ਸੰਗਰੂਰ, 12 ਫਰਵਰੀ (ਸੂਰਜ ਭਾਨ ਗੋਇਲ)-ਸਥਾਨਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਟੇਟ ਬੈਂਕ ਆਫ ਪਟਿਆਲਾ ਦੀ ਅਗਵਾਈ ਵਿੱਚ ਲੀਡ ਬੈਂਕ ਸੰਗਰੂਰ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਸਾਲ 2012-13 ਦੀ ਤੀਜੀ ਤਿਮਾਹੀ ਕਰਜ਼ਾ ਯੋਜਨਾ ਅਧੀਨ ਆਉਂਦੇ ਕਰਜ਼ਿਆਂ ਦੀ ਵੰਡ ਅਤੇ ਸੂਬਾ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਚਲਾਈਆਂ ਸਕੀਮਾਂ ਤੋਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੂੰ ਵੱਖ-ਵੱਖ ਬੈਂਕ ਅਧਿਕਾਰੀਆਂ ਵੱਲੋਂ ਵਿਸਤਾਰ ਪੂਰਵਕ ਜਾਣੂ ਕਰਵਾਇਆ ਗਿਆ। ਸ੍ਰੀ ਆਰ.ਕੇ. ਗਰਗ ਜ਼ਿਲ•ਾ ਲੀਡ ਬੈਂਕ ਮੈਨੇਜਰ ਨੇ ਦੱ੍ਯਸਿਆ ਕਿ ਰਿਜ਼ਵਰ ਬੈਂਕ ਵੱਲੋਂ ਤਰਜ਼ੀਹੀ ਖੇਤਰ ਵਿੱਚ ਕਰਜ਼ਿਆਂ ਦੇ ਸਾਰੇ ਟੀਚੇ ਪੂਰੇ ਕਰ ਲਏ ਗਏ ਹਨ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਸਮੂਹ ਬੈਂਕ ਅਧਿਕਾਰੀਆਂ ਨੂੰ ਸਮਾਂ ਰਹਿੰਦੇ ਸਰਕਾਰੀ ਸਕੀਮਾਂ ਤਹਿਤ ਮਨਜੂਰ ਕੀਤੇ ਕੇਸਾਂ ਦਾ ਨਿਪਟਾਰਾ ਕਰਨ ਦੀ ਹਦਾਇਤ ਕੀਤੀ। ਉਨ•ਾਂ ਬੈਂਕ ਅਧਿਕਾਰੀਆਂ ਨੂੰ ਬੈਂਕਾਂ ਦੀ ਸੁਰੱਖਿਆ ਵੱਲ ਵੱਧ ਤੋਂ ਵੱਧ ਧਿਆਨ ਦੇਣ ਦੀ ਅਪੀਲ ਕੀਤੀ।ਸ੍ਰੀ ਆਰ.ਕੇ. ਗਰਗ ਚੀਫ ਮੈਨੇਜਰ ਲੀਡ ਬੈਂਕ ਨੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੂੰ ਦੱਸਿਆ ਕਿ ਦਸੰਬਰ 2012 ਤੱਕ ਬੈਂਕਾਂ ਨੇ ਤਰਜੀਹੀ ਖੇਤਰ ਵਿੱਚ 4400 ਕਰੋੜ ਰੁਪਏ ਦੇ ਕਰਜ਼ਿਆਂ ਦੀ ਵੰਡ ਕੀਤੀ। ਸਭ ਤੋਂ ਜ਼ਿਆਦਾ ਖੇਤੀਬਾੜੀ ਦੇ ਖੇਤਰ ਵਿੱਚ 3550 ਕਰੋੜ ਰੁਪਏ ਦੇ ਕਰਜ਼ੇ ਲੋੜਵੰਦਾਂ ਨੂੰ ਦਿੱਤੇ ਗਏ। ਉਨ•ਾਂ ਦੱਸਿਆ ਕਿ ਜ਼ਿਲ•ੇ ਦੀ ਜਮ••ਾਂ ਰਾਸ਼ੀ 31 ਦਸੰਬਰ 2012 ਤੱਕ 6567 ਕਰੋੜ ਅਤੇ ਕਰਜ਼ਿਆਂ ਦੀ ਰਾਸ਼ੀ 5506 ਕਰੋੜ ਰੁਪਏ ਹੋਈ ਹੈ। ਨਾਬਾਰਡ ਸਕੀਮ ਤਹਿਤ ਜ਼ਿਲ•ੇ ’ਚ ਜਨਰਲ ਵਰਗ ਦੇ 1113 ਸੈਲਫ਼ ਗਰੁੱਪ ਬਣਾਏ ਗਏ ਹਨ, ਜਿਨ•ਾਂ ਵਿਚੋਂ 1000 ਗਰੁੱਪਾਂ ਦੇ ਖਾਤੇ ਬੈਂਕਾਂ ਵਿੱਚ ਖੋਲ•ੇ ਗਏ ਹਨ ਅਤੇ 302 ਗਰੁੱਪਾਂ ਨੂੰ ਬੈਂਕਾਂ ਵੱਲੋਂ ਕਰਜ਼ੇ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਸ੍ਰੀ ਮਨੋਹਰ ਲਾਲ ਡੀ.ਡੀ.ਐਮ ਨਾਬਾਰਡ, ਸ੍ਰੀ ਨਦੀਮ ਕੁਰੈਸ਼ੀ, ਐਲ.ਡੀ.ਓ. ਰਿਜ਼ਰਵ ਬੈਂਕ ਆਫ ਇੰਡੀਆ ਅਤੇ ਸ੍ਰੀ ਮਨਜੀਤ ਸਿੰਘ ਚੇਅਰਮੈਨ ਮਾਲਵਾ ਗ੍ਰਾਮੀਣ ਬੈਂਕ ਅਤੇ ਹੋਰ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਹਾਜ਼ਰ ਸਨ।
Post a Comment