ਖੰਨਾ, ਸਮਰਾਲਾ 10 ਫਰਵਰੀ (ਥਿੰਦ, ਸਲੌਦੀ, ਉਟਾਲ) ਪਿਛਲੇ ਸਾਲਾਂ ਦੀ ਤਰ•ਾਂ ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਅੱਜ ਦਸਵੀਂ ਜਮਾਤ ਦੀ ਵਜ਼ੀਫ਼ਾ ਪ੍ਰੀਖਿਆ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਲਈ ਗਈ। ਜਿਸ ਵਿੱਚ 31 ਸਕੂਲਾਂ ਦੇ 183 ਵਿਦਿਆਰਥੀਆਂ ਨੇ ਭਾਗ ਲਿਆ। ਮੰਚ ਦੇ ਪ੍ਰਧਾਨ ਸ੍ਰੀ ਵਿਜੈ ਕੁਮਾਰ ਸ਼ਰਮਾ ਅਤੇ ਸਕੱਤਰ ਸ੍ਰੀ ਮਨੋਜ ਕੁਮਾਰ ਨੇ ਦੱਸਿਆ ਕਿ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆਰਥੀਆਂ ਦੀ ਇਕੱਤਰਤਾ ਕੀਤੀ ਗਈ ਅਤੇ ਮੰਚ ਦੇ ਸਰਪ੍ਰਸਤ ਪ੍ਰਿਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਜਿੱਥੇ ਵਿਦਿਆਰਥੀਆਂ ਨੂੰ ਮੰਚ ਵੱਲੋਂ ਜੀ ਆਇਆ ਆਖਿਆ ਉੱਥੇ ਸਫਲਤਾ ਲਈ ਸ਼ੁਭ ਇਛਾਵਾਂ ਵੀ ਦਿੱਤੀਆਂ ਅਤੇ ਇਮਤਿਹਾਨ ਪੂਰੀ ਮਿਹਨਤ, ਇਮਾਨਦਾਰੀ ਅਤੇ ਸੁਹਿਰਦਤਾ ਨਾਲ ਦੇਣ ਦੀ ਅਪੀਲ ਕੀਤੀ। ਮੰਚ ਪ੍ਰਧਾਨ ਸ੍ਰੀ ਵਿਜੈ ਕੁਮਾਰ ਨੇ ਪੇਪਰਾਂ, ਸਮੇਂ ਦੀ ਵੰਡ ਅਤੇ ਹੋਰ ਪੱਖਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਸ਼ੁਭ ਇਛਾਵਾਂ ਪ੍ਰਗਟ ਕੀਤੀਆਂ। ਪ੍ਰੀਖਿਆ ਦੌਰਾਨ ਉੱਪ ਜ਼ਿਲ•ਾ ਸਿੱਖਿਆ ਅਫਸਰ (ਸ) ਲੁਧਿਆਣਾ ਸ. ਗੁਰਜੋਤ ਸਿੰਘ , ਪ੍ਰਿੰਸੀਪਲ ਗੁਰਦੀਪ ਸਿੰਘ ਰਾਏ, ਕਮਾਂਡੈਂਟ ਰਸ਼ਪਾਲ ਸਿੰਘ ਅਤੇ ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਨੇ ਸਾਰੇ ਕਮਰਿਆਂ ’ਚ ਜਾ ਕੇ ਮੁਆਇੰਨਾ ਕੀਤਾ ਅਤੇ ਮੰਚ ਨੂੰ ਵਧੀਆ ਕਾਰਜ ਕਰਨ ਹਿੱਤ ਮੁਬਾਰਕਬਾਦ ਦਿੱਤੀ। ਮੰਚ ਦੇ ਵਿੱਤ ਸਕੱਤਰ ਮੁੱਖ ਅਧਿਆਪਕ ਪ੍ਰੇਮ ਨਾਥ ਨੇ ਇਨ•ਾਂ ਸਖਸ਼ੀਅਤਾਂ ਨੂੰ ਜੀ ਆਇਆ ਆਖਿਆ। ਵਜ਼ੀਫ਼ਾ ਪ੍ਰੀਖਿਆ ਸੁਚਾਰੂ ਢੰਗ ਨਾਲ ਲੈਣ ਲਈ ਮੰਚ ਦੇ ਸਾਰੇ ਮੈਂਬਰ ਠੀਕ 9 ਵਜੇ ਸਕੂਲ ਵਿੱਚ ਪੁੱਜੇ ਅਤੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ।। ਇਸ ਸਮੇਂ ਪੁਖਰਾਜ ਸਿੰਘ ਘੁਲਾਲ, ਇੰਦਰਜੀਤ ਸਿੰਘ ਕੰਗ, ਦਰਸ਼ਨ ਸਿੰਘ ਕੰਗ, ਰਘਵੀਰ ਸਿੰਘ ਸਿੱਧੂ, ਹੁਸ਼ਿਆਰ ਸਿੰਘ, ਸਮਸ਼ੇਰ ਸਿੰਘ ਦੀਵਾਲਾ, ਮਲਕੀਤ ਸਿੰਘ ਸੰਗਤਪੁਰਾ, ਮੇਘ ਦਾਸ , ਕੰਵਲਦੀਪ ਸਿੰਘ ਪੀ. ਟੀ. ਆਈ., ਜਸਵਿੰਦਰ ਸਿੰਘ, ਰਾਜੇਸ਼ ਕੁਮਾਰ, ਵੀਰਇੰਦਰ ਸਿੰਘ ਉਟਾਲਾਂ, ਸਤਿੰਦਰਪਾਲ ਸਿੰਘ ਸਮਰਾਲਾ, ਬਲਕਾਰ ਸਿੰਘ, ਮੈਡਮ ਬੇਅੰਤ ਕੌਰ, ਰਜਿੰਦਰ ਕੌਰ ਕੰਗ ਨੇ ਵੱਖ ਵੱਖ ਡਿਊਟੀਆਂ ਬੁਖੂਬੀ ਨਿਭਾਈਆਂ। ਪ੍ਰੀਖਿਆ ਉਪਰੰਤ ਵਿਦਿਆਰਥੀਆਂ ਨਾਲ ਹੋਈ ਚਰਚਾ ਵਿੱਚ ਬੱਚਿਆਂ ਨੇ ਪੇਪਰਾਂ ਅਤੇ ਸਮੁੱਚੇ ਪ੍ਰਬੰਧ ਉਪਰ ਬਹੁਤ ਹੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਮੰਚ ਵੱਲੋਂ ਇਸ ਇਮਤਿਹਾਨ ਲਈ ਸਾਰੇ ਪ੍ਰਬੰਧਾਂ ਅਤੇ ਭਰਪੂਰ ਮਿਲਵਰਤਨ ਦੇਣ ਲਈ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਸਮੇਂ ਮੰਚ ਨੇ ਫੈਸਲਾ ਕੀਤਾ ਕਿ ਵਜ਼ੀਫ਼ਾ ਪ੍ਰੀਖਿਆ ਦਾ ਨਤੀਜਾ 5 ਮਾਰਚ 2013 (ਮੰਗਲਵਾਰ) ਨੂੰ ਐਲਾਨਿਆ ਜਾਵੇਗਾ। ਮੰਚ ਦੀ ਮੀਟਿੰਗ 2 ਮਾਰਚ ਨੂੰ ਸ਼ਾਮ 3:30 ਵਜੇ ਸਮਰਾਲਾ ਵਿਖੇ ਕੀਤੀ ਜਾਵੇਗੀ।
Post a Comment