ਅਬੋਹਰ, 10 ਫਰਵਰੀ/ਸਫਲਸੋਚ/ਸੀਨੀਅਰ ਪੱਤਰਕਾਰ ਭਰਾਵਾਂ ਸ੍ਰੀ ਰਾਜੇਦੀਪ ਅਤੇ ਅਰਚਿਤ ਵਾਟਸ ਦੇ ਪਿਤਾ ਸ੍ਰੀ ਪਵਨ ਕੁਮਾਰ ਨਮਿਤ ਪਾਠ ਅਮ੍ਰਿਤਬਾਣੀ ਅਤੇ ਸਰਧਾਂਜਲੀ ਸਮਾਗਮ ਅੱਜ ਇੱਥੇ ਅਬੋਹਰ ਪੈਲੇਸ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਉਨ੍ਹਾਂ ਨੂੰ ਚਾਹੁਣ ਵਾਲਿਆ ਨੇ ਸ੍ਰੀ ਵਾਟਸ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਸਰਧਾਂਜਲੀ ਦੇਣ ਵਾਲਿਆਂ ਵਿਚ ਮੁੱਖ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ, ਜ਼ਿਲ੍ਹਾ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ੍ਰੀ ਬਸੰਤ ਗਰਗ, ਮਲੋਟ ਦੇ ਪੁਲਿਸ ਉਪ ਕਪਤਾਨ ਸ: ਮਨਵਿੰਦਰਜੀਤ ਸਿੰਘ, ਸਾਬਕਾ ਵਿਧਾਇਕ ਡਾ: ਰਾਮ ਕੁਮਾਰ ਗੋਇਲ, ਸ੍ਰੀ ਸੀਤਾ ਰਾਮ ਸ਼ਰਮਾ, ਸ੍ਰੀ ਮਹਿੰਦਰ ਧੀਂਗੜਾ, ਸ੍ਰੀ ਐਸ.ਪੀ.ਸ਼ਰਮਾ, ਸ੍ਰੀ ਅਸੋਕ ਅਹੁਜਾ, ਸ੍ਰੀ ਆਰ.ਡੀ. ਗਰਗ, ਸ੍ਰੀ ਮਹਿੰਦਰ ਬਠਲਾ ਕਾਲੀ ਆਦਿ ਹਾਜਰ ਸਨ। ਇਸ ਮੌਕੇ ਵੱਖ ਵੱਖ ਸਿਆਸੀ ਅਤੇ ਸਮਾਜਿਕ ਖੇਤਰ ਦੇ ਦੀਆਂ ਸ਼ਖਸੀਅਤਾਂ ਵੱਲੋਂ ਭੇਜੇ ਗਏ ਸ਼ੋਕ ਮਤੇ ਵੀ ਪੜੇ ਗਏ।
Post a Comment