ਮਾਨਸਾ 25ਫਰਵਰੀ ( ਸਫਲਸੋਚ)ਨੇੜਲੇ ਪਿੰਡ ਨੰਗਲ ਕਲਾਂ ਵਿਖੇ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਵਲੋ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ।ਪਾਰਟੀ ਦਾ ਸੁਭ ਮਹੂਰਤ ਸਕੂਲ ਦੇ ਪ੍ਰਿੰਸੀਪਲ ਸੁਸ਼ੀਲ ਕੁਮਾਰ ਨੇ ਰੀਬਨ ਕੱਟ ਕੇ ਕੀਤਾ।ਇਸ ਮੌਕੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਦੀ ਸੁਰੂਆਤ ਧਾਰਮਿਕ ਗੀਤ ਨਾਲ ਕੀਤੀ, ਵਿਦਿਆਰਥੀਆਂ ਵੱਲੋ ਗੀਤ, ਸਕਿੱਟਾਂ, ਨਾਟਕ ਤੇ ਗਿੱਧਾ-ਭੰਗੜਾ ਪੇਸ਼ ਕੀਤਾ ਗਿਆ।ਸਕੂਲ ਮੁੱਖੀ ਸੁਸ਼ੀਲ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਆਪਣੀ ਬਾਰਵੀਂ ਕਲਾਸ ਵਿਚੋ ਚੰਗੇ ਨੰਬਰ ਲੈਕੇ ਪਾਸ ਹੋਣ ਤਾਂ ਕਿ ਸਕੂਲ ਅਤੇ ਆਪਣੇ ਮਾਪਿਆ ਦਾ ਨਾਮ ਰੌਸ਼ਨ ਕਰ ਸਕਣ। ਉਨ•ਾਂ ਬੱਚਿਆਂ ਨੂੰ ਕਿਹਾ ਕਿ ਉਹ ਆਪਣੇ ਗੁੱਸੇ ਗਿੱਲੇ ਭੁੱਲਾ ਕੇ ਅੱਗੇ ਵਧਾਈ ਪੜਾਈ ਕਰਨ ਤਾਂ ਕਿ ਉਹ ਕਿਸੇ ਚੰਗੀ ਨੌਕਰੀ ਦੇ ਕਾਬਿਲ ਬਣ ਸਕਣ ਤੇ ਆਪਣੇ ਪਿੰਡ ਤੇ ਸਕੂਲ ਦਾ ਨਾਮ ਦੇਸ਼ ਭਰ ਵਿੱਚ ਰੌਸਨ ਕਰਨ।ਸ੍ਰਹਰਬੰਸ ਸਿੰਘ ਨੇ ਕਿਹਾ ਕਿ ਇਸ ਬੱਚੇ ਅਧਿਆਪਕਾਂ ਦੇ ਬੀਬੇ ਹੁੰਦੇ ਹਨ ਅਤੇ ਅਧਿਆਪਕ ਉਨ•ਾਂ ਬੱਚਿਆਂ ਨੂੰ ਕਦੀ ਨਹੀ ਭੁਲਾਉਦੇ ਜ਼ੋ ਸਕੂਲ ਵਿੱਚ ਵਧੀਆਂ ਕਾਰਗੁਜਾਰੀ ਕਰਕੇ ਵਿਦਾ ਹੁੰਦੇ ਹਨ।ਬਾਰਵੀਂ ਦੇ ਵਿਦਿਆਰਥੀਆਂ ਵੱਲੋ ਸਕੂਲ ਦੇ ਸਾਰੇ ਅਧਿਆਪਕਾਂ ਦਾ ਗਿਫਟ ਦੇ ਕੇ ਯਾਦ ਤਾਜਾਂ ਕਰਦਿਆਂ ਸਨਮਾਨ ਕੀਤਾ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਯਾਦਗਾਰੀ ਚਿੰਨ• ਦੇ ਕੇ ਸਨਮਾਨਿਆ। ਬੱਚਿਆਂ ਨੇ ਗਿੱਧਾਂ ਅਤੇ ਭੰਗੜਾ ਪਾ ਕੇ ਸਭ ਦਾ ਮਨ ਮੋਹ ਲਿਆ।ਇਸ ਮੌਕੇ ਸਕੂਲ ਦੇ ਅਧਿਆਪਕ ਹਰਮਨ ਸਿੰਘ, ਸੁਖਵਿੰਦਰ ਸਿੰਘ, ਧੰਨਾ ਸਿੰਘ, ਸੁਪਡੈਟ ਸਿੰਘ,ਰਜਿੰਦਰ ਸਿੰਘ, ਹਰਵਿੰਦਰਪਾਲ ਸਿੰਘ, ਮੈਡਮ ਪ੍ਰਮੋਦ ਰਾਣੀ, ਸੁਖਦੇਵ ਸਿੰਘ, ਜ਼ਸਵਿੰਦਰ ਸਿੰਘ, ਰੇਨਕਾ, ਪਰਮਿੰਦਰ ਕੌਰ, ਗੁਰਦੀਪ ਸਿੰਘ, ਜਫਰਦੀਨ ਖਾਨ, ਪੂਜਾ ਰਾਣੀ ਆਦਿ ਅਧਿਆਪਕ ਹਾਜ਼ਰ ਸਨ।


Post a Comment