ਮਾਨਸਾ 4ਫਰਵਰੀ /ਸਫਲਸੋਚ / ਜਿਲ੍ਹਾ ਪੱਧਰੀ ਕੈਸਰ ਦਿਵਸ ਸਬੰਧੀ ਸੀ.ਐਚ.ਸੀ. ਖਿਆਲਾ ਵਿਖੇ ਮਾਨਯੋਗ ਸਿਵਲ ਸਰਜਨ, ਡਾ. ਬਲਦੇਵ ਸਿੰਘ ਸਹੋਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾ. ਸੁਰੇਸ਼ ਸਿੰਗਲ ਐਸ.ਐਮ.ਓ. ਖਿਆਲਾ ਕਲਾਂ ਦੀ ਯੋਗ ਰਹਿਨੂਮਾਈ ਹੇਠ ਮਨਾਇਆ ਗਿਆ। ਜਿਸ ਵਿੱਚ ਕੈਂਸਰ ਚੇਤਨਾ ਸਬੰਧੀ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ਅਤੇ ਕੈਂਸਰ ਦੇ ਕੀਤੇ ਗਏ ਸਰਵੇ ਵਿੱਚੋਂ ਜੋ ਸੱਕੀ ਅਤੇ ਚਲ ਰਹੇ ਇਲਾਜ ਵਾਲੇ ਮਰੀਜਾਂ ਨੂੰ ਜਲਦੀ ਅਤੇ ਸਹੀ ਇਲਾਜ ਵਾਸਤੇ ਪ੍ਰੋਤਸਾਹਿਤ ਕੀਤਾ ਜਾਵੇਗਾ ਤਾਂ ਕਿ ਪਹਿਲੀ ਸਟੇਜ ਉ¤ਤੇ ਹੀ ਇਸ ਬਿਮਾਰੀ ਨੂੰ ਲੱਭ ਕੇ ਇਸ ਦਾ ਸਹੀ ਅਤੇ ਸਮੇਂ ਸਿਰ ਇਲਾਜ ਕੀਤਾ ਸਕੇ। ਡਾ. ਸੰਤੋਸ਼ ਭਾਰਤੀ ਜਿਲ੍ਹਾ ਐਪੀਡੀਮਾਲੋਜਿਸਟ ਨੇ ਬੋਲਦਿਆਂ ਦੱਸਿਆ ਕਿ ਜਿਸ ਤਰ੍ਹਾ ਲੋਕਾਂ ਦੇ ਮਨ ਵਿੱਚ ਮਾਲਵਾ ਬੈਲਟ ਵਿੱਚ ਕੈਂਸਰ ਦੇ ਮਰੀਜਾਂ ਦਾ ਹਊਆ ਬਣਿਆ ਹੋਇਆ ਸੀ , ਪਰ ਦਸੰਬਰ 2012 ਦੇ ਸਰਵੇ ਅਨੁਸਾਰ ਅਜਿਹੀ ਕੋਈ ਗੱਲ ਨਹੀਂ ਹੈ ਕਿ ਮਾਲਵਾ ਬੈਲਟ ਵਿੱਚ ਕੈਂਸਰ ਦੇ ਮਰੀਜ ਦੂਜੇ ਜਿਲ੍ਹਿਆਂ ਦੇ ਮੁਕਾਬਲੇ ਕੋਈ ਬਹੁਤੇ ਜਿਆਦਾ ਮਰੀਜ ਨਹੀਂ ਹਨ। ਸ਼੍ਰੀ ਕੇਸ਼ੋ ਰਾਮ ਜਿਲ੍ਹਾ ਮਾਸ ਮੀਡੀਆ ਅਫਸਰ ਨੇ ਆਪਣੇ ਵਿਚਾਰ ਰੱਖਦਿਆਂ ਦੱਸਿਆ ਕਿ ਦੱਸੇ ਗਏ ਕੈਂਸਰ ਦੇ 12 ਲੱਛਣਾਂ ਨੂੰ ਜਲਦੀ ਘੋਖ ਕੇ ਨੇੜੇ ਦੇ ਸਿਹਤ ਕੇਂਦਰ ਵਿੱਚ ਸਪੈਸ਼ਲਿਸਟ ਡਾਕਟਰਾਂ ਦੀ ਸਲਾਹ ਲੈ ਕਿ ਆਪਣਾ ਸਹੀ ਅਤੇ ਜਲਦੀ ਇਲਾਜ ਕਰਵਾਇਆ ਜਾਵੇ ਤਾਂ ਕਿ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। ਸ਼ਜਗਦੀਸ਼ ਸਿੰਘ ਅਤੇ ਸ਼੍ਰੀ ਕੇਵਲ ਸਿਘ ਹੈਲਥ ਇੰਸਪੈਕਟਰ ਨੇ ਇਸ ਸਬੰਧੀ ਵਿਚਾਰ ਰੱਖਦਿਆਂ ਦੱਸਿਆ ਕਿ ਦਸੰਬਰ 2012 ਦੇ ਕੈਂਸਰ ਸਰਵੇ ਦੌਰਾਨ ਜੋ ਸ਼ੱਕੀ ਕੇਸ ਸਾਹਮਣੇ ਆਏ ਹਨ ਉਨ੍ਹਾਂ ਦਾ ਢੁਕਵਾਂ ਇਲਾਜ ਅਗਲੀਆਂ ਹਦਾਇਤਾਂ ਅਨੁਸਾਰ ਕਰਵਾਇਆ ਜਾਵੇ ਅਤੇ ਮਾਨਯੋਗ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਵਿੱਚੋਂ ਮਿਲ ਰਹੀ 1.50 ਲੱਖ ਰੁਪਏ ਤੱਕ ਦੀ ਆਰਥਿਕ ਸਹਾਇਤਾ ਰਾਸ਼ੀ ਇਲਾਜ ਲਈ ਪ੍ਰਾਪਤ ਕੀਤੀ ਜਾ ਸਕੇ। ਇਸ ਵਿੱਚ ਸਮੂਹ ਹੈਲਥ ਸੁਪਰਵਾਈਜਰ, ਏ.ਐਲ.ਐਮ., ਆਸ਼ਾ ਵਰਕਰ ਨੇ ਭਾਗ ਲਿਆ, ਇਹ ਜਾਣਕਾਰੀ ਸ਼ਦਰਸ਼ਨ ਸਿੰਘ ਬੀ.ਈ.ਈ. ਵੱਲੋਂ ਦਿੱਤੀ ਗਈ ਅਤੇ ਅੰਤ ਵਿੱਚ ਉਨ੍ਹਾਂ ਵੱਲੋਂ ਸਾਰਿਆਂ ਦਾ ਧੰਨਵਾਦ ਕੀਤੀ ਗਿਆ।

Post a Comment