ਲੁਧਿਆਣਾ, 24 ਫਰਵਰੀ (ਸਤਪਾਲ ਸੋਨੀ) ਪੰਜਾਬ ਸਰਕਾਰ ਵੱਲੋਂ ਸਾਲ 2014 ਦੇ ਸ਼ੁਰੂ ਵਿੱਚ ਸੂਬੇ ’ਚ ਬਿਜਲੀ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਪੰਜਾਬ ਵਾਸੀਆਂ ਨੂੰ 24 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ। ਇਹ ਪ੍ਰਗਟਾਵਾ ਸ. ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ ਪੰਜਾਬ ਨੇ ਪਿੰਡ ਭਾਗਪੁਰ ਵਿਖੇ 2 ਏਕੜ ਜ਼ਮੀਨ ਵਿੱਚ 4 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ ਸਬ-ਸਟੇਸ਼ਨ ਦਾ ਨੀਹ ਪੱਥਰ ਰੱਖਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਢਿੱਲੋ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਧੇਰੇ ਬਿਜਲੀ ਪੈਦਾ ਕਰਨ ਲਈ ਰਾਜ ਵਿੱਚ ਸ੍ਰੀ ਗੋਇੰਦਵਾਲ ਸਾਹਿਬ, ਤਲਵੰਡੀ ਸਾਬੋ ਅਤੇ ਰਾਜਪੁਰਾ ਵਿਖੇ 3 ਥਰਮਲ ਪਲਾਂਟਾਂ ਦੇ ਨਿਰਮਾਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਜਿੰਨ•ਾਂ ਦੇ ਮੁਕੰਮਲ ਹੋਣ ਨਾਲ ਪੰਜਾਬ ਨਾ ਕੇਵਲ ਰਾਜ ਦੇ ਘਰੇਲੂ, ਖੇਤੀਬਾੜੀ ਅਤੇ ਉਦਯੋਗਿਕ ਸੈਕਟਰ ਨੂੰ 24 ਘੰਟੇ ਬਿਜਲੀ ਸਪਲਾਈ ਦੇਣ ਵਾਲਾ ਪਹਿਲਾ ਸੂਬਾ ਬਣ ਜਾਵੇਗਾ, ਬਲਕਿ ਵਾਧੂ ਬਿਜਲੀ ਦੂਸਰੇ ਰਾਜਾਂ ਨੂੰ ਵੀ ਵੇਚੇਗਾ। ਉਹਨਾਂ ਕਿਹਾ ਕਿ ਸ੍ਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਇਸੇ ਸਾਲ 31 ਮਈ, ਤਲਵੰਡੀ ਸਾਬੋ ਦਾ ਥਰਮਲ ਪਲਾਂਟ 31 ਜੁਲਾਈ ਅਤੇ ਰਾਜਪੁਰਾ ਥਰਮਲ ਪਲਾਂਟ ਜਨਵਰੀ,2014 ਤੱਕ ਚਾਲੂ ਹੋ ਜਾਣਗੇ। ਉਹਨਾਂ ਕਿਹਾ ਕਿ ਪਿੰਡ ਭਾਗਪੁਰਾ ਵਿਖੇ ਇਹ ਸਬ-ਸਟੇਸ਼ਨ ਲੱਗਭੱਗ 4 ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਅਤੇ ਇਸ ਸਾਲ ਝੋਨੇ ਦੇ ਸੀਜ਼ਨ ਤੋਂ ਪਹਿਲਾ ਮੁਕੰਮਲ ਰੂਪ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਉਹਨਾਂ ਕਿਹਾ ਕਿ ਇਸ ਸਬ-ਸਟੇਸ਼ਨ ਦੇ ਚਾਲੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਬਿਜਲੀ ਪੱਖੋ ਭਾਰੀ ਰਾਹਤ ਮਿਲੇਗੀ ਅਤੇ ਉਦਯੋਗਾਂ ਨੂੰ ਬੜ•ਾਵਾ ਮਿਲੇਗਾ, ਜਿਸ ਦੇ ਫਲਸਰੂਪ ਨੌਜਵਾਨਾਂ ਲਈ ਰੌਜ਼ਗਾਰ ਦੇ ਨਵੇਂ ਅਵਸਰ ਪੈਦਾ ਹੋਣਗੇ। ਸ. ਢਿੱਲੋਂ ਨੇ ਕਿਹਾ ਕਿ ਮੱਤੇਵਾੜਾ ਵਿਖੇ 3200 ਏਕੜ ਜ਼ਮੀਨ ’ਚ ਰਾਸ਼ਟਰੀ ਪੱਧਰ ’ਤੇ ਘੋੜਿਆਂ ਦਾ ਰੇਸ ਕੋਰਸ ਬਣਾਇਆ ਜਾਵੇਗਾ, ਜਿਸ ਵਿੱਚ ਇੱਕ ਵਿਲੱਖਣ ਕਿਸਮ ਦਾ ਮਨੋਰੰਜਨ ਪਾਰਕ ਅਤੇ 7 ਸਟਾਰ ਹੋਟਲ ਬਣਾਇਆ ਜਾਵੇਗਾ, ਜਿਸ ਨੂੰ ਲੋਕ ਦੂਰੋ-ਦੂਰੋ ਵੇਖਣ ਲਈ ਆਉਣਗੇ।ਉਹਨਾਂ ਦੱਸਿਆ ਕਿ ਕੱਕਾ ਧੌਲਾ-ਖ਼ਾਸੀ-ਤਾਜ਼ਪੁਰ ਰੋਡ-ਸਾਹਬਾਣਾ ਤੋਂ ਝਾਬੇਵਾਲ ਤੱਕ ਬਾਈਪਾਸ ਮੰਨਜ਼ੂਰ ਹੋ ਚੁੱਕਾ ਹੈ, ਜਿਸ ਦਾ ਨਿਰਮਾਣ ਜਲਦੀ ਹੀ ਆਰੰਭ ਹੋ ਜਾਵੇਗਾ।ਉਹਨਾਂ ਦੱਸਿਆ ਕਿ ਸਾਹਨੇਵਾਲ ਵਿਖੇ 24 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਓਵਰ ਬ੍ਰਿਜ ਅਤੇ ਮੱਤੇਵਾੜਾ ਵਿਖੇ ਸਤਲੁਜ ਦਰਿਆ ’ਤੇ 80 ਕਰੋੜ ਰੁਪਏ ਦੀ ਲਾਗਤ ਨਾਲ ਹਾਈ-ਲੈਵਲ ਪੁਲ ਬਣ ਰਿਹਾ ਹੈ। ਉਹਨਾਂ ਦੱਸਿਆ ਕਿ 4 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ-ਚੰਡੀਗੜ• ਸੜਕ ਤੋਏਅਰਪੋਰਟ ਤੱਕ ਚੌੜੀ ਸੜਕ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਹੀਰਾਂ-ਬਰਵਾਲਾ ਤੋਂ ਸਾਹਨੇਵਾਲ ਸੜਕ ਨੂੰ 5 ਕਰੋੜ ਰੁਪਏ ਦੀ ਲਾਗਤ ਨਾਲ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸੇ ਤਰ•ਾਂ ਰਾਮਗੜ• ਬੱਸ ਅੱਡੇ ਤੋਂ ਸਾਹਨੇਵਾਲ ਸੜਕ ਨੂੰ 18 ਫੁੱਟ ਚੌੜਾ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਹਲਕੇ ਦੀਆਂ 104 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਦਾ ਕੰਮ ਜਲਦੀ ਸ਼ੁਰੂ ਹੋਣ ਵਾਲਾ ਹੈ, ਜਿੰਨ•ਾਂ ਉਪਰ 14 ਕਰੋੜ ਰੁਪਏ ਦੀ ਲਾਗਤ ਆਵੇਗੀ।ਉਹਨਾਂ ਦੱਸਿਆ ਕਿ ਘੱਟ ਟ੍ਰੇਫਿਕ ਵਾਲੀਆ ਲਿੰਕ ਸੜਕਾਂ ਦੀ ਸ਼ਨਾਖਤ ਕਰਕੇ ਉਹਨਾਂ ਨੂੰ 10 ਫੁੱਟ ਤੋਂ ਵਧਾ ਕੇ 12 ਫੁੱਟ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਬੁੱਢੇ ਨਾਲੇ ਉਪਰ ਸਾਰੇ ਪੁਲ ਨਵੇਂ ਸਿਰੇ ਤੋਂ ਬਣਾ ਦਿੱਤੇ ਗਏ ਹਨ ਅਤੇ ਭਾਮੀਆਂ ਵਾਲਾ ਰਹਿੰਦਾ ਪੁਲ ਵੀ ਅਗਲੇ ਕੁੱਝ ਦਿਨਾਂ ਵਿੱਚ ਚਾਲੂ ਹੋ ਜਾਵੇਗਾ। ਉਹਨਾਂ ਕਿਹਾ ਕਿ ਹਲਕਾ ਸਾਹਨੇਵਾਲ ਦਾ ਵਿਆਪਕ ਵਿਕਾਸ ਕਰਕੇ ਇਸ ਹਲਕੇ ਨੂੰ ਦੁਨੀਆਂ ਦੇ ਨਕਸ਼ੇ ’ਤੇ ਲਿਆਦਾ ਜਾਵੇਗਾ। ਸ੍ਰੀ ਕੇ.ਡੀ.ਚੌਧਰੀ ਚੇਅਰਮੈਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਲਾਕੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਯਕੀਨ ਦਿਵਾਇਆ ਅਤੇ ਕਿਹਾ ਕਿ ਲੋਕਾਂ ਦੀ ਮੰਗ ਅਨੁਸਾਰ ਪਿੰਡ ਭਾਗਪੁਰ ਵਿਖੇ ਕੈਸ਼ ਕਾਂਊਂਟਰ ਖੋਲਿਆ ਜਾਵੇਗਾ ਤਾਂ ਜੋ ਲੋਕ ਆਪਣੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਆਸਾਨੀ ਨਾਲ ਕਰ ਸਕਣ। ਉਹਨਾਂ ਕਿਹਾ ਕਿ 66 ਕੇ.ਵੀ ਸਬ-ਸਟੇਸ਼ਨ ਚਾਲੂ ਹੋਣ ਨਾਲ ਲੋਕਾਂ ਨੂੰ ਬਿਜਲੀ ਦੀ ਅਣ-ਟ੍ਰਪਿਡ ਬਿਜਲੀ ਸਪਲਾਈ ਮਿਲੇਗੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਕੇ.ਡੀ.ਚੌਧਰੀ ਚੇਅਰਮੈਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਸ. ਸੰਤਾ ਸਿੰਘ ਉਮੈਦਪੁਰੀ ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ, ਸ. ਅਜਮੇਰ ਸਿੰਘ ਭਾਗਪੁਰ ਚੇਅਰਮੈਨ ਮਿਲਕ ਪਲਾਂਟ ਲੁਧਿਆਣਾ, ਬਾਬਾ ਜਗਰੂਪ ਸਿੰਘ, ਸ. ਗੁਰਚਰਨ ਸਿੰਘ ਮੇਹਰਵਾਨ ਸਰਕਲ ਪ੍ਰਧਾਨ, ਸ. ਭਾਗ ਸਿੰਘ ਮਾਨਗੜ•, ਸ. ਸ਼ਰਨਜੀਤ ਸਿੰਘ ਗਰਚਾ, ਸ. ਸਹਿਜਪ੍ਰੀਤ ਸਿੰਘ ਮਾਂਗਟ, ਸ. ਸੁਰਿੰਦਰ ਸਿੰਘ ਨਾਮਧਾਰੀ, ਸ. ਉਪਕਾਰ ਸਿੰਘ, ਸ. ਅਵਤਾਰ ਸਿੰਘ, ਸ. ਬਲਦੇਵ ਸਿੰਘ ਨੂਰਵਾਲਾ, ਸ. ਰਛਪਾਲ ਸਿੰਘ, ਸ. ਗੁਰਮੀਤ ਸਿੰਘ ਮੁੰਡੀਆ, ਸ. ਤੇਜਾ ਸਿੰਘ ਕੈੜੇ, ਸ. ਹਰਚਰਨ ਸਿੰਘ ਜਿਊਣੇਵਾਲ ਅਤੇ ਉਦਯੋਗਪਤੀ ਹਾਜ਼ਰ ਸਨ।
ਸ. ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ ਪੰਜਾਬ ਪਿੰਡ ਭਾਗਪੁਰ ਵਿਖੇ 66 ਕੇ.ਵੀ ਸਬ-ਸਟੇਸ਼ਨ ਦਾ ਨੀਹ ਪੱਥਰ ਰੱਖਦੇ ਹੋਏ।


Post a Comment