ਮਹਾਬਲੀ ਅਤੇ ਟਾਈਗਰ ਸ਼ੱਕਤੀ ਲਾਂਚ ਕਰ ਰਹੇ ਹਾਂ। ਨੀਲਮ ਸਾਈਕਲ ਦੇ ਮੁੱਖੀ ਕੇ.ਕੇ. ਸੇਠ ਨੇ ਦੱਸਿਆ ਕਿ ਇਸ ਐਕਸਪੋ ਵਿਚ ਸਾਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ ਅਤੇ ਅੱਗਲੇ ਵਰ•ੇ ਤੱਕ ਅਸੀਂ ਸਾਈਕਲ ਸਨੱਅਤ ਵਿਚ ਨਵੀਂ ਕ੍ਰਾਂਤੀ ਲਾ ਰਹੇ ਹਾਂ। ਜਲਦ ਹੀ ਕੰਪਨੀ ਵਲੋਂ ਹੈਲਥ ਸਾਈਕਲ ਦੀ ਖੋਜ਼ ਕੀਤੀ ਜਾ ਰਹੀ ਹੈ। ਹੀਰੋ ਗਰੁੱਪ ਦਾ ਕਾਰਬਨ ਬਾਈਕ ਸਭ ਤੋਂ ਵੱਖ ਹੈ। ਰੈਡ ਡਾਟ ਨਾਮਕ ਇਹ ਸਾਈਕਲ ਸਿਰਫ 9 ਕਿ.ਗ੍ਰਾ. ਦਾ ਹੈ ਅਤੇ ਪੂਰਣ ਰੂਪ ਵਿਚ ਕਾਰਬਨ ਫਾਈਬਰ ਨਾਲ ਤਿਆਰ ਕੀਤਾ ਗਿਆ ਹੈ, ਜਿਸਨੂੰ ਹਵਾਈ ਜਹਾਜ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਹੀਪੋ, ਲੀਡਰ, ਕੋਹੇਨੂਰ ਸਾਈਕਲਾਂ ਦੇ ਸਟਾਲ ਵੀ ਆਪਣਾ ਸਿੰਬਲ ਬਣਾਏ ਹੋਏ ਹਨ। ਸਾਈਕਲਾਂ ਦੀਆਂ ਕਾਠੀਆਂ ਬਨਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਬਿਗਬੈਨ ਵੀ ਆਪਣਾ ਮੁਕਾਮ ਬਣਾਏ ਹੋਏ ਹੈ। ਕੰਪਨੀ ਦੇ ਨਿਰਦੇਸ਼ਕ ਤੇਜਵਿੰਦਰ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਕੰਪਨੀ ਵਿਸ਼ਵ ਦੀ ਨਿਊਨਤਮ ਤਕਨੀਕਾਂ ਨਾਲ ਸਾਈਕਲਾਂ ਦੀਆਂ ਕਾਠੀਆਂ ਤਿਆਰ ਕਰ ਰਹੀ ਹੈ, ਜਿਨ•ਾਂ ਵਿਚ ਜੈਲ ਅਤੇ ਨਾਈਲਾਨ ਦਾ ਪ੍ਰਯੋਗ ਕੀਤਾ ਗਿਆ ਹੈ। ਸਪੀਡਵੇਜ ਟਾਇਰ ਲਿਮਿਟੇਡ ਦੇ ਚੇਅਰਮੈਨ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਨ•ਾਂ ਦੀ ਕੰਪਨੀ ਨੇ ਨਾਈਲਾਨ ਟਾਇਰਾਂ ਦੀ ਨਵੀਂ ਰੇਂਜ ਨਿਕਾਲੀ ਹੈ। ਤਾਈਵਾਨ ਤੋਂ ਆਯਤਿਤ ਮਸ਼ੀਨਾਂ ਜਰੀਏ ਨਵੀਂ ਤਕਨੀਕਾਂ ਨਾਲ ਟਾਇਰ ਬਨਾਏ ਜਾ ਰਹੇ ਹਨ। ਉਨ•ਾਂ ਕਿਹਾ ਕਿ ਜੇਕਰ ਭਾਰਤੀ ਸੜਕਾਂ ਸਮਤਲ ਅਤੇ ਉਚ ਗੁਣਵਤਾ ਵਾਲੀਆਂ ਹੋਣ ਤਾਂ ਟਾਇਰ ਦਾ ਜੀਵਨ ਤਿੰਨ ਗੁਣਾ ਵੱਧ ਜਾਂਦਾ ਹੈ। ਅਜਿਹਾ ਹੀ ਹਿੰਦੁਸਤਾਨ ਟਾਇਰ ਕੰਪਨੀ ਦੇ ਮਾਰਕੀਟਿੰਗ ਮੈਨੇਜਰ ਆਰ.ਐਸ. ਵਾਲਿਆ ਦਾ ਵੀ ਮੰਨਣਾ ਸੀ। ਐਤਵਾਰ ਨੂੰ ਇਸ ਐਕਸਪੋ ਦਾ ਆਖਰੀ ਦਿਨ ਹੈ। ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂੰਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਦੱਸਿਆ ਕਿ ਇਸ ਐਕਸਪੋ ’ਚ ਡੀਲਰਾਂ ਦੀ ਮੰਗ ਇਹ ਹੀ ਰਹੀ ਹੈ ਕਿ ਉਨ•ਾਂ ਨੂੰ ਸਮੇਂ-ਸਮੇਂ ’ਤੇ ਉਚ ਪੱਧਰੀ ਸਾਈਕਲਾਂ ਦੇ ਮਾਡਲ ਉਪਲਬਧ ਕਰਵਾਏ ਜਾਣ ਕਿਉਂਕਿ ਹਰ ਵਰ•ੇ ਭਾਰਤ ਵਿਚ ਲੋਕਾਂ ਵਿਚ ਸਾਈਕਲਾਂ ਦੇ ਪ੍ਰਤੀ ਚਾਰ ਫੀਸਦੀ ਮੰਗ ਵੱਧ ਰਹੀ ਹੈ। ਉਨ•ਾਂ ਭਰੋਸਾ ਦਿੱਤਾ ਕਿ ਭੱਵਿਖ ਵਿਚ ਇਸ ਤੋਂ ਵੀ ਬੇਹਤਰ ਐਕਸਪੋ ਲਗਾਏ ਜਾਣਗੇ ਤਾਂ ਕਿ ਦੇਸ਼-ਦੁਨੀਆ ਵਿਚ ਲੁਧਿਆਣਾ ਦਾ ਨਾਮ ਉਦਯੋਗ ਖੇਤਰ ਵਿਚ ਅੱਗੇ ਵੱਧੇ। ਉਨ•ਾਂ ਡੀਲਰਾਂ ਦਾ ਧੰਨਵਾਦ ਕੀਤਾ, ਜਿਨ•ਾਂ ਇਸ ਐਕਸਪੋ ’ਚ ਡੂੰਘੀ ਦਿਲਚਸਪੀ ਦਿਖਾਈ ਹੈ।

ਵਿਦੇਸ਼ੀ ਕੰਪਨੀਆਂ ਛਾਈਆਂ ਰਹੀਆਂ
ਇੰਡੀਆਂ ਇੰਟਰਨੈਸ਼ਨਲ ਬਾਈਕ ਐਕਸਪੋ 2013 ਵਿਚ ਜਿਥੇ ਦੇਸ਼ ਦੀਆਂ ਵੱਖ ਵੱਖ ਸਾਈਕਲ ਕੰਪਨੀਆਂ ਆਪਣੀ ਗੁਣਵਤਾ ਦਿਖਾ ਰਹੀਆਂ ਹਨ, ਉਥੇ ਭਾਰਤ ਦੇ ਗੁਆਂਢੀ ਦੇਸ਼ਾਂ ਚੀਨ, ਸ਼੍ਰੀਲੰਕਾ ਅਤੇ ਤਾਈਬਾਨ ਦੀਆਂ ਕੰਪਨੀਆਂ ਵੀ ਆਪਣੇ ਉਤਪਾਦਨ ਲੈਕੇ ਆਈਆਂ ਹਨ। ਇਨ•ਾਂ ਕੰਪਨੀਆਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਭਾਰਤ ਦਾ ਸਾਈਕਲ ਬਾਜ਼ਾਰ ਬਹੁਤ ਵੱਡਾ ਹੈ ਅਤੇ ਸਾਨੂੰ ਇਥੇ ਆਸ਼ਾ ਦੀ ਇਕ ਕਿਰਣ ਦਿਖਾਈ ਦੇ ਰਹੀ ਹੈ। ਕਿਉਂਕਿ ਭਾਰਤ ਆਬਾਦੀ ਦੇ ਹਿਸਾਬ ਨਾਲ ਦੁਨੀਆਂ ਦਾ ਦੂਜਾ ਵੱਡਾ ਦੇਸ਼ ਹੈ ਅਤੇ ਇਥੇ ਮੱਧ ਵਰਗੀ ਲੋਕ ਸਾਈਕਲ ਦੀ ਸਵਾਰੀ ਨੂੰ ਜਿਆਦਾ ਪਸੰਦ ਕਰਦੇ ਹਨ।

ਲੱਖਾਂ ਰੁਪਏ ਤੱਕ ਦੇ ਹਨ ਸਾਈਕਲ
ਇਸ ਐਕਸਪੋ ਵਿਚ ਜਿਥੇ ਵੱਡੀਆਂ ਕੰਪਨੀਅ 30 ਤੋਂ 40 ਹਜ਼ਾਰ ਰੁਪਏ ਤੱਕ ਦੇ ਸਾਈਕਲ ਮਾਡਲ ਲੈਕੇ ਆਈਆਂ ਹਨ, ਉਥੇ ਕੁੱਝ ਕੰਪਨੀਆਂ ਦੇ ਗੋਲਡਨ ਮਾਡਲ ਵੀ ਨਜ਼ਰ ਆਏ, ਜਿਨ•ਾਂ ਦੀ ਕੀਮਤ ਲੱਖ ਰੁਪਏ ਤੋਂ ਉਤੇ ਹੈ। ਅਜਿਹੇ ਲੱਖ ਟੱਕਿਆ ਸਾਈਕਲਾਂ ਦੀ ਮੰਗ ਅਮੀਰ ਵਰਗ ਵਿਚ ਵੱਧ ਰਹੀ ਹੈ। ਉਹ ਚੌਪਹਿਆ ਅਤੇ ਇੰਧਨਚਲਿਤ ਦੋ ਪਹਿਆ ਵਾਹਨਾਂ ਦੀ ਥਾਂ ਲੱਖ ਰੁਪਏ ਤੱਕ ਦਾ ਸਾਈਕਲ ਲੈਕੇ ਆਪਣੀ ਸ਼ਾਨ ਸਮਝਦੇ ਹਨ। ਵੱਧਦੀ ਮੰਗ ਨੂੰ ਦੇਖ ਕੇ ਹੀ ਬ੍ਰਾਂਡਿਡ ਕੰਪਨੀਆਂ ਏਂਨੇ ਮਹਿੰਗੇ ਸਾਈਕਲਾਂ ਦਾ ਨਿਰਮਾਣ ਕਰ ਰਹੀਆਂ ਹਨ। ਭਾਰਤ ਦੇ ਵੱਡੇ ਸ਼ਹਿਰਾਂ ਵਿਚ ਮਹਿੰਗੇ ਸਾਈਕਲ ਅਮੀਰ ਘਰਾਣਿਆਂ ਦਾ ਸਟੇਟਸ ਬਣ ਚੁੱਕੇ ਹਨ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger