ਮਾਨਸਾ, 04 ਫਰਵਰੀ/ ਸਫਲਸੋਚ/ਵੇਦਾਂਤਾ ਗਰੁੱਪ ਤਲਵੰਡੀ ਸਾਬੋ ਪਾਵਰ ਲਿਮਟਿਡ ਕੰਪਨੀ ਬਣਾਂਵਾਲੀ ਵਲੋ ਸਮਾਜ ਸੇਵਾ ਦੀ ਭਲਾਈ ਵਿਚ ਅਹਿਮ ਯੋਗਦਾਨ ਵਾਲੀ ਸੰਸਥਾ ਵਲੋ ਇਲਾਕੇ ਦੇ ਪਿੰਡ ਮੌਜੀਆਂ ਅਤੇ ਪੇਰੋਂ ਵਿਖੇ ਅੱਖਾਂ ਦੀ ਫਰੀ ਚੈਕਅੱਪ ਕੈਂਪ ਲਗਾਇਆ ਗਿਆ।ਕੈਂਪ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਹਸਪਤਾਲ ਭਗਤਾ ਭਾਈਕਾ ਦੇ ਡਾਕਟਰਾਂ ਨੇ ਕੈਂਪ ਵਿਚ ਆਏ ਮਰੀਜਾਂ ਦਾ ਬਾਰੀਕੀ ਨਾਲ ਚੈਕਅੱਪ ਕੀਤਾ ਅਤੇ ਦਵਾਈਆਂ ਮਹੁੱਈਆ ਕਰਵਾਈਆਂ ਗਈਆ। ਇਸ ਮੌਕੇ ਜਾਣਕਾਰੀ ਦਿੰਦੇ ਕੰਪਨੀ ਦੇ ਸਪੋਕਸਮੈਨ ਪੀ ਸੀ ਦਾਸ ਨੇ ਦੱਸਿਆ ਕਿ ਗੰਧਲੇ ਹੋ ਰਹੇ ਵਾਤਾਵਰਣ ਕਾਰਨ ਅੱਖਾਂ ਦੀਆਂ ਬੀਮਾਰੀਆਂ ਬਹੁਤ ਵਧ ਚੁੱਕੀਆਂ ਹਨ ਜਿਸ ਕਾਰਨ ਅਨੇਕਾਂ ਪ੍ਰਕਾਰ ਦੀਆਂ ਬੀਮਾਰੀਆਂ ਦਾ ਇਲਾਕਾ ਨਿਵਾਸੀਆਂ ਨੂੰ ਸ਼ਿਕਾਰ ਹੋਣਾ ਪੈ ਰਿਹਾ ਹੈ।ਉਨ੍ਹਾਂ ਕਿਹਾ ਕਿ ਮਾਨਵਤਾ ਦੀ ਭਲਾਈ ਲਈ ਕੰਪਨੀ ਨੇ ਇੱਕ ਵਿਸ਼ੇਸ ਉਪਰਾਲਾ ਕੀਤਾ ਹੋਇਆ ਹੈ ਜਿਸ ਦੇ ਜਰੀਏ ਹਰ ਪਿੰਡ ਵਿਕੰਪਨੀ ਵਲੋ ਮੈਡੀਕਲ ਕੈਂਪ ਲਗਾ ਕੇ ਮਾਨਸਾ ਜਿਲ੍ਹੇ ਦੇ ਲੋਕਾਂ ਦੀ ਸੇਵਾ ਕਰਨ ਲਈ ਵਿਸ਼ੇਸ ਕਰਮ ਚੁੱਕਿਆ ਹੋਇਆ ਹੈ।ਇਸ ਮੌਕੇ ਕੈਂਪ ਵਿਚ ਡਾਕਟਰ ਨਿਰਮਲ ਸਿੰਘ ਨੇ ਦੱਸਿਆ ਕਿ ਜਿਆਦਾ ਮਰੀਜ਼ ਗੰਧਲੇ ਹੋ ਰਹੇ ਵਾਤਾਵਰਨ ਕਾਰਨ ਅੱਖਾਂ ਵਿਚ ਜਲਨ ਦੇ ਮਰੀਜ਼ ਆ ਰਹੇ ਹਨ ਜ਼ੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਕੰਪਨੀ ਦੀ ਪੀ ਆਰ ਓ ਮੈਡਮ ਪ੍ਰੀਤੀ ਰਾਂਵਤ ਨੇ ਦੱਸਿਆ ਕਿ ਹਰ ਪਿੰਡ ਵਿੱਚ ਕਲੱਬ ਦੇ ਅਹੁਦੇਦਾਰਾਂ ਅਤੇ ਪਿੰਡ ਦੀ ਪੰਚਾਇਤ ਨਾਲ ਸਪੰਰਕ ਕਰਕੇ ਇਹ ਕੈਂਪ ਲਗਾਏ ਜਾ ਰਹੇ ਹਨ ਜਿਸ ਦਾ ਇਲਾਕੇ ਦੇ ਲੋਕ ਭਰਪੂਰ ਫਾਇਦਾ ਉਠਾ ਰਹੇ ਹਨ।ਕੈਂਪ ਦੌਰਾਨ ਪਿੰਡ ਮੌਜੀਆਂ ਵਿਖੇ 70 ਅਤੇ ਪੇਰੋ ਵਿਖੇ 60 ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਇਸ ਮੌਕੇ ਕੈਂਪ ਦੌਰਾਨ ਹਸਪਤਾਲ ੈ ਵਿਨੈ ਸ਼ਰਮਾਂ, ਸੁਖਦੀਪ ਕੌਰ, ਸਨਦੀਪ ਕੌਰ ਆਦਿ ਹਾਜ਼ਰ ਸਨ।


Post a Comment