ਸੰਗਰੂਰ, 12 ਫਰਵਰੀ (ਸੂਰਜ ਭਾਨ ਗੋਇਲ)-ਜ਼ਿਲ•ਾ ਸੰਗਰੂਰ ਵਿੱਚ ਸੂਬਾ ਪੱਧਰੀ ਕੈਂਸਰ ਜਾਂਚ ਅਤੇ ਇਲਾਜ ਮੁਹਿੰਮ ਦਾ ਦੂਜੇ ਪੜਾਅ ਦਾ ਆਗਾਜ਼ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਰਾਹੁਲ ਦੀ ਰਹਿਨੁਮਈ ਹੇਠ ਸਿਵਲ ਸਰਜਨ ਦਫ਼ਤਰ ਸੰਗਰੂਰ ਵਿਖੇ ਇੱਕ ਜ਼ਿਲ•ਾ ਪੱਧਰੀ ਵਰਕਸ਼ਾਪ ਨਾਲ ਕੀਤਾ ਗਿਆ। ਇਸ ਵਰਕਸ਼ਾਪ ਦੌਰਾਨ ਕੈਂਸਰ ਮੁਹਿੰਮ ਦੇ ਪਹਿਲੇ ਪੜਾਅ ਦੌਰਾਨ (ਜੋ ਕਿ ਇੱਕ ਦਸੰਬਰ 2012 ਤੋਂ 10 ਜਨਵਰੀ 2013 ਤੱਕ ਚੱਲੀ ਸੀ) ਲੱਭੇ ਗਏ ਕੈਂਸਰ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ ਗਈ। ਵਰਕਸ਼ਾਪ ਦਾ ਉਦਘਾਟਨ ਸਿਵਲ ਸਰਜਨ ਸ. ਐਚ.ਐਸ.ਬਾਲੀ ਨੇ ਕੀਤਾ। ਉਨ•ਾਂ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫਸਰਾਂ, ਨੋਡਲ ਅਫਸਰ ਕੈਂਸਰ ਸਰਵੇ, ਬੀ.ਈ.ਟੀ., ਲੈਡੀ ਹੈਲਥ ਵਿਜਟਰ ਅਤੇ ਕੰਪਿਊਟਰ ਆਪ੍ਰੇਟਰਜ਼ ਨੂੰ ਅਪੀਲ ਕੀਤੀ ਕਿ ਉਹ ਕੈਂਸਰ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਾ ਕਰਨ ਤਾਂ ਜੋ ਇਸ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜਾਇਆ ਜਾ ਸਕੇ। ਡਾ.ਬਾਲੀ ਨੇ ਕਿਹਾ ਕਿ 15 ਅਪ੍ਰੈਲ, 2013 ਤੋਂ ਪਹਿਲਾਂ ਜ਼ਿਲ•ੇ ਭਰ ਦੇ ਸਮੂਹ ਕੈਂਸਰ ਦੇ ਸ਼ੱਕੀ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਵਾਉਣਾ ਯਕੀਨੀ ਬਣਾਇਆ ਜਾਵੇ।
ਇਸ ਤੋਂ ਪਹਿਲਾ ਜ਼ਿਲ•ਾ ਸਿਹਤ ਅਫਸਰ ਅਤੇ ਕੈਂਸਰ ਮੁਹਿੰਮ ਦੇ ਜ਼ਿਲ•ਾ ਕੁਆਰਡੀਨੇਟਰ ਡਾ. ਸੁਰਿੰਦਰ ਸਿੰਗਲਾ ਨੇ ਦੱਸਿਆ ਕਿ ਕੈਂਸਰ ਮੁਹਿੰਮ ਦੇ ਪਹਿਲੇ ਪੜ•ਾਅ ਦੌਰਾਨ ਜ਼ਿਲ•ਾ ਸੰਗਰੂਰ ਵਿੱਚ 1587170 ਵਿਅਕਤੀਆਂ ਦੇ ਘਰ-ਘਰ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਨਰਸਿੰਗ ਇੰਸਟੀਚਿਊਟ ਦੀਆਂ ਵਿਦਿਆਰਥਣਾਂ ਵੱਲੋਂ ਕੈਂਸਰ ਸਬੰਧੀ ਇਸਦੇ 12 ਲੱਛਣਾਂ ’ਤੇ ਅਧਾਰਿਤ ਜਾਂਚ ਕੀਤੀ ਗਈ। ਇਸ ਪੜਾਅ ਦੌਰਾਨ ਜ਼ਿਲ•ਾ ਸੰਗਰੂਰ ਵਿੱਚ 7749 ਕੈਂਸਰ ਦੇ ਸ਼ੱਕੀ ਮਰੀਜ਼ਾਂ ਦੀ ਭਾਲ ਕੀਤੀ ਗਈ ਅਤੇ 1483 ਕੈਂਸਰ ਨਾਲ ਪੀੜਤ ਮਰੀਜ਼ ਪਾਏ ਗਏ। ਉਨ•ਾਂ ਦੱਸਿਆ ਕਿ ਜਾਂਚ ਪੜਤਾਲ ਦੌਰਾਨ ਪਤਾ ਲੱਗਿਆ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਜ਼ਿਲ•ਾ ਸੰਗਰੂਰ ਵਿੱਚ 2284 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਡਾ. ਸਿੰਗਲਾ ਨੇ ਦੱਸਿਆ ਕਿ ਦੂਜੇ ਪੜਾਅ ਦੌਰਾਨ ਜ਼ਿਲ•ੇ ਦੇ 7749 ਮਰੀਜ਼ਾਂ ਦੀ ਮੁਫ਼ਤ ਜਾਂਚ ਕਰਵਾਕੇ ਉਨ•ਾਂ ਦਾ ਕੈਂਸਰ ਬਾਰੇ ਪਤਾ ਲਾਉਣਾ ਹੈ। ਉਨ•ਾਂ ਦੱਸਿਆ ਕਿ ਸੱਕੀ ਮਰੀਜ਼ਾ ਦੀ ਜਾਂਚ ਪਹਿਲਾਂ ਡਿਸਪੈਂਸਰੀ ਪੱਧਰ ’ਤੇ ਅਤੇ ਲੋੜ ਪੈਣ ’ਤੇ ਮੁੱਢਲਾ ਸਿਹਤ ਕੇਂਦਰ ਜਾਂ ਸਿਵਲ ਹਸਪਤਾਲ ਵਿਖੇ ਕਰਵਾਈ ਜਾਵੇਗੀ। ਜੇਕਰ ਸਿਵਲ ਹਸਪਤਾਲ ਪੱਧਰ ’ਤੇ ਜਾਂਚ ਪੂਰੀ ਨਾ ਹੋ ਸਕੀ ਤਾਂ ਸਰਕਾਰੀ ਰਜਿੰਦਰਾ ਹਸਪਤਾਲ (ਪਟਿਆਲਾ) ਜਾਂ ਸੂਬੇ ਦੇ ਹੋਰ ਵੱਡੇ ਹਸਪਤਾਲਾਂ ਵਿਖੇ ਕਰਵਾਈ ਜਾਵੇਗੀ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪ੍ਰਦੀਪ ਚਾਵਲਾ, ਡਾ. ਗਾਜਲੀ ਭਾਇਕਾ ਜ਼ਿਲ•ਾ ਐਪੀਡੀਮੋਲੋਜਿਸਟ, ਮਿਸ ਪ੍ਰਨੀਤ ਕੌਰ, ਰਘਵੀਰ ਸਿੰਘ ਏ.ਐਮ.ੳ. ,ਸੰਜੀਂਵ ਕੁਮਾਰ ਡਾਟਾ ਮੈਨੇਜਰ ਨੇ ਵੀ ਵਿਸਥਾਰ ਵਿੱਚ ਕੈਂਸਰ ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਅਤੇ ਇਲਾਜ਼ ਸਬੰਧੀਂ ਜਾਣਕਾਰੀ ਦਿੱਤੀ।
Post a Comment