ਲੁਧਿਆਣਾ 24 ਫਰਵਰੀ (ਸਤਪਾਲ ਸੋਨੀ) ਪੰਜਾਬੀ ਭਾਸ਼ਾ ਅਧਿਆਪਕ ਸੰਸਥਾ ਪੰਜਾਬ ਵੱਲੋਂ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਦਿਵਸ ਸੂਬਾ ਪ੍ਰਧਾਨ ਸ਼੍ਰੀ ਗੁਰਮੀਤ ਸਿੰਘ ਬਾਵਾ ਜੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ । ਪੰਜਾਬ ਪੱਧਰ ਦੇ ਮਨਾਏ ਇਸ ਦਿਵਸ ਵਿੱਚ ਸੈਂਕੜੇ ਅਧਿਆਪਕਾਂ ਅਤੇ ਸਕੂਲੀ ਵਿਦਿਆਰਥੀਆਂ ਨੇ ਭਾਗ ਲੈਂਦਿਆਂ ਪੰਜਾਬੀ ਭਵਨ ਤੋਂ ਡੀ.ਸੀ. ਕੰਪਲੈਕਸ ਅਤੇ ਭਾਰਤ ਨਗਰ ਚੌਕ ਤੱਕ ’ਚੇਤਨਾ-ਮਾਰਚ’ ਕੱਢਿਆ ਗਿਆ ਜਿਸ ਵਿੱਚ ਸਰਕਾਰੀ ਸੀਨੀ. ਸੈਕ. ਸਕੂਲ ਜਵਾਹਰ ਨਗਰ, ਐਨ.ਐਮ. ਜੈਨ ਸੀਨੀ. ਸੈਕ. ਸਕੂਲ, ਲੁਧਿਆਣਾ ਦੇ ਵਿਦਿਆਰਥੀਆਂ ਨੇ ਭਰਵੀ ਹਾਜਰੀ ਲਵਾਈ । ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਤੇਜ ਪੈਂਦੇ ਮੀਂਹ ਦੇ ਦੌਰਾਨ ਹੀ ਚੇਤਨਾ ਮਾਰਚ ਕੱਢਿਆ । ਸਮਾਗਮ ਦੌਰਾਨ ਸਕੱਤਰ ਸ਼੍ਰੀ ਸੁਰੇਸ਼ ਜੈਨ ਨੇ ਜੀ ਆਇਆ ਆਖਿਆ ਅਤੇ ਮਾਂ-ਬੋਲੀ ਦੇ ਇਤਿਹਾਸ ਤੇ ਚਾਨਣਾ ਪਾਇਆ । ਬੁਲਾਰਿਆਂ ਵਿੱਚ ਜਰਨੈਲ ਸਿੰਘ (ਪਟਿਆਲਾ), ਹਰਦੇਵ ਸਿੰਘ (ਜਲੰਧਰ), ਜਸਵਿੰਦਰ ਸਿੰਘ (ਸੰਗਰੂਰ) ਰਛਪਾਲ ਸਿੰਘ (ਤਰਨਤਾਰਨ) ਕੁਲਦੀਪ ਸਿੰਘ (ਬਰਨਾਲਾ) ਪਰਮਜੀਤ ਸਿੰਘ (ਬਠਿੰਡਾ) ਡਾ. ਸੁਖਦੇਵ ਸਿੰਘ ਸੇਖੋਂ (ਅ੍ਰਮਿਤਸਰ) ਨੇ ਆਪਣੇ ਵਿਚਾਰ ਰੱਖੇ । ਇਸ ਮੌਕੇ ਪੀਰ ਬੱਧੂ ਸ਼ਾਹ ਸੁਸਾਇਟੀ (ਰਜਿ.) ਅਹਿਮਦਗੜ• ਦੇ ਉਪ-ਪ੍ਰਧਾਨ ਪਰਮਿੰਦਰ ਸਿੰਘ ਗੱਬਰ ਦੀ ਅਗਵਾਈ ਵਿੱਚ ਵਿਰਾਸਤੀ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ । ਅੰਤਰ-ਰਾਸ਼ਟਰੀ ਬਜ਼ੁਰਗ ਗਾਇਕ ਗੁਰਪਾਲ ਸਿੰਘ ਪਾਲੀ, ਵਿਜੈ ਦਿਸ਼ਾਵਰ ਤੇ ਸ. ਮਾਡਲ ਸੀ.ਸੈ. ਸਕੂਲ ਸਮਿਟਰੀ ਰੋਡ ਲੁਧਿਆਣਾ ਦੇ ਵਿਦਿਆਰਥੀਆਂ ਨੇ ਗਾਇਕੀ ਦਾ ਰੰਗ ਬੰਨਿਆ । ਸਮੁੱਚਾ ਪ੍ਰਬੰਧ ਸ਼੍ਰੀ ਮਤੀ ਉਰਮਿਲਾ ਦੇਵੀ ਵੱਲੋਂ ਕੀਤਾ ਗਿਆ । ਪੰਜਾਬ ਬਾਡੀ ਦੇ ਅਹੁਦੇਦਾਰਾਂ ਵੱਲੋਂ ਇਸ ਮੌਕੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਕੂਲਾਂ ਵਿੱਚ ਹੋਰ ਵਧੀਆ ਤਰੀਕੇ ਨਾਲ ਕੰਮ ਕਰਨ ਦਾ ਅਹਿਦ ਕੀਤਾ ਗਿਆ । ਆਏ ਹੋਏ ਮਹਿਮਾਨਾਂ ਦਾ ਧੰਨਵਾਦ ਜਿਲ•ਾ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਸ਼ਿਵ ਪ੍ਰਭਾਕਰ ਵੱਲੋਂ ਕੀਤਾ ਗਿਆ ਅਤੇ ਮੰਚ ਦੀ ਭੁਮਿਕਾ ਸ਼੍ਰੀ ਅਮਰਜੀਤ ਸਿੰਘ ਘੁਡਾਣੀ ਵੱਲੋਂ ਨਿਭਾਈ ਗਈ । ਚੇਤਨਾ ਮਾਰਚ ਦਾ ਪ੍ਰਬੰਧ ਸ. ਕੁਲਦੇਵ ਸਿੰਘ ਤੇ ਰਾਮਦਾਸ ਵੱਲੋਂ ਕੀਤਾ ਗਿਆ ਅੰਤ ਵਿੱਚ ਸੰਸਥਾ ਦੇ ਪ੍ਰਧਾਨ ਗੁਰਮੀਤ ਸਿੰਘ ਬਾਵਾ ਨੇ ਪੰਜਾਬੀ ਭਾਸ਼ਾ ਅਧਿਆਪਿਕਾਂ ਦੀਆਂ ਤਰੱਕੀਆਂ ਸਬੰਧੀ ਮਸਲਿਆਂ ਨੂੰ ਰੱਖਿਆ ਅਤੇ ਭਵਿੱਖ ਦੀ ਰਾਜਨੀਤੀ ਤੈਅ ਕਰਨ ਲਈ ਅਪ੍ਰੈਲ ਮਹੀਨੇ ਵਿੱਚ ਅਗਲੀ ਮੀਟਿੰਗ ਰੱਖੀ ਹੈ ।


Post a Comment