ਅੰਮ੍ਰਿਤਸਰ 22 ਫਰਵਰੀ(ਸਫਲਸੋਚ) ਟ੍ਰਿਬਿਊਨ ਅਖ਼ਬਾਰ ਸਮੂਹ ਨੂੰ ਦਿਹਾਤੀ ਵਿਕਾਸ ਮੰਤਰੀ ਸ੍ਰੀ ਜੈ ਰਾਮ ਰਮੇਸ਼ ਦੁਆਰਾ ਪ੍ਰਬੀਨ ਪੱਤਰਕਾਰੀ ਸਨਮਾਨ ਦਿੱਤੇ ਜਾਣ ’ਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਪਰਚੇ ਦੀ ਮੈਨਿਜਮੰਟ ,ਸਮੁਚੀ ਪ੍ਰਬੰਧਕੀ ਅਤੇ ਸੰਪਾਦਕੀ ਮੰਡਲ ਨੂੰ ਵਧਾਈ ਦਿੱਤੀ ਹੈ। ਮੰਚ ਦੇ ਸਰਪ੍ਰਸਤ ਪ੍ਰੋ. ਮੋਹਣ ਸਿੰਘ , ਡਾ.ਚਰਨਜੀਤ ਸਿੰਘ ਗੁਮਟਾਲਾ, ਸ. ਮਨਮੋਹਨ ਸਿੰਘ ਬਰਾੜ ਅਤੇ ਪ੍ਰਧਾਨ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ ਨੇ ਕਿਹਾ ਕਿ ਟ੍ਰਿਬਿਊਨ ਹਮੇਸ਼ਾਂ ਲੋਕ ਪੱਖੀ ਅਤੇ ਦੇਸ਼ ਪੱਖੀ ਵਿਚਾਰਾਂ ਨੂੰ ਜਨਤਾ ਤਕ ਪਹੁੰਚਾਉਂਦਾ ਰਿਹਾ ਹੈ ਅਤੇ ਉਸਾਰੂ ਸ਼ਕਤੀਆਂ ਨੂੰ ਉਤਸ਼ਾਹਤ ਕਰਦਾ ਰਿਹਾ ਹੈ। ਸਮਾਜਕ ਬੁਰਾਈਆਂ ਚਾਹੇ ਉਹ ਭ੍ਰਿਸ਼ਟਾਚਾਰ ਹੋਵੇ ਜਾਂ ਪ੍ਰਦੂਸ਼ਣ, ਵਿਦਿਅਕ ਨਿਘਾਰ ਹੋਵੇ ਜਾਂ ਨਾਰੀ ਭਰੂਣ ਹੱਤਿਆ, ਟ੍ਰਿਬਿਊਨ ਨੇ ਨਿਰਸੰਕੋਚ ਉਨ•ਾਂ ਨੂੰ ਜਨਤਾ ਸਾਹਮਣੇ ਉਜਾਗਰ ਕਰਨ ਦਾ ਜਿੰਮਾ ਨਿਭਾਇਆ ਹੈ । ਇਸ ਸਬੰਧ ਵਿਚ ਮੰਚ ਆਗੂਆਂ ਦਾ ਜ਼ੋਰਦਾਰ ਵਿਚਾਰ ਹੈ ਕਿ ਜਲ ਸਰੋਤਾਂ ਅਤੇ ਹਵਾਈ ਆਲੂਦਗੀ ਆਦਿ ਵਿਸ਼ਿਆਂ ਨੂੰ ਲੈ ਕੇ ਟ੍ਰਿਬਿਊਨ ਵਿਚ ਪ੍ਰਕਾਸ਼ਤ ਰਿਪੋਟਾਂ ਦੇ ਸਫ਼ਲ ਸਿੱਟੇ ਨਿਕਲਦੇ ਰਹਿ ਹਨ ਅਤੇ ਇਸੇ ਕਰਕੇ ਹੀ ਪਰਚੇ ਦੀ ਭਰੋਸੇਯੋਗਤਾ ਦਾ ਵੀ ਦੇਸ ਦੀ ਮਾਣਯੋਗ ਨਿਆਲਿਆ ਨੂੰ ਪਤਾ ਹੈ ।ਮੰਚ ਨੇ ਆਜ਼ਾਦੀ ਮਿਲਣ ਤੋਂ ਪਹਿਲਾਂ ਅਕਾਲੀ ਲਹਿਰ ਦੇ ਵੇਲੇ ਵੀ ਟ੍ਰਿਬਿਊਨ ਦੀ ਭੂਮਿਕਾ ਨੂੰ ਯਾਦ ਕਰਦਿਆਂ ਕਿਹਾ ਹੈ ਕਿ ਉਦੋਂ ਲਹਿਰ ਦੇ ਪੱਖ ਵਿਚ ਲਿਖਣ ਵਾਲੇ ਜਿਨ•ਾਂ ਅਖਬਾਰਾਂ ਨੂੰ ਅੰਗਰੇਜ਼ੀ ਸਰਕਾਰ ਵਲੋਂ ਕੈਦ , ਜੁਰਮਾਨਾ ਜਾਂ ਤਾੜਨਾਵਾਂ ਕੀਤੀਆਂ ਗਈਆਂ ਸਨ, ਉਨ•ਾਂ ਵਿਚ ਇਹ ਅਖਬਾਰ ਵੀ ਸ਼ਾਮਲ ਸੀ।

Post a Comment