ਫਿਰੋਜ਼ਪੁਰ 22 ਫਰਵਰੀ 2013(ਸਫਲਸੋਚ ) ਜਿਲ੍ਹਾ ਫਿਰੋਜ਼ਪੁਰ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਡਾ: ਗੁੱਰਦਿਤ ਸਿੰਘ ਸੋਡੀ ਸਿਵਲ ਸਰਜਨ, ਫਿਰੋਜ਼ਪੁਰ ਦੀ ਅਗਵਾਈ ਹੇਠ ਪੱਲਸ ਪੋਲਿਓ ਮੁਹਿੰਮ ਤਹਿਤ ਇੱਕ ਵਿਸ਼ਾਲ ਰੈਲੀ ਕੱਢੀ ਗਈ। ਇਸ ਰੈਲੀ ਵਿਚ ਸਰਕਾਰੀ ਸੀਨੀਅਰ ਸਕੈੰਡਰੀ ਸਕੂਲ (ਲੜਕੇ) ਅਤੇ ਐਮ ਸੀਨੀਅਰ ਸਕੈਡਰੀ ਸਕੂਲ ਫਿਰੋਜ਼ਪੁਰ ਸ਼ਹਿਰ ਦੇ ਬੱਚਿਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਰੇੈਲੀ ਨੂੰ ਸਿਵਲ ਸਰਜਨ ਡਾ: ਗੁੱਰਦਿਤ ਸਿੰਘ ਸੋਡੀ ਨੇ ਹਰੀ ਝੰਡੀ ਦੇ ਕੇ ਰਵਾਨਾ ਕਰਨ ਤੋਂ ਪਹਿਲਾ ਦੱਸਿਆ ਕਿ ਸਾਰੇ ਭਾਰਤ ਦੀ ਤਰ੍ਹਾਂ ਜਿਲ੍ਹਾ ਫਿਰੋਜ਼ਪੁਰ ਵਿਚ ਵੀ 24 ਫਰਵਰੀ ਤੋਂ ਲੈ ਕੇ ਮਿਤੀ: 26 ਫਰਵਰੀ 2013 ਤੱਕ ਪੋਲਿਓ ਨੂੰ ਅਲਵਿਦਾ ਕਹਿਣ ਲਈ ਵਿਸ਼ੇਸ਼ ਮੁੰਹਿਮ ਚਲਾਈ ਜਾ ਰਹੀ ਹੈ। ਇਹ ਰੈਲੀ ਦਫਤਰ ਸਿਵਲ ਸਰਜਨ ਫਿਰੋਜ਼ਪੁਰ ਤੋਂ ਸ਼ੁਰੂ ਹੋ ਕੇ ਮੇਨ ਬਾਜਾਰ, ਬਸਤੀ ਸ਼ੇਖਾਂ ਵਾਲੀ ਅਤੇ ਮੱਧ ਮਾਲਵਾ ਚੌਂਕ ਦੇ ਵਿਚੋਂ ਹੁੰਦੀ ਹੋਈ ਲੋਕਾਂ ਨੂੰ ਪੋਲਿਓ ਨੂੰ ਅਲਵੀਦਾ ਕਹਿਣ ਦਾ ਸੁਨੇਹਾ ਦਿੰਦੀ ਹੋਈ 98 ਸਰਜਨ, ਫਿਰੋਜ਼ਪੁਰ ਵਿਖੇ ਸਮਾਪਤ ਹੋਈ। ਇਸ ਰੈਲੀ ਦੌਰਾਨ ਮਾਇਕਿੰਗ ਰਾਂਹੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਮੌਜੂਦ 0-5 ਸਾਲ ਦੇ ਹਰੇਕ ਬੱਚੇ ਨੂੰ ਓਰਲ ਪੋਲਿਓ ਵੈਕਸੀਨ ਦੀਆਂ ਦੋ ਬੂੰਦਾਂ ਜ਼ਰੂਰ ਪਿਲਾਉਣ। ਰੈਲੀ ਦੀ ਸਮਾਪਤੀ ਤੋਂ ਬਾਅਦ ਵੱਖ-ਵੱਖ ਸਕੂਲਾਂ ਤੋਂ ਆਏ ਬੱਚਿਆ ਨੂੰ ਗੁਰੀਫਰੈਸ਼ਮੈਂਟ ਵੀ ਦਿੱਤੀ ਗਈ। ਇਸ ਰੈਲੀ ਨੂੰ ਸਫਲਤਾ ਪੂਰਵਕ ਬਣਾਉਣ ਲਈ ਸ੍ਰੀਮਤੀ ਸ਼ਮੀਨ ਅਰੋੜਾ ਕੰਪਿਓਟਰ ਅਸਿਸਟੈਂਟ ਈ.ਪੀ.ਆਈ. ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।ਇਸ ਰੈਲੀ ਵਿਚ ਡਾ:ਦਵਿੰਦਰ ਭੁੱਕਲ ਸਹਾਇਕ ਸਿਵਲ ਸਰਜਨ,ਫਿਰੋਜ਼ਪੁਰ, ਡਾ:ਐਸ.ਕੇ.ਪਰਨਾਮੀ ਜਿਲ੍ਹਾ ਪਰਿਵਾਰ ਭਲਾਈ, ਫਿਰੋਜ਼ਪੁਰ,ਡਾ:ਨਵੀਨ ਸੇਠੀ ਡੀ.ਟੀ.ਓ.ਫਿਰੋਜ਼ਪੁਰ,ਸ੍ਰੀਮਤੀ ਮਨਿੰਦਰ ਕੋਰ ਜਿਲ੍ਹਾ ਮਾਸ ਮੀਡਿਆ ਅਫਸਰ, ਫਿਰੋਜ਼ਪਰ, ਸ੍ਰੀ ਹਰੀਸ਼ ਕਟਾਰੀਆਂ ਜਿਲ੍ਹਾ ਪ੍ਰੋਗਰਾਮ ਮੈਨੇਜਰ,ਐਨ.ਆਰ.ਐਚ.ਐਮ., ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ ਸ੍ਰੀਮਤੀ ਨੇਹਾ ਭੰਡਾਰੀ, ਕੰਪਿਂਉਟਰ ਅਪਰੈਟਰ ਸ੍ਰੀ ਬਗੀਚ ਸਿੰਘ, ਜਿਲ੍ਹਾ ਅਕਾਊਂਟ ਅਫਸਰ ਸ੍ਰੀ ਸੰਜੀਵ ਬਹਿਲ,ਜਿਲ੍ਹਾ ਅਕਾਊਟੈਂਟ ਕਮ-ਕੈਸ਼ੀਅਰ ਸ੍ਰੀ ਰਵੀ ਚੋਪੜਾ ਇਸ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਵੀ ਇਸ ਰੈਲੀ ਵਿਚ ਭਾਗ ਲਿਆ ਇਸ ਰੈਲੀ ਨੂੰ ਸਟਰੀਮ ਲਾਇਨ ਐਨ.ਜੀ.ਓ. ਦੇ ਪ੍ਰਧਾਨ ਸ੍ਰੀ ਦੀਵਾਨ ਚੰਦ ਜੀ,ਸ੍ਰੀ ਰਾਮੇਸ਼ ਚੰਦਰ ਬਾਜਾਜ ਅਤੇ ਇੰਦਰਜੀਤ ਸਿੰਘ ਗੋਗੀਆ, ਏ.ਸੀ. ਚਾਵਲਾ,ਰਾਮੇਸ਼ ਬਾਜਾਜ਼,ਮਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ।


Post a Comment