ਖੰਨਾ 24 ਫਰਵਰੀ (ਥਿੰਦ ਦਿਆਲਪੁਰੀਆ) ਆਈ ਬਸੰਤ ਪਾਲਾ ਉੜੰਤ ਦੀ ਥਾਂ ਤੇ ਮੌਸਮ ਵਿਭਾਗ ਵਲਂੋਂ ਪਾਲਾ ਪੜੰਤ ਦੀ ਕੀਤੀ ਗਈ ਭਵਿਖਬਾਣੀ ਸੱਚ ਸਾਬਤ ਹੋਈ ਜਦੋਂ ਪੁਰੇ ਦੀਆਂ ਪੌਣਾਂ ਨ ੇ ਤੇ ਤੇਜ ਹਨੇਰੀਆਂ ਨੇ ਪੰਜਾਬ ਨੂੰ ਆਪਦੀ ਗ੍ਰਿਫਤ ਵਿਚ ਲੈ ਲਿਆ ਤੇ ਸਾਰੀ ਰਾਤ ਤੇਜ਼ ਬਾਰਸ਼ ਹੋਈ ਤੇ ਥੋੜੇ•ੇ ਸਮੇੀ ਲਈ ਗੜ•ੇਵੀ ਪਏ । ਕੱਲ• ਸਾਰਾਦਿਨ ਤੇ ਸੰਘਣੀ ਬੱਦਲਵਾਈ ਦੇ ਰਹਿੰਦੇ ਕਿਣਕਿਣ ਸ਼ੁਰੁ ਹੋਈ ਤੇ ਸ਼ਾਮ ਤਕ ਜਾਰੀ ਰਹੀ ਜਿਸ ਕਰਕੇ ਲੋਕਾਂ ਨੂੰ ਆਪਣੇਕੰਮ ਧੰਦਿਆਂ ਤੇ ਘਰ ਪੁੱਜਣ ਵਿਚ ਦੇਰੀ ਹੋਈ ਤੇ ਉਹ ਂਭਿੱਜਦੇ ਹੀ ਘਰੋ ਘਰੀ ਪੁੱਜੇ। ਮੌਸਮ ਮਾਹਰਾਂ ਮੁਤਾਰਿਕ ਉਕਤ ਵਰਖਾ ਹਾੜ੍ਰੀ ਦੀ ਫਸਲ ਲਈ ਲਾਹੇਵੰਦੀ ਹੈ। ਤੇਜ਼ ਬਾਰਸ਼ ਨੇ ਮਨੁੱਖੀ ਜਿਰੰਦਗੀ ਨੂੰ ਜਿਵੇਂ ਬ੍ਰੇਕਾਂ ਲਾ ਦਿੱਤੀਆਂ ਤੇ ਪਿੰਡਾਂ ਵਿਚ ਬਿਜਲੀ ਸਪਲਾਈ ਠੱਪ ਰਹਿਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆ ਝੱਲਣੀਆਂ ਪਈਆਂ। ਮੀਂਹ ਕਾਰਨ ੰਿਪੰਡਾਂ ਵਿਚ ਰੱਖੇ ਗਏ ਖੇਡ ਮੇਲ ੇ ਮਨਸੂਖ ਕਰਨੇ ਪਏ ਤੇ ਕਈਆਂ ਨੇ ਬਦਲੀਆ ਤਰੀਕਾ ਨੇੜੇ ਆ ਜਾਣ ਕਰਕੇ ਗਰਾਊਂਡਾਂ ਵਿਚ ਖਲੋਤੇ ਪਾਣੀ ਨੂੰ ਸੁਕਾਉਣ ਲਈ ਯਤਨ ਆਰੰਭੇ ਹਨ ਪਰ ਕੋਈ ਗਰੰਟੀ ਨਹੀਂ ਕਿ ਇਥੇ ਗਿੱਲੇ ਗਰਾਊਂਡ ਵਿਚ ਖਿਡਾਰੀ ਤੇ ਬੈਲ ਸਹੀ ਤਰੀਕੇ ਭੱਜ ਲੈਣਗੇ ਕਿਉਂਕਿ ਇਥੇ ਪਾਣੀ ਖਲੋਤਾ ਹੈ। ਇਕਦਮ ਅਜਿਹੀੇ ਮੌਸਮ ਤੋਂ ਬਾਅਦ ਤੇਜ਼ ਧੁੱਪ ਦਾ ਨਿਕਲਣਾ ਵੀ ਠੀਕ ਨਹੀਂ ਜੋ ਕਿ ਮੌਸਮ ਤੇ ਬਾਰਸ਼ ਨੂੰ ਇਕ ਤਰ•ਾਂ ਨਾਲ ਸੱਦਾ ਦਿੰਦਾ ਹੈ ਤੇ ਅਗਲੇ ਦਿਨ ਫਿਰ ਬੱਦਲਵਾਈ ਦਾ ਮੌਸਮ ਬਣ ਜਾਂਦਾ ਹੈ।

Post a Comment