ਮਾਨਸਾ 25ਫਰਵਰੀ ( ਸਫਲਸੋਚ)ਜਿਲਾ ਪੁਲੀਸ ਮਾਨਸਾ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਅਤੇ ਮਾੜੇ ਅਨਸਰਾ ਵਿਰੁੱਧ ਵਿਢੀ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋ ਥਾਣਾ ਕੋਟਧਰਮੂ ਦੇ ਸ:ਥ: ਗੁਰਤੇਜ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਦੌਰਾਨੇ ਗਸ਼ਤ ਪੁੱਲ ਸੂਆ ਬਾਹੱਦ ਕੋਟਧਰਮੂ ਪਾਸ ਮੇਘਾ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਨੰਗਲ ਖੁਰਦ ਅਤੇ ਕਰਨੈਲ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਨੰਗਲ ਕਲਾਂ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਉਹਨਾਂ ਪਾਸੋ 16 ਕਿਲੋ 100 ਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਕੀਤੀ। ਜਿਹਨਾਂ ਦੇ ਵਿਰੁੱਧ ਮੁਕੱਦਮਾ ਨੰਬਰ 10 ਮਿਤੀ 24-02-2013 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਕੋਟ ਧਰਮੂ ਦਰਜ਼ ਰਜਿਸਟਰ ਕੀਤਾ ਗਿਆ। ਜਿਸਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਭੁੱਕੀ ਚੂਰਾਪੋਸਤ ਮੰਡੀ ਸੰਘਰੀਆ (ਰਾਜਸਥਾਨ ਪ੍ਰਾਂਤ) ਤੋਂ 700 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਲੈ ਕੇ ਆਏ ਸਨ ਤੇ ਕਰੀਬ 1200 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਨਸ਼ੇੜੀਆ ਨੂੰ ਵੇਚਣੀ ਸੀ। ਜਿਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮਾ ਦੀ ਤਫਤੀਸ ਜਾਰੀ ਹੈ। ਥਾਣਾ ਸਦਰ ਬੁਢਲਾਡਾ ਦੇ ਸ:ਥ: ਜਗਮੇਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋ ਦੌਰਾਨੇ ਗਸ਼ਤ ਬਾਹੱਦ ਪਿੰਡ ਦੋਦੜਾ ਪਾਸ ਰਾਜ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਦੋਦੜਾ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਉਸ ਪਾਸੋ 600 ਨਸ਼ੀਲੀਆਂ ਗੋਲੀਆ ਮਾਰਕਾ ਫਿਨੋਟਿਲ ਬਰਾਮਦ ਕੀਤੀਆ। ਜਿਸਦੇ ਵਿਰੁੱਧ ਮੁਕੱਦਮਾ ਨੰਬਰ 6 ਮਿਤੀ 24-02-2013 ਅ/ਧ 22/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਬੁਢਲਾਡਾ ਦਰਜ਼ ਰਜਿਸਟਰ ਕੀਤਾ ਗਿਆ। ਜਿਸਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਨਸ਼ੀਲੀਆ ਗੋਲੀਆ 70 ਰੁਪਏ ਪਾਊਚ (ਪ੍ਰਤੀ 100 ਗੋਲੀ) ਦੇ ਹਿਸਾਬ ਨਾਲ ਲੈ ਕੇ ਆਇਆ ਸੀ, ਜਿਸਨੇ ਅੱਗੇ ਕਰੀਬ 100 ਰੁਪਏ ਪ੍ਰਤੀ ਪਾਊਚ ਦੇ ਹਿਸਾਬ ਨਾਲ ਨਸ਼ੇੜੀਆਂ ਨੂੰ ਵੇਚਣੀਆ ਸਨ। ਜਿਸਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮਾ ਦੀ ਤਫਤੀਸ ਜਾਰੀ ਹੈ। ਥਾਣਾ ਸਦਰ ਮਾਨਸਾ ਦੇ ਏ.ਐਸ.ਆਈ. ਗੁਰਤੇਜ ਸਿੰਘ ਸਮੇਤ ਪੁਲਿਸ ਪਾਰਟੀ ਪਾਸ ਦੌਰਾਨੇ ਗਸ਼ਤ ਇਤਲਾਹ ਸੀ ਕਿ ਇੱਕ ਗੱਡੀ ਪਿੱਕਅੱਪ ਰੰਗ ਚਿੱਟਾ ਨੰਬਰੀ ਪੀਬੀ.03ਵਾਈ-9190 ਜਿਸਨੂੰ ਡਰਾਇਵਰ ਜਸਕਰਨ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਜੈ ਸਿੰਘ ਵਾਲਾ ਥਾਣਾ ਸੰਗਤ ਮੰਡੀ (ਜਿਲਾ ਬਠਿੰਡਾ) ਚਲਾਉਦਾ ਹੈ ਜਿਸਦੇ ਨਾਲ ਸੀਟ ਪਰ ਹਰਮੇਸ਼ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਫੱਤਾ ਕੇਰਾ ਥਾਣਾ ਲੰਬੀ (ਜਿਲਾ ਸ੍ਰੀ ਮੁਕਤਸਰ ਸਾਹਿਬ) ਬੈਠਾ ਹੈ ਜੋ ਸੰਜੂ ਕੁਮਾਰ ਮੈਨੇਜਰ ਥੋਕ ਸ਼ਰਾਬ ਠੇਕਾ ਦੇਸੀ ਬਠਿੰਡਾ ਨਾਲ ਮਿਲ ਕੇ ਗੱਡੀ ਵਿੱਚ ਸ਼ਰਾਬ ਠੇਕਾ ਬਿਨਾ ਬਿਲਟੀ ਬਿਨਾ ਪਰਮਿਟ ਭਰ ਕੇ ਭਾਰੀ ਸਮੱਗਲਿੰਗ ਕਰਕੇ ਸਰਕਾਰ ਦਾ ਟੈਕਸ ਚੋਰੀ ਕਰਕੇ ਧੋਖਾਦੇਹੀ ਕਰਦੇ ਹਨ। ਜੋ ਇਹ ਬਠਿੰਡਾ ਤੋਂ ਮਾਲ ਭਰਕੇ ਵਾਇਆ ਮਾਨਸਾ ਹੋ ਕੇ ਪਟਿਆਲਾ ਸਾਈਡ ਜਾਣਗੇ। ਜਿਹਨਾ ਵਿਰੁੱਧ ਮੁਕੱਦਮਾ ਨੰਬਰ 21 ਮਿਤੀ 23-02-2013 ਅ/ਧ 420/120-ਬੀ. ਹਿੰ:ਦੰ:, 61 ਆਬਕਾਰੀ ਐਕਟ ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਪੁਲਿਸ ਵੱਲੋਂ ਮੌਕਾ ਪਰ ਤੁਰੰਤ ਕਾਰਵਾਈ ਕਰਦੇ ਹੋਏ ਕੈਚੀਆ ਮਾਨਸਾ ਮੇਨ ਸੜਕ ਬਠਿੰਡਾ ਰੋਡ ਨੇੜੇ ਪਟਰੋਲ ਪੰਪ ਪਾਸ ਸਖਤ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਸੁਰੂ ਕੀਤੀ ਗਈ ਤਾਂ ਬਠਿੰਡਾ ਸਾਈਡ ਵੱਲੋਂ ਉਕਤ ਪਿੱਕਅੱਪ ਗੱਡੀ ਆਈ ਜਿਸਨੂੰ ਰੋਕ ਕੇ ਉਸ ਵਿੱਚ ਸਵਾਰ ਦੋ ਵਿਆਕਤੀਆ ਜਸਕਰਨ ਸਿੰਘ ਅਤੇ ਹਰਮੇਸ਼ ਸਿੰਘ ਉਕਤਾਨ ਨੂੰ ਕਾਬੂ ਕੀਤਾ ਗਿਆ। ਪਿੱਕਅੱਪ ਗੱਡੀ ਦੀ ਤਲਾਸ਼ੀ ਕਰਨ ਤੇ ਉਸ ਵਿੱਚੋ ਕੁੱਲ 388 ਡੱਬੇ ਸ਼ਰਾਬ ਠੇਕਾ ਦੇਸੀ ਮਾਰਕਾ ਪਟਿਆਲਾ ਗੁਲਾਬ ਬਰਾਮਦ ਕੀਤੀ। ਦੋਨਾ ਕਥਿੱਤ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਪਿੱਕਅੱਪ ਗੱਡੀ ਸਮੇਤ ਸ਼ਰਾਬ ਡੱਬਿਆ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਤੀਸਰੇ ਕਥਿੱਤ ਦੋਸ਼ੀ ਸੰਜੂ ਕੁਮਾਰ ਦੀ ਗ੍ਰਿਫਤਾਰੀ ਬਾਕੀ ਹੈ, ਜਿਸਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮੁਕੱਦਮਾ ਦੀ ਤਫਤੀਸ ਜਾਰੀ ਹੈ।
ਜਿਲਾ ਮਾਨਸਾ ਪੁਲਿਸ ਵੱਲੋ ਸਮਾਜ ਵਿਰੋਧੀ ਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਤਹਿਤ ਸ੍ਰੀ ਸੁਲੱਖਣ ਸਿੰਘ ਡੀ.ਐਸ.ਪੀ. ਮਾਨਸਾ ਦੀਆ ਹਦਾਇਤਾ ਅਨੁਸਾਰ ਉਸ ਵੇਲੇ ਸਫਲਤਾ ਮਿਲੀ ਜਦੋਂ ਮਿਤੀ 23-02-2013 ਨੂੰ ਏ.ਐਸ.ਆਈ. ਬਲਦੇਵ ਸਿੰਘ ਥਾਣਾ ਸਦਰ ਮਾਨਸਾ ਪਾਸ ਦੌਰਾਨੇ ਗਸ਼ਤ ਇਤਲਾਹ ਸੀ ਕਿ ਇੱਕ ਕੈਂਟਰ ਟਾਟਾ-909 ਨੰਬਰੀ ਐਚ.ਆਰ.58ਏ-6410 ਵਿੱਚ ਸਵਾਰ 3 ਨਾਮਲੂਮ ਵਿਆਕਤੀ ਮੌੜ ਮੰਡੀ ਸਾਈਡ ਤੋਂ ਗਊਵੰਸ਼ ਭਰ ਕੇ ਪੰਜਾਬ ਤੋਂ ਬਾਹਰ ਕੱਟਣ ਦੀ ਨੀਯਤ ਨਾਲ ਵਾਇਆ ਕੈਂਚੀਆ ਮਾਨਸਾ ਹੋ ਕੇ ਜਾਣਗੇ। ਜਿਹਨਾਂ ਵਿਰੁੱਧ ਮੁਕੱਦਮਾ ਨੰਬਰ 22 ਮਿਤੀ 23-02-2013 ਅ/ਧ 295 ਹਿੰ:ਦੰ:, 4ਏ. 4ਬੀ. ਗਊ ਸ਼ਲਾਟਰ ਐਕਟ-1955, ਧਾਰਾ 11 ਪਸੂ ਕਰੂਰਤਾ ਐਕਟ-1960 ਥਾਣਾ ਸਦਰ ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਪੁਲਿਸ ਵੱਲੋਂ ਮੌਕਾ ਪਰ ਤੁਰੰਤ ਕਾਰਵਾਈ ਕਰਦੇ ਹੋਏ ਨੇੜੇ ਪਟਰੋਲ ਪੰਪ ਭੈਣੀਬਾਘਾ ਸਖਤ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਸੁਰੂ ਕੀਤੀ ਗਈ ਤਾਂ ਕਥਿੱਤ ਦੋਸ਼ੀਆਨ ਪੁਲਿਸ ਪਾਰਟੀ ਦੀ ਨਾਕਾਬੰਦੀ ਵੇਖ ਕੇ ਪਿਛੇ ਹੀ ਕੈਂਟਰ ਰੋਕ ਕੇ ਛੱਡ ਕੇ ਮੌਕਾ ਤੋਂ ਭੱਜ ਗਏ। ਕੈਂਟਰ ਦੀ ਤਲਾਸ਼ੀ ਕਰਨ ਤੇ ਉਸ ਵਿੱਚੋ ਕੁੱਲ 11 ਗਊਵੰਸ਼ ਬੁਰੀ ਤਰਾ ਨੂੜੀਆ ਹੋਈਆ ਜਿਊਦੀਆ ਬਰਾਮਦ ਕੀਤੀਆ ਗਈਆ ਅਤੇ ਕੈਂਟਰ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।ਮਾਨਸਾ ਪੁਲਿਸ ਨੇ ਚੌਕਸੀ ਅਤੇ ਮਸਤੈਦੀ ਨਾਲ ਕਾਰਵਾਈ ਕਰਦੇ ਹੋਏ ਗਊਵੰਸ ਨੂੰ ਮੌਤ ਦੇ ਮੂੰਹ ਵਿੱਚੋ ਕੱਢਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਭੱਜੇ ਕਥਿੱਤ ਦੋਸ਼ੀਆਨ ਨੂੰ ਟਰੇਸ ਕਰਨ ਲਈ ਬਾਰੀਕੀ ਨਾਲ ਤਫਤੀਸੀ ਕੀਤੀ ਜਾ ਰਹੀ ਹੈ, ਜਿਹਨਾ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਮੁਕੱਦਮਾ ਦੀ ਤਫਤੀਸ ਜਾਰੀ ਹੈ।

Post a Comment